Home » ਪੰਜਾਬ » ਸਿਆਸੀ ਸਰਗਰਮੀਆ,ਗੁੱਟਬੰਦੀ ਦਾ ਸ਼ਿਕਾਰ ! ਲੋਕ ਮਿਲਣੀ ਨੂੰ ਲੈ ਕੇ ਵਿਧਾਇਕ ਅਤੇ ਚੇਅਰਮੈਨ ਵਿਚਾਲੇ ਸਿਆਸੀ ਦੌੜ ਤੇਜ

ਸਿਆਸੀ ਸਰਗਰਮੀਆ,ਗੁੱਟਬੰਦੀ ਦਾ ਸ਼ਿਕਾਰ ! ਲੋਕ ਮਿਲਣੀ ਨੂੰ ਲੈ ਕੇ ਵਿਧਾਇਕ ਅਤੇ ਚੇਅਰਮੈਨ ਵਿਚਾਲੇ ਸਿਆਸੀ ਦੌੜ ਤੇਜ

Facebook
X
WhatsApp
Email

–ਨਾਭਾ ਦੀਆਂ ਆਊਟਰ ਕਾਲੋਨੀਆਂ ਸੰਬੰਧੀ ਦੋਨਾ ਵੱਲੋ ਵੱਖਰੇ ਦਾਅਵੇ ਕੀਤੇ

ਟੀ. ਕੇ. ਸ਼ਰਮਾ
ਨਾਭਾ, 22 ਜੂਨ–ਹਲਕਾ ਨਾਭਾ ਵਿਖੇ ਤੇਜ ਹੋਈਆਂ ਸਿਆਸੀ ਸਰਗਰਮੀਆ ਦੌਰਾਨ ਜਿੱਥੇ ਗੁੱਟਬੰਦੀ ਦਾ ਸ਼ਿਕਾਰ ਬਣੇ ਅਕਾਲੀ ਅਤੇ ਕਾਂਗਰਸੀ ਸਿਆਸੀ ਉਲਝਣਤਾਨੀ ਨਾਲ ਜੂਝ ਰਹੇ ਹਨ ਉੱਥੇ ਹੇਠਲੇ ਪੱਧਰ ਦੀਆਂ ਸਰਕਾਰ ਨੂੰ ਪ੍ਰਾਪਤ ਹੋਈਆਂ ਗੁਪਤ ਸਿਆਸੀ ਰਿਪੋਰਟਾਂ ਅਨੁਸਾਰ ਆਮ ਆਦਮੀ ਪਾਰਟੀ ਨਵੇਂ ਸਿਆਸੀ ਭਵਿੱਖ ਦੀਆਂ ਤਿਆਰੀਆਂ ਵਿੱਚ ਜੁੱਟ ਗਈ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਆਗਾਮੀ ਸਮੇਂ 2022 ਦੇ ਇਤਿਹਾਸ ਨੂੰ ਦੁਹਰਾਉਣ ਦੀਆਂ ਸਿਆਸੀ ਮਜਬੂਤ ਤਿਆਰੀਆਂ ਵਜੋਂ ਹਲਕਾ ਵਾਈਜ ਸਰਗਰਮ ਆਪ ਆਗੂਆਂ ਨੂੰ (ਨਾਰਾਜ) ਆਮ ਲੋਕਾਂ ਨਾਲ ਮਿਲਵਰਤਨ ਵਧਾਉਣ ਦੇ ਸਪਸ਼ਟ ਆਦੇਸ਼ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਆਮ ਲੋਕਾਂ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਮਿਲਵਰਤਨ ਦੀਆਂ ਵਿਸ਼ੇਸ਼ ਰਿਪੋਰਟਾਂ ਹੀ ਅਗਲੀ ਵਿਧਾਨ ਸਭਾ ਚੋਣਾਂ ਲਈ ਉਨਾਂ ਦੀ ਦਾਵੇਦਾਰੀਆਂ ਨੂੰ ਮਜਬੂਤ ਕਰਨਗੀਆ। ਇਸੇ ਕ੍ਰਮ ਵਿੱਚ ਹਲਕਾ ਨਾਭਾ ਵਿਖੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਚੇਅਰਮੈਨ ਵਿਚਕਾਰ ਸਿਆਸੀ ਦੌੜ ਸੁਰਖ਼ੀਆਂ ਵਿੱਚ ਆਉਣੀ ਸ਼ੁਰੂ ਹੋ ਗਈ ਹੈ। ਜਿੱਥੇ ਹਲਕਾ ਵਿਧਾਇਕ ਗੁਰਦੇਵ ਸਿੰਘ ਵੱਲੋ ਲੋਕ ਮਿਲਣੀਆਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ ਉਥੇ ਇੰਪਰੁਵਮੇਂਟ ਟਰੱਸਟ ਨਾਭਾ ਚੇਅਰਮੈਨ ਜੱਸੀ ਸੋਹੀਆ ਵਾਲਾ ਹਲਕੇ ਦੀਆ ਆਊਟਰ ਕਾਲੋਨੀਆਂ, ਵਾਰਡ ਵਾਈਜ ਮੀਟਿੰਗਾ ਅਤੇ ਪਿੰਡਾਂ ਵਿੱਚ ਆਮ ਲੋਕਾਂ ਨਾਲ ਸਿੱਧਾ ਰਾਬਤਾ ਬਣਾ ਰਹੇ ਹਨ। ਮਜੇ ਦੀ ਗੱਲ ਹੈ ਕਿ ਕਈ ਵਾਰ ਦੋਨੋਂ ਆਗੂ ਵੱਖਰੇ-ਵੱਖਰੇ ਪ੍ਰੋਗਰਾਮਾ ਰਾਹੀ ਆਮ ਲੋਕਾਂ ਨਾਲ ਮਿਲ ਰਹੇ ਹਨ। ਆਜਾਦੀ ਤੋਂ ਹੁਣ ਤੱਕ ਕਿਸੇ ਪਿੰਡ ਜਾ ਸ਼ਹਿਰ ਵਿੱਚ ਸ਼ਾਮਲ ਨਾ ਹੋ ਸਕੀਆ ਨਾਭਾ ਦੀਆਂ ਆਊਟਰ ਕਾਲੋਨੀ ਸੰਬੰਧੀ ਦੋਨੋਂ ਆਗੂਆਂ ਨੇ ਵੱਖਰੇ ਦਾਅਵੇ ਕੀਤੇ ਹਨ।

ਆਊਟਰ ਕਾਲੋਨੀਆਂ ਨੂੰ ਜਲਦ ਦੇਵਾਂਗੇ ਸਰਪ੍ਰਾਇਜ਼ : ਵਿਧਾਇਕ

ਆਊਟਰ ਕਾਲੋਨੀਆਂ ਦੀਆ ਸਮੱਸਿਆਵਾ ਸੰਬੰਧੀ ਵਿਧਾਇਕ ਗੁਰਦੇਵ ਸਿੰਘ ਨੇ ਕਿਹਾ ਕਿ ਆਊਟਰ ਕਾਲੋਨੀਆਂ ਲਈ ਮੈ ਸੁਚਜਤਾ ਨਾਲ ਕੰਮ ਕਰ ਰਿਹਾ ਹਾਂ ਅਤੇ ਜਲਦ ਹੀ ਵੱਡਾ ਇਕੱਠ ਰੱਖ ਨਾਭਾ ਦੀਆ ਆਊਟਰ ਕਾਲੋਨੀ ਵਾਸੀਆਂ ਨੂੰ ਅਸੀਂ ਸਰਪ੍ਰਾਇਜ਼ ਦੇਣ ਜਾ ਰਹੇ ਹਾ।

ਇਨ੍ਹਾਂ ਕਾਲੋਨੀਆਂ ਨੂੰ ਜਲਦ ਦੇਵਾਂਗੇ ਨਵੀਆਂ ਸੜਕਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਸੰਬੰਧੀ ਸੌਗਾਤ : ਜੱਸੀ ਸੋਹੀਆ ਵਾਲਾ

ਆਊਟਰ ਕਾਲੋਨੀਆਂ ਦੀਆ ਸਮੱਸਿਆਵਾ ਲਈ ਰੱਖੇ ਵੱਡੇ ਇੱਕਠ ਦੌਰਾਨ ਚੇਅਰਮੈਨ ਜੱਸੀ ਸੋਹੀਆ ਨੇ ਕਿਹਾ ਕਿ ਇਨ੍ਹਾਂ ਕਾਲੋਨੀਆਂ ਦੇ ਵਾਸੀਆਂ ਨੂੰ ਨਵੀਆਂ ਸੜਕਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਇੰਤਜ਼ਾਮ ਕਰਕੇ ਜਲਦ ਹੀ ਅਸੀਂ ਸੌਗਾਤ ਦੇਣ ਜਾ ਰਹੇ ਹਾ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News