Trending
Home » ਪੰਜਾਬ » ਨਾਭਾ ਦੇ ਪਿੰਡ ਚੱਠੇ ਦੀ ਪੰਚਾਇਤ ਨੇ ਆਪਸੀ ਭਾਈਚਾਰਕ ਸਾਂਝ ਦਾ ਪਾਇਆ ਮਤਾ

ਨਾਭਾ ਦੇ ਪਿੰਡ ਚੱਠੇ ਦੀ ਪੰਚਾਇਤ ਨੇ ਆਪਸੀ ਭਾਈਚਾਰਕ ਸਾਂਝ ਦਾ ਪਾਇਆ ਮਤਾ

Facebook
X
WhatsApp
Email

–ਚੋਣਵੇਂ ਸਿਆਸੀ ਆਗੂ ਪਿੰਡ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ : ਪਿੰਡ ਦੀ ਪੰਚਾਇਤ

ਟੀ. ਕੇ. ਸ਼ਰਮਾ
ਨਾਭਾ, 08 ਜੂਨ– ਨਾਭਾ ਦੇ ਪਿੰਡ ਚੱਠੇ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਮਹਿਲਾ ਸਰਪੰਚ ਜਸਵਿੰਦਰ ਕੌਰ ਦੀ ਅਗਵਾਈ ਹੇਠ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਚਾਇਤ ਮੈਂਬਰ ਜਗਦੀਪ ਸਿੰਘ, ਕੁਲਵਿੰਦਰ ਸਿੰਘ, ਸੁਖਜੀਤ ਕੌਰ ਅਤੇ ਸੁਖਵਿੰਦਰ ਕੌਰ ਨਾਲ ਸੁਰਜੀਤ ਸਿੰਘ (ਨੰਬਰਦਾਰ), ਆਤਮਾ ਸਿੰਘ (ਨੰਬਰਦਾਰ), ਪਿਆਰਾ ਸਿੰਘ, ਬੱਗਾ ਸਿੰਘ ਸਾਬਕਾ ਸਰਪੰਚ, ਨਰਿੰਦਰ ਸਿੰਘ, ਸਤਿਗੁਰ ਸਿੰਘ, ਅਮਰੀਕ ਸਿੰਘ, ਜਗਰੂਪ ਸਿੰਘ, ਗੁਰਮਤ ਸਿੰਘ, ਜਸਵੰਤ ਸਿੰਘ, ਬੇਅੰਤ ਸਿੰਘ, ਹਰਜਿੰਦਰ ਸਿੰਘ, ਨਛੱਤਰ ਸਿੰਘ, ਬਚਿੱਤਰ ਸਿੰਘ, ਗੁਰਬਚਨ ਸਿੰਘ ਅਤੇ ਨਿਰਭੈ ਸਿੰਘ ਆਦਿ ਜਰਨਲ ਅਤੇ ਰਿਜ਼ਰਵ ਵਰਗਾਂ ਵੱਲੋਂ ਸਾਂਝੇ ਤੌਰ ‘ਤੇ ਹਿੱਸਾ ਲਿਆ ਗਿਆ। ਪਿੰਡ ਦੀ ਪੰਚਾਇਤ ਵੱਲੋ ਪਿਛਲੇ ਦਿਨੀ ਕੁਝ ਸਿਆਸੀ ਆਗੂਆਂ ਵੱਲੋਂ ਪਿੰਡ ਦੇ ਭਾਈਚਾਰਕ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਇੱਕ ਵਿਸ਼ੇਸ਼ ਮਤਾ ਪਾਇਆ ਗਿਆ।

ਮਤੇ ਅਨੁਸਾਰ ਪਿੰਡ ਦੇ ਜਰਨਲ ਵਰਗ ਅਤੇ ਐਸਸੀ ਪਰਿਵਾਰਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਨਿੱਘਾ ਅਤੇ ਮਜਬੂਤ ਦਸਦਿਆਂ ਕਿਹਾ ਗਿਆ ਕਿ ਪਿਛਲੇ ਦਿਨੀ ਕੁਝ ਸਿਆਸੀ ਆਗੂਆਂ ਵੱਲੋਂ ਦਲਿਤ ਪਰਿਵਾਰਾਂ ਦੇ ਬਾਈਕਾਟ ਸਬੰਧੀ ਝੂਠੀਆਂ ਅਤੇ ਆਧਾਰਹੀਣ ਖਬਰਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ ਜਦਕਿ ਦੂਜੇ ਪਾਸੇ ਦੀ ਜਮੀਨੀ ਤੌਰ ‘ਤੇ ਸਥਿਤੀ ਅਨੁਸਾਰ ਦੋਨੋਂ ਵਰਗ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਹਰ ਸਮੇਂ ਸਾਂਝ ਪਾਉਂਦੇ ਹਨ। ਇਸ ਮੌਕੇ ਹਾਜ਼ਰ ਰਹੇ ਐਸਸੀ ਵਰਗ ਦੇ ਪੰਚਾਇਤ ਮੈਂਬਰ ਸੁਖਵਿੰਦਰ ਕੌਰ, ਅਮਰੀਕ ਸਿੰਘ, ਗੁਰਬਚਨ ਸਿੰਘ, ਸੁਰਜੀਤ ਸਿੰਘ ਅਤੇ ਨਿਰਭੈ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਪਿੰਡ ਵਿੱਚ ਕਿਸੇ ਦਲਿਤ ਪਰਿਵਾਰ ਦਾ ਕੋਈ ਬਾਈਕਾਟ ਨਹੀਂ ਹੈ। ਸਾਡੀ ਆਪਸੀ ਭਾਈਚਾਰਕ ਵਿੱਚ ਪਿਆਰ ਕਾਫੀ ਮਜਬੂਤ ਹੈ। ਉਨ੍ਹਾਂ ਕਿਹਾ ਕਿ ਸਾਡਾ ਜੱਟਾਂ ਬਿਨਾਂ ਨਹੀਂ ਸਰਦਾ ਅਤੇ ਜੱਟਾਂ ਦਾ ਸਾਡੇ ਬਿਨਾਂ ਨਹੀਂ ਸਰਦਾ। ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਜਸਵਿੰਦਰ ਕੌਰ ਅਤੇ ਬਾਕੀ ਪੰਚਾਇਤ ਮੈਂਬਰਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਾਡੇ ਪਿੰਡ ਦਾ ਮਾਹੌਲ ਕਾਫੀ ਸੁਖਾਵਾਂ ਅਤੇ ਵਿਕਾਸਸ਼ੀਲ ਹੈ ਜੋ ਕਿ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਿਹਾ। ਇਸ ਕਾਰਨ ਵਿਰੋਧੀ ਬੇਅਰਥੀਆਂ ਅਤੇ ਅਜਿਹੀਆਂ ਭੜਕਾਊ ਖਬਰਾਂ ਲਗਵਾ ਰਹੇ ਹਨ ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ ਮਾਹੌਲ ਕਾਫੀ ਖੁਸ਼ਨੁਮਾ ਹੈ ਅਤੇ ਪਿੰਡ ਦੇ ਕਿਸੇ ਵੀ ਦਲਿਤ ਪਰਿਵਾਰ ਦਾ ਕਿਸੇ ਵੀ ਕਿਸਮ ਦਾ ਕੋਈ ਬਾਈਕਾਟ ਨਹੀਂ ਹੈ। ਸਾਰੇ ਵਰਗਾਂ ਦਾ ਆਪਸੀ ਮਿਲਵਰਤਨ ਹਰ ਦੁੱਖ ਸੁੱਖ ਵਿੱਚ ਸਾਂਝ ਵਾਲਾ ਹੈ।

 

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News