Home » ਪੰਜਾਬ » ਸ਼੍ਰੋਮਣੀ ਅਕਾਲੀ ਦਲ ਨੇ ਲਗਾਈ ਅਹੁਦੇਦਾਰੀਆਂ ਦੀ ਝੜੀ,2027 ਵਿੱਚ ਬਣੇਗੀ ਅਕਾਲੀ ਦਲ ਦੀ ਸਰਕਾਰ

ਸ਼੍ਰੋਮਣੀ ਅਕਾਲੀ ਦਲ ਨੇ ਲਗਾਈ ਅਹੁਦੇਦਾਰੀਆਂ ਦੀ ਝੜੀ,2027 ਵਿੱਚ ਬਣੇਗੀ ਅਕਾਲੀ ਦਲ ਦੀ ਸਰਕਾਰ

Facebook
X
WhatsApp
Email

–ਰਾਜਵਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਮਾਲਵਾ ਜੋਨ 1 ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ

ਟਾਈਮਜ਼ ਆਫ਼ ਪੰਜਾਬ ਬਿਊਰੋ
ਸੁਖਮੰਦਰ ਹਿੰਮਤਪੁਰੀ/ ਜਗਵੀਰ ਅਜ਼ਾਦ
ਮੋਗਾ/ਨਿਹਾਲ ਸਿੰਘ ਵਾਲਾ,20 ਮਈ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਦਾਰ ਗੁਲਜਾਰ ਸਿੰਘ ਰਾਣੀ ਕੇ ਕੌਮੀ ਪ੍ਰਧਾਨ ਐਸਸੀ ਵਿੰਗ ਪੰਜਾਬ ਦੀ ਅਗਵਾਈ ਹੇਠ ਰਾਜਵਿੰਦਰ ਸਿੰਘ ਧਰਮਕੋਟ ਪ੍ਰਧਾਨ ਮਾਲਵਾ ਜੋਨ ਐਸਸੀ ਵਿੰਗ 1 ਵੱਲੋਂ ਸ਼੍ਰੋਮਣੀ ਅਕਾਲੀ ਦਲ ਲਈ ਕਈ ਦਹਾਕਿਆਂ ਤੋਂ ਮਿਹਨਤ ਕਰ ਰਹੇ ਟਕਸਾਲੀ ਅਤੇ ਇਮਾਨਦਾਰ ਆਗੂਆਂ ਨੂੰ ਵੱਖ ਵੱਖ ਅਹੁਦੇ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਬਣਾਉਣ ਲਈ ਅਹਮ ਜਿੰਮੇਵਾਰੀ ਸੌਂਪੀ ਹੈ ਰਾਜਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਿਯੁਕਤੀਆਂ ਇਹਨਾਂ ਦੀਆਂ ਪਾਰਟੀ ਪ੍ਰਤੀ ਪਾਏ ਯੋਗਦਾਨ ਅਤੇ ਪਰਿਵਾਰਿਕ ਪਿਛੋਕੜ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਹਨ ਇਹਨਾਂ ਨਿਯੁਕਤੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤ ਹੋਵੇਗਾ ਅਤੇ ਇਹ ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਸੀ ਅਤੇ ਪਛੜੇ ਵਰਗਾਂ ਦੇ ਲਈ ਲਏ ਗਏ ਅਹਿਮ ਫੈਸਲਿਆਂ ਅਤੇ ਸਹੂਲਤਾਂ ਤੋਂ ਲੋਕਾਂ ਨੂੰ ਜਾਣੂ ਕਰਵਾ ਕੇ ਪਾਰਟੀ ਲਈ ਲਾਮਬੰਦ ਕਰਨਗੇ . ਰਾਜਵਿੰਦਰ ਸਿੰਘ ਨੇ ਅੱਗੇ

ਮਾਲਵਾ ਜੋਨ ਦੇ ਇਹਨਾਂ ਨਵਨਿਯੁਕਤ ਅਹੁਦੇਦਾਰ

AKALI DALਗੁਰਬਖ਼ਸ਼ ਸਿੰਘ ਰਣੀਆਂ ਸੀਨੀਅਰ ਮੀਤ ਪ੍ਰਧਾਨ, ਡਾ ਅਜਮੇਰ ਸਿੰਘ ਸੀਨੀਅਰ ਮੀਤ ਪ੍ਰਧਾਨ, ਡਾ ਜਗਮੋਹਨ ਸਿੰਘ ਧੂੜਕੋਟ ਜਨਰਲ ਸਕੱਤਰ, ਪੂਰਨ ਸਿੰਘ ਪੱਤੋਂ ਮੀਤ ਪ੍ਰਧਾਨ, ਡਾ ਨਿਰਮਲ ਸਿੰਘ ਭੱਟੀ ਅਜੀਤਵਾਲ ਜਰਨਲ ਸਕੱਤਰ, ਪ੍ਰੀਤਮ ਸਿੰਘ ਢੁੱਡੀਕੇ ਮੀਤ ਪ੍ਰਧਾਨ, ਜਗਤਾਰ ਸਿੰਘ ਤਾਰੀ ਨਵਾਂ ਚੂੜਚੱਕ ਜਥੇਬੰਦਕ ਸਕੱਤਰ, ਰਾਜਮਿੰਦਰ ਸਿੰਘ ਰਾਜੂ ਸ਼ਾਂਤ ਪ੍ਰਚਾਰ ਸਕੱਤਰ, ਰਵੀ ਇੰਦਰਜੀਤ ਸਿੰਘ ਰਵੀ ਬੱਧਣੀ ਜਥੇਬੰਦਕ ਸਕੱਤਰ,ਆਦਿ ਸ਼ਾਮਿਲ ਕੀਤੇ ਗਏ ਹਨ. ਮਾਲਵਾ ਜ਼ੋਨ 1 ਵਿੱਚ ਮੋਗਾ ਜਿਲਾ ਲੁਧਿਆਣਾ ਸੰਗਰੂਰ ਅਤੇ ਬਰਨਾਲਾ ਜਿਲ੍ਹਾ ਆਉਂਦੇ ਹਨ ਸਬੰਧਤ ਜ਼ਿਲਿਆਂ ਦੇ ਜਿਲ੍ਾ ਪ੍ਰਧਾਨ ਸਾਹਿਬਾਨ ਅਤੇ ਹਲਕਾ ਇੰਚਾਰਜ ਸਾਹਿਬਾਨ ਤੋਂ ਅਜਿਹੇ ਹੀ ਟਕਸਾਲੀ ਇਮਾਨਦਾਰ ਅਤੇ ਮਿਹਨਤੀ ਵਰਕਰਾਂ ਦੀ ਸੂਚੀ ਮੰਗੀ ਗਈ ਹੈ ਤਾਂ ਕਿ ਹਰ ਹਰਿ ਹਲਕੇ ਦੇ ਐਸਸੀ ਭਾਈਚਾਰੇ ਦੇ ਟਕਸਾਲੀ ਪੁਰਾਣੇ ਅਤੇ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾ ਸਕੇ ਉਨਾ ਅਪੀਲ ਕੀਤੀ ਕਿ ਇਹ ਸ਼ੁਰੂਆਤ ਨਿਹਾਲ ਸਿੰਘ ਵਾਲਾ ਹਲਕੇ ਜਿਲਾ ਮੋਗੇ ਤੋਂ ਕਰ ਦਿੱਤੀ ਗਈ ਹੈ ਬਾਕੀ ਹਲਕਿਆਂ ਦੀ ਸੂਚੀ ਵੀ ਜਲਦੀ ਜਾਰੀ ਕਰ ਦਿੱਤੀ ਜਾਵੇਗੀ.

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News