Home » ਪੰਜਾਬ » ਸਵਾਲਾਂ ਦੇ ਘੇਰੇ ‘ਚ ਨਾਭਾ ਦੇ ਵਾਰਡ 18 ਦਾ ਚੋਣ ਨਤੀਜਾ ! ਐਲਾਨੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ ਕਰਾਰ

ਸਵਾਲਾਂ ਦੇ ਘੇਰੇ ‘ਚ ਨਾਭਾ ਦੇ ਵਾਰਡ 18 ਦਾ ਚੋਣ ਨਤੀਜਾ ! ਐਲਾਨੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ ਕਰਾਰ

Facebook
X
WhatsApp
Email

ਟੀ. ਕੇ. ਸ਼ਰਮਾ
ਨਾਭਾ, 29 ਮਈ– ਨਾਭਾ ਦੇ ਵਾਰਡ ਨੰਬਰ 18 ਦਾ ਚੋਣ ਨਤੀਜਾ ਉਸ ਸਮੇਂ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਜਦੋਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੀਨੀਅਰ ਕਾਂਗਰਸੀ ਜਸਦੀਪ ਨਿੱਕੂ ਦੀ ਅਗਵਾਈ ਹੇਠ ਕਾਂਗਰਸੀਆ ਨੇ ਸਥਾਨਕ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਦੋਸ਼ ਲਗਾ ਦਿੱਤੇ। ਦਿਲਚਸਪ ਹੈ ਕਿ ਵਾਰਡ ਨੰਬਰ 18 ਦੇ ਪਹਿਲਾਂ ਐਲਾਨੇ ਨਤੀਜੇ ਵਿੱਚ ਕਾਂਗਰਸੀ ਉਮੀਦਵਾਰ ਇੰਦਰਜੀਤ ਸਿੰਘ ਨੂੰ 9 ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ ਸੀ ਪ੍ਰੰਤੂ ਵਿਰੋਧੀ ਉਮੀਦਵਾਰ ਵੱਲੋਂ ਮੁੜ ਗਿਣਤੀ ਲਈ ਲਗਾਈ ਗੁਹਾਰ ਅਧੀਨ ਜਦੋਂ ਵਾਰਡ ਦੀ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਗਈ ਜਾ ਕਹਿਣਾ ਸਹੀ ਹੋਵੇਗਾ ਕਿ ਕਈ ਵਾਰ ਕੀਤੀ ਗਈ ਅਤੇ ਅੰਤ ਵਿੱਚ ਵਾਰਡ ਨੰਬਰ 18 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 14 ਵੋਟਾਂ ਦੇ ਫਰਕ ਨਾਲ ਜੇਤੂ ਐਲਾਨ ਦਿੱਤਾ ਗਿਆ।

ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੋਸ਼ ਲਗਾਇਆ ਕਿ ਮੈ ਤਾਂ ਐਸਡੀਐਮ ਨੂੰ ਚੰਗਾ ਬੰਦਾ ਸਮਝਦਾ ਸੀ ਪਰੰਤੂ ਵਾਰਡ ਦੀਆਂ ਚੋਣਾਂ ਦੇ ਨਤੀਜੇ ਐਲਾਨਣ ਬਾਅਦ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਦੇ ਦਬਾਅ ਹੇਠ ਵਾਰਡ ਨੰਬਰ 18 ਦੇ ਨਤੀਜੇ ਨੂੰ ਜਿਸ ਪ੍ਰਕਾਰ ਬਦਲਿਆ ਗਿਆ, ਉਹ ਕਾਫੀ ਮੰਦਭਾਗਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਜਸਦੀਪ ਨਿੱਕੂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਮਾਣਯੋਗ ਹਾਈਕੋਰਟ ਦਾ ਰੁੱਖ ਜਰੂਰ ਕਰਨਗੇ ਅਤੇ ਵਾਰ-ਵਾਰ ਗਿਣਤੀ ਦੇ ਨਾਮ ਤੇ ਘਟਾਈਆਂ ਵੋਟਾਂ ਅਤੇ ਪੋਲਿੰਗ ਹੋਈਆਂ ਵੋਟਾਂ ਦੀ ਸੀਸੀਟੀਵੀ ਆਦਿ ਨੂੰ ਵੀ ਮਾਨਯੋਗ ਹਾਈਕੋਰਟ ਵਿਖੇ ਲਿਜਾ ਕੇ ਇਨਸਾਫ ਦੀ ਮੰਗ ਕੀਤੀ ਜਾਏਗੀ।

https://timesofpunjab24.com/wp-admin/post.php?post=906&action=edit

ਇਸ ਮੌਕੇ ਹਾਜ਼ਰ ਵਾਰਡ ਨੰਬਰ 18 ਤੋਂ ਕਾਂਗਰਸੀ ਉਮੀਦਵਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੈਨੂੰ 431 ਅਤੇ ਵਿਰੋਧੀ ਆਪ ਉਮੀਦਵਾਰ ਨੂੰ 422 ਵੋਟਾਂ ਪਈਆਂ ਸਨ ਜਿਸ ਅਨੁਸਾਰ ਮੈਨੂੰ 9 ਵੋਟਾਂ ਨਾਲ ਜੇਤੂ ਕਰਾਰ ਦੇ ਕੇ ਮੇਰੇ ਦਸਤਖਤ ਵੀ ਕਰਵਾ ਲੈ ਗਏ ਪਰੰਤੂ ਕੁਝ ਸਮੇਂ ਬਾਅਦ ਮੁੜ ਗਿਣਤੀ ਦੀ ਘੋਸ਼ਣਾ ਕਰਕੇ ਇੱਕ ਵਾਰ ਨਹੀਂ ਬਲਕਿ ਕਈ ਵਾਰ ਵੋਟਾਂ ਦੀ ਗਿਣਤੀ ਕੀਤੀ ਗਈ ਅਤੇ ਹਰ ਵਾਰ ਦੋ ਤੋਂ ਚਾਰ ਵੋਟਾਂ ਨੂੰ ਖਾਰਜ ਕਰ ਦਿੱਤਾ। ਪ੍ਰਸ਼ਾਸਨ ਦੇ ਅਜਿਹੇ ਰਵਈਏ ਨੂੰ ਦੇਖ ਕੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਉਹੀ ਜਿਤਾਉਣਾ ਹੈ ਤਾਂ ਵੈਸੇ ਹੀ ਕਹਿ ਦਿਓ। ਉਹਨਾਂ ਕਿਹਾ ਕਿ ਮੇਰੇ ਬਾਹਰ ਆਉਂਦੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 14 ਵੋਟਾਂ ਦੇ ਫਰਕ ਨਾਲ ਜੇਤੂ ਐਲਾਨ ਦਿੱਤਾ ਗਿਆ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News