Home » ਪੰਜਾਬ » ਇਨਸਾਨੀਅਤ ਦੀ ਮਿਸਾਲ ! ਡੇਰਾ ਪ੍ਰੇਮੀਆਂ ਨੇ ਰਾਹ ਭਟਕੇ ਰਾਜਵੀਰ ਨੂੰ ਪਰਿਵਾਰ ਨਾਲ ਮਿਲਾਇਆ

ਇਨਸਾਨੀਅਤ ਦੀ ਮਿਸਾਲ ! ਡੇਰਾ ਪ੍ਰੇਮੀਆਂ ਨੇ ਰਾਹ ਭਟਕੇ ਰਾਜਵੀਰ ਨੂੰ ਪਰਿਵਾਰ ਨਾਲ ਮਿਲਾਇਆ

Facebook
X
WhatsApp
Email

— ਪੂਜਨੀਕ ਗੁਰੂ ਜੀ ਨੇ ਹੋਰਨਾਂ ਸੈਂਕੜੇ ਭਲਾਈ ਕਾਰਜ਼ਾਂ ਦੇ ਨਾਲ ਨਾਲ ਉਨ੍ਹਾਂ ਨੂੰ ਲਾਚਾਰ ਲੋਕਾਂ ਦੀ ਮੱਦਦ ਕਰਨ ਵੀ ਸਿਖਾਇਆ ਹੈ- ਇੰਸਾਂ

ਜਸਵੀਰ ਸਿੰਘ

ਬਰਨਾਲਾ, 18 ਜੂਨ– ਡੇਰਾ ਸੱਚਾ ਸੌਦਾ ਦੇ ਬਲਾਕ ਬਰਨਾਲਾ ਦੇ ਸ਼ਰਧਾਲੂਆਂ ਵੱਲੋਂ ਇਨਸਾਨੀਅਤ ਦਾ ਫ਼ਰਜ਼ ਨਿਭਾਉਂਦੇ ਹੋਏ ਇੱਕ ਰਾਹ ਭਟਕੇ ਵਿਅਕਤੀ ਨੂੰ ਸੁਰੱਖਿਅਤ ਉਸਦੇ ਪਰਿਵਾਰ ਨਾਲ ਮਿਲਾ ਕੇ ਸ਼ਲਾਘਾਯੋਗ ਕਾਰਜ਼ ਕੀਤਾ ਹੈ। ਜਦੋਂਕਿ ਪਰਿਵਾਰ ਵੱਲੋਂ ਆਪਣੇ ਪਰਿਵਾਰਕ ਮੈਂਬਰ ਦੀ ਭਾਲ ਲਈ ਪੋਸਟਰ ਆਦਿ ਛਪਵਾਉਣ ਦੀ ਤਿਆਰੀ ਕਰ ਲਈ ਸੀ। ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਇੰਸਾਂ ਜੋਧਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਹਰਬੰਸ ਸਿੰਘ ਇੰਸਾਂ ਨਾਲ ਬੁੱਧਵਾਰ ਨੂੰ ਬਰਨਾਲਾ ਤੋਂ ਆਪਣੇ ਪਿੰਡ ਵੱਲ ਨੂੰ ਪਰਤ ਰਹੇ ਸਨ। ਰਸਤੇ ਵਿੱਚ ਉਨ੍ਹਾਂ ਨੂੰ ਇੱਕ ਅਧਖੜ੍ਹ ਉਮਰ ਦਾ ਵਿਅਕਤੀ ਭਿਆਨਕ ਗਰਮੀ ਵਿੱਚ ਪੈਦਲ ਜਾਂਦਾ ਹੋਇਆ ਮਿਲਿਆ। ਜਦੋਂ ਉਨ੍ਹਾਂ ਸਬੰਧਿਤ ਵਿਅਕਤੀ ਨੂੰ ਰੋਕ ਕੇ ਉਸਦਾ ਨਾਂਅ – ਪਤਾ ਪੁੱਛਿਆ ਤਾਂ ਅੱਗੇ ਉਸਨੇ ਆਪਣਾ ਨਾਂਅ ਰਾਜਵੀਰ ਸਿੰਘ ਦੱਸਦੇ ਹੋਏ ਬਠਿੰਡਾ ਜਾਣ ਦੀ ਗੱਲ ਆਖੀ। ਜਿਸ ’ਤੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਰਾਜਵੀਰ ਸਿੰਘ ਮਾਨਸ਼ਿੱਕ ਤੌਰ ’ਤੇ ਪੇ੍ਰਸ਼ਾਨ ਹੈ ਅਤੇ ਰਾਹ ਭਟਕ ਗਿਆ ਹੈ। ਇਸ ਲਈ ਉਨ੍ਹਾਂ ਸਬੰਧਿਤ ਵਿਅਕਤੀ ਨੂੰ ਆਪਣੇ ਨਾਲ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਬਰਨਾਲਾ ਵਿਖੇ ਲੈ ਗਏ।

ਜਿੱਥੋਂ ਉਨ੍ਹਾਂ ਰਾਜਵੀਰ ਸਿੰਘ ਨੂੰ ਖਾਣਾ ਆਦਿ ਖੁਆਇਆ ਅਤੇ ਉਸ ਤੋਂ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਂਅ ਤੇ ਪਤਾ ਆਦਿ ਪੁੱਛਕੇ ਬਠਿੰਡਾ ਵਿਖੇ ਡੇਰਾ ਸ਼ਰਧਾਲੂਆਂ ਨਾਲ ਸੰਪਰਕ ਕਰਨ ਦੇ ਨਾਲ ਨਾਲ ਸੋਸ਼ਲ ਮੀਡੀਆ ’ਤੇ ਸਬੰਧਿਤ ਵਿਅਕਤੀ ਦੀ ਤਸਵੀਰ ਸਾਂਝੀ ਕੀਤੀ ਅਤੇ ਸਬੰਧਿਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਬਣਾਇਆ। ਜਿੱਥੋਂ ਉਸਦੀ ਪਹਿਚਾਣ ਰਾਜਵੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਅਜੀਤ ਰੋਡ ਬਠਿੰਡਾ ਵਜੋਂ ਹੋਈ। ਜਿਸ ਪਿੱਛੋਂ ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਦੇ ਤਹਿਤ ਵੀਰਵਾਰ ਨੂੰ ਰਾਜਵੀਰ ਸਿੰਘ ਨੂੰ ਉਨ੍ਹਾਂ ਦੇ ਭਰਾ ਗੁਰਸੇਵਕ ਸਿੰਘ ਦੇ ਸਪੁਰਦ ਕਰ ਦਿੱਤਾ। ਕਿਉਂਕਿ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਹੋਰਨਾਂ ਸੈਂਕੜੇ ਭਲਾਈ ਕਾਰਜ਼ਾਂ ਦੇ ਨਾਲ ਨਾਲ ਲਾਚਾਰ ਲੋਕਾਂ ਦੀ ਮੱਦਦ ਕਰਨ ਵੀ ਸਿਖਾਇਆ ਹੈ। ਇਸ ਮੌਕੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਰਾਜਵੀਰ ਸਿੰਘ ਆਪਣੇ ਇੱਕ ਪਰਿਵਾਰਕ ਮੈਂਬਰ ਨਾਲ ਲੁਧਿਆਣਾ ਤੋਂ ਦਵਾਈ ਲੈਣ ਗਿਆ ਸੀ ਪਰ ਉੱਥੋਂ ਉਹ ਬਿਨ੍ਹਾਂ ਦੱਸੇ ਕਿੱਧਰੇ ਚਲ ਗਿਆ, ਜਿਸ ਦੀ ਭਾਲ ਲਈ ਉਨ੍ਹਾਂ ਰਾਜਵੀਰ ਨੂੰ ਲੱਭਣ ਲਈ ਪੋਸਟਰ ਆਦਿ ਵੀ ਛਪਵਾ ਲਏ ਸਨ ਪਰ ਅਚਾਨਕ ਉਨ੍ਹਾਂ ਨੂੰ ਇਸਦੇ ਬਰਨਾਲਾ ਵਿਖੇ ਡੇਰਾ ਸ਼ਰਧਾਲੂਆਂ ਕੋਲ ਹੋਣ ਦਾ ਪਤਾ ਲੱਗ ਗਿਆ।

ਗੁਰਸੇਵਕ ਸਿੰਘ ਨੇ ਆਪਣੇ ਭਰਾ ਨੂੰ ਸਹੀ- ਸਲਾਮਤ ਮਿਲਾਉਣ ਲਈ ਡੇਰਾ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੀ ਭਰਪੂਰ ਪ੍ਰਸੰਸਾ ਕੀਤੀ। ਗੁਰਸੇਵਕ ਸਿੰਘ ਨੇ ਕਿਹਾ ਕਿ ਅੱਜਕੱਲ੍ਹ ਜਿੱਥੇ ਲੋਕਾਂ ਕੋਲ ਆਪਣਿਆਂ ਲਈ ਵਿਹਲ ਨਹੀਂ, ਉੱਥੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਣਜਾਣ ਲੋਕਾਂ ਦੀ ਮੱਦਦ ਲਈ ਵੀ ਤਿਆਰ ਰਹਿੰਦੇ ਹਨ, ਇਸ ਲਈ ਇੰਨ੍ਹਾਂ ਦੇ ਗੁਰੂ ਜੀ ਵੀ ਧੰਨ ਹਨ, ਜਿੰਨ੍ਹਾਂ ਆਪਣੇ ਸੇਵਕਾਂ ਨੂੰ ਅਜਿਹੀ ਸਿੱਖਿਆ ਦਿੱਤੀ ਹੈ। ਇਸ ਮੌਕੇ ਬਲਦੇਵ ਸਿੰਘ ਇੰਸਾਂ ਹੰਡਿਆਇਆ, ਗੁਰਦੀਪ ਸਿੰਘ ਇੰਸਾਂ ਜੋਧਪੁਰ ਤੇ ਗੁਰਪ੍ਰੀਤ ਸਿੰਘ ਇੰਸਾਂ ਆਦਿ ਵੀ ਹਾਜ਼ਰ ਸਨ।

ਫੋਟੋ
ਕੈਪਸ਼ਨ – ਬਰਨਾਲਾ ਵਿਖੇ ਰਾਜਵੀਰ ਸਿੰਘ (ਸੱਜਿਓਂ ਤੀਜੇ) ਨੂੰ ਉਸਦੇ ਭਰਾ ਗੁਰਸੇਵਕ ਸਿੰਘ ਦੇ ਸਪੁਰਦ ਕਰਨ ਸਮੇਂ ਡੇਰਾ ਪੇ੍ਰਮੀ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News