Home » ਪੰਜਾਬ » ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਇੱਕ ਹੋਰ ਵੱਡੀ ਸਫਲਤਾ

ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਇੱਕ ਹੋਰ ਵੱਡੀ ਸਫਲਤਾ

LUDHIANA POLICE
Facebook
X
WhatsApp
Email

ਟਾਈਮਜ਼ ਆਫ਼ ਪੰਜਾਬ ਬਿਊਰੋ

ਲੁਧਿਆਣਾ,23 ਮਈ — ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਦੇ ਨਾਲ ਮਿਲ ਕੇ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ।ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟਾਂ ਵਿਰੁੱਧ ਵਿੱਢੀ ਆਪਣੀ ਲਗਾਤਾਰ ਮੁਹਿੰਮ ਨੂੰ  17 ਮਈ ਨੂੰ ਬੇਪਰਦੇ ਕੀਤੇ ਗਏ ਅੱਤਵਾਦੀ-ਗੈਂਗਸਟਰ ਮਾਡਿਊਲ ਦੀ ਅਗਲੇਰੀ ਕਾਰਵਾਈ ਕਰਦੇ ਹੋਏ, ਪੁਲਿਸ ਟੀਮਾਂ ਨੇ ਦੋ ਹੋਰ ਬੇਹੱਦ ਖਤਰਨਾਕ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਿਲਟਰੀ-ਗ੍ਰੇਡ ਦੇ ਵਿਸਫੋਟਕ ਬਰਾਮਦ ਕੀਤੇ ਹਨ, ਜਿਸ ਨਾਲ ਪੰਜਾਬ ਵਿੱਚ ਇੱਕ ਵੱਡੀ ਅੱਤਵਾਦੀ ਘਟਨਾ ਨੂੰ ਟਾਲ ਦਿੱਤਾ ਗਿਆ ਹੈ।

ਸਵਪਨ ਸ਼ਰਮਾ, ਆਈ.ਪੀ.ਐਸ., ਪੁਲਿਸ ਕਮਿਸ਼ਨਰ, ਲੁਧਿਆਣਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਅਤੇ ਕਾਊਂਟਰ ਇੰਟੈਲੀਜੈਂਸ ਦੇ ਸੀਨੀਅਰ ਜਾਂਚ ਅਧਿਕਾਰੀਆਂ ਨੇ ਆਪਣੀ ਪੇਸ਼ੇਵਰ ਜਾਂਚ ਸਦਕਾ ਇੱਕ ਵੱਡੀ ਘਟਨਾ ਨੂੰ ਨਾਕਾਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਨੈੱਟਵਰਕ ਦਾ ਪਰਦਾਫਾਸ਼ 17 ਮਈ ਨੂੰ ਹੋਇਆ ਸੀ ਜਦੋਂ ਇੱਕ ਸਾਂਝੀ ਪੁਲਿਸ ਪਾਰਟੀ ਨੇ ਥਾਣਾ ਲਾਡੋਵਾਲ ਦੇ ਅਧੀਨ ਪੈਂਦੇ ਹਾਰਡੀਜ਼ ਵਰਲਡ ਦੇ ਨੇੜੇ ਇੱਕ ਟਾਰਗੇਟਿਡ ਸ਼ੂਟਿੰਗ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਦੋ ਗੁਰਗੇ ਅਨੁਰਾਜ ਉਰਫ਼ ਗੌਰਵ ਮਸੀਹ ਅਤੇ ਅੰਕੁਸ਼ (ਵਾਸੀ ਫਿਲੌਰ) ਨੂੰ 03 ਪਿਸਤੌਲਾਂ ਅਤੇ 11 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਜ਼ੋਰਾਵਰ ਸਿੰਘ (ਜਰਮਨੀ), ਸਾਹਿਲ ਸੋਂਧੀ ਉਰਫ਼ ਚੁੰਜ (ਦੁਬਈ), ਅਤੇ ਲੱਖਾ (ਜਰਮਨੀ) ਦੇ ਇਸ਼ਾਰੇ ‘ਤੇ ਹਾਈ-ਪ੍ਰੋਫਾਈਲ ਟਾਰਗੇਟਿਡ ਹੱਤਿਆਵਾਂ ਨੂੰ ਅੰਜਾਮ ਦੇਣ ਲਈ ਕੰਮ ਕਰ ਰਹੇ ਸਨ। ਇਸ ਸਬੰਧੀ ਅਸਲਾ ਐਕਟ ਅਤੇ ਬੀ.ਐਨ.ਐਸ. (BNS) ਦੀ ਧਾਰਾ 111 ਦੇ ਤਹਿਤ ਐਫ.ਆਈ.ਆਰ. ਨੰਬਰ 91 ਦਰਜ ਕੀਤੀ ਗਈ ਸੀ।

ਲਗਾਤਾਰ ਅਤੇ ਹਮਲਾਵਰ ਅਗਲੇਰੀ ਜਾਂਚ ਦੌਰਾਨ ਪੁਲਿਸ ਟੀਮਾਂ ਨੇ ਇਸ ਮਾਡਿਊਲ ਦੇ ਵਿਸਫੋਟਕ ਵਿੰਗ ਦਾ ਸੁਰਾਗ ਲਗਾਇਆ, ਜਿਸ ਦੇ ਤਹਿਤ ਮਾਝਾ ਖੇਤਰ ਤੋਂ ਦੋ ਹੋਰ ਮੁੱਖ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕਰਨਦੀਪ ਸਿੰਘ ਉਰਫ਼ ਕਰਨ ਪੁੱਤਰ ਬਲਦੇਵ ਸਿੰਘ, ਵਾਸੀ ਪਿੰਡ ਖੈਰਦੀਨ ਕੇ, ਥਾਣਾ ਝਬਾਲ, ਤਰਨਤਾਰਨ। (ਇਹ ਇੱਕ ਪੇਸ਼ੇਵਰ ਅਪਰਾਧੀ ਹੈ ਜਿਸ ਵਿਰੁੱਧ ਪਹਿਲਾਂ ਵੀ ਇਰਾਦਾ-ਏ-ਕਤਲ, ਅਸਲਾ ਐਕਟ ਅਤੇ ਐਨ.ਡੀ.ਪੀ.ਐਸ. ਤਸਕਰੀ ਦੇ ਮੁਕੱਦਮੇ ਦਰਜ ਹਨ) ਬਲਜੀਤ ਸਿੰਘ ਉਰਫ਼ ਸੰਜੂ ਪੁੱਤਰ ਬਲਵਿੰਦਰ ਸਿੰਘ, ਵਾਸੀ ਮੋਹੱਲਾ ਪੁਰਾਣੀ ਬਸਤੀ, ਥਾਣਾ ਰੂਪਾਲਾ (ਰਮਦਾਸ), ਅੰਮ੍ਰਿਤਸਰ। ਇਹ ਦੋਵੇਂ ਦੋਸ਼ੀ ਇੱਕ ਹੋਰ ਹੈਂਡਲਰ ਅਕਾਸ਼ਦੀਪ ਗੋਲਡਨ (ਮਲੇਸ਼ੀਆ) ਪਿੰਡ ਖਹਿਰਾ ਦਿਨਕੇ PS ਝਬਾਲ ਤਰਨਤਾਰਨ ਦੁਆਰਾ ਮਾਡਿਊਲ ਦੇ ਸੰਪਰਕ ਵਿੱਚ ਲਿਆਂਦੇ ਗਏ ਸਨ।”
ਮੁਲਜ਼ਮਾਂ ਪਾਸੋਂ 02 ਜ਼ਿੰਦਾ ਹੈਂਡ ਗ੍ਰਨੇਡ ਬਰਾਮਦ ਹੋਏ ਹਨ।  ਇਸ ਬਰਾਮਦਗੀ ਤੋਂ ਬਾਅਦ, ਐਫ.ਆਈ.ਆਰ. ਨੰਬਰ 91 ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਸਖ਼ਤ ਧਾਰਾਵਾਂ 3, 4, 5 ਅਤੇ ਬੀ.ਐਨ.ਐਸ. ਦੀ ਧਾਰਾ 317(2) ਜੋੜ ਦਿੱਤੀਆਂ ਗਈਆਂ ਹਨ। ਕਰਨਦੀਪ ਸਿੰਘ (ਕਰਨ) ਦਾ ਅਪਰਾਧਿਕ ਰਿਕਾਰਡ,  ਐਫ.ਆਈ.ਆਰ. ਨੰਬਰ 75/2021 (ਥਾਣਾ ਝਬਾਲ): ਅਧੀਨ ਧਾਰਾ 307 (ਇਰਾਦਾ-ਏ-ਕਤਲ), 353, 186, 148, 149 ਆਈ.ਪੀ.ਸੀ. ਅਤੇ 21/29 ਐਨ.ਡੀ.ਪੀ.ਐਸ. ਐਕਟ।  ਐਫ.ਆਈ.ਆਰ. ਨੰਬਰ 82/2022 (ਥਾਣਾ ਸਦਰ ਬਟਾਲਾ): ਅਧੀਨ ਧਾਰਾ 21/61/85 ਐਨ.ਡੀ.ਪੀ.ਐਸ. ਐਕਟ।
ਪਹਿਲਾਂ ਹਥਿਆਰਾਂ ਦੀ ਬਰਾਮਦਗੀ ਅਤੇ ਹੁਣ 02 ਜ਼ਿੰਦਾ ਹੈਂਡ ਗ੍ਰਨੇਡਾਂ ਦੀ ਜ਼ਬਤੀ ਨਾਲ, ਲੁਧਿਆਣਾ ਪੁਲਿਸ ਨੇ ਇਸ ਵਿਦੇਸ਼ੀ ਸਿੰਡੀਕੇਟ ਦੇ ਸ਼ੂਟਿੰਗ ਮਾਡਿਊਲ ਅਤੇ ਵਿਸਫੋਟਕ ਲੌਜਿਸਟਿਕਸ ਚੇਨ (ਸਪਲਾਈ ਲਾਈਨ) ਦੋਵਾਂ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ ਹੈ। ਇਸ ਨੈੱਟਵਰਕ ਦੇ ਬਾਕੀ ਰਹਿੰਦੇ ਸਥਾਨਕ ਸੰਪਰਕਾਂ ਦੀ ਪਛਾਣ ਕਰਨ ਅਤੇ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਬਾਰੀਕੀ ਨਾਲ ਅਗਲੇਰੀ-ਪਿਛਲੇਰੀ ਜਾਂਚ (ਲਿੰਕਸ ਦੀ ਜਾਂਚ) ਕੀਤੀ ਜਾ ਰਹੀ ਹੈ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News