Home » ਪੰਜਾਬ » ਸਰਕਾਰੀ ਬਿਰਧ ਘਰ ਵਿਚ ਬਜ਼ੁਰਗਾਂ ਲਈ ਸਹੂਲਤਾਂ ਮੁਫ਼ਤ, ਲੋੜਵੰਦ ਬਜ਼ੁਰਗ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ: ਡੀਸੀ

ਸਰਕਾਰੀ ਬਿਰਧ ਘਰ ਵਿਚ ਬਜ਼ੁਰਗਾਂ ਲਈ ਸਹੂਲਤਾਂ ਮੁਫ਼ਤ, ਲੋੜਵੰਦ ਬਜ਼ੁਰਗ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ: ਡੀਸੀ

Facebook
X
WhatsApp
Email
–ਪੰਜਾਬ ਸਰਕਾਰ ਵਲੋਂ 8.21 ਕਰੋੜ ਦੀ ਲਾਗਤ ਨਾਲ ਖੋਲ੍ਹਿਆ ਗਿਆ ਹੈ ਬਿਰਧ ਘਰ
–ਬੇਸਹਾਰਾ ਬਜ਼ੁਰਗਾਂ ਲਈ ਲੋੜੀਂਦੀਆਂ ਸਾਰੀਆਂ ਸਹੂਲਤਾਂ ਦਾ ਹੈ ਪ੍ਰਬੰਧ
ਟਾਈਮਜ਼ ਆਫ਼ ਪੰਜਾਬ ਬਿਊਰੋ
ਬਰਨਾਲਾ/ਤਪਾ, 19 ਜੂਨ — ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੇਆਸਰਾ ਬਜ਼ੁਰਗਾਂ ਲਈ 8.21 ਕਰੋੜ ਦੀ ਲਾਗਤ ਨਾਲ ਤਪਾ ਵਿੱਚ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਖੋਲ੍ਹਿਆ ਗਿਆ ਹੈ ਜੋ ਕਿ ਪਿਛਲੇ ਇਕ ਸਾਲ ਤੋਂ ਲੋੜਵੰਦ ਬੁਜਰਗਾ ਲਈ ਕਾਰਜਸ਼ੀਲ ਹੈ।
ਉਨ੍ਹਾਂ ਦੱਸਿਆ ਕਿ ਇਸ ਬਿਰਧ ਘਰ ਵਿਚ 17 ਬਜ਼ੁਰਗ ਰਹਿ ਰਹੇ ਹਨ ਇਸ ਬਿਰਧ ਘਰ ਵਿਚ 72 ਲੋੜਵੰਦ ਅਤੇ ਬੇਸਹਾਰਾ ਬਜ਼ੁਰਗਾਂ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ ਜਿਨ੍ਹਾਂ ਨੂੰ ਵਧੀਆ ਰਿਹਾਇਸ਼ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਤਾਜ਼ਾ ਅਤੇ ਪੌਸ਼ਟਿਕ ਭੋਜਨ, ਸਾਫ ਸੁਥਰੇ ਕੱਪੜੇ, ਮੈਡੀਕਲ ਚੈੱਕਅਪ, ਦਵਾਈਆਂ, ਇੰਡੋਰ ਗੇਮਾਂ ਅਤੇ ਲਾਈਬਰੇਰੀ, ਪੂਜਾ ਘਰ, ਮਨੋਰੰਜਨ ਲਈ ਟੀਵੀ ਅਤੇ ਯੋਗਾ ਸੈਸ਼ਨ ਆਦਿ। ਬਿਰਧ ਘਰ ਦੇ ਕਮਰੇ ਆਰਾਮਦਾਇਕ ਅਤੇ ਸਾਫ ਸੁਥਰੇ ਹਨ ਅਤੇ ਸਮੇਂ ਸਮੇਂ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।
ਬਜ਼ੁਰਗਾਂ ਲਈ ਭੋਜਨ, ਕੱਪੜੇ, ਮੈਡੀਕਲ ਸਹਾਇਤਾ, ਲਾਇਬ੍ਰੇਰੀ ਆਦਿ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਰਧ ਘਰ ਵਿੱਚ ਡੇਅ ਕੇਅਰ ਦੀ ਸਹੂਲਤ ਵੀ ਹੈ, ਜਿੱਥੇ ਆਸ ਪਾਸ ਦੇ ਬਜ਼ੁਰਗ ਦਿਨ ਵੇਲੇ ਆਪਣਾ ਸਮਾਂ ਵਧੀਆ ਤਰੀਕੇ ਨਾਲ ਗੁਜ਼ਾਰ ਸਕਦੇ ਸਨ।
ਸਰਕਾਰ ਵੱਲੋਂ ਸਟੇਟ ਐਕਸ਼ਨ ਪਲਾਨ ਫਾਰ ਸੀਨੀਅਰ ਸਿਟੀਜ਼ਨ 2025-26 ਤਹਿਤ ਬਿਰਧ ਘਰ ਵਿਚ ਡੇਅ ਕੇਅਰ ਸੈਂਟਰ ਵਿੱਚ ਵੀ ਸਥਾਪਿਤ ਕੀਤੇ ਗਏ ਹਨ, ਜਿਸ ਵਿੱਚ ਬਜ਼ੁਰਗਾਂ ਦੀ ਸਰੀਰਕ ਸਿਹਤ ਲਈ ਡਾਕਟਰ ਰੂਮ, ਐਕਸਰਸਾਈਜ਼ ਮਸ਼ੀਨਾਂ, ਸਾਈਕਲਿੰਗ, ਫੁੱਟ ਮਸਾਜ ਮਸ਼ੀਨ, ਯੋਗਾ, ਇਨਡੋਰ ਗੇਮ ਅਤੇ ਲਾਈਬ੍ਰੇਰੀ ਵਰਗੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦੇ ਹਨ ਉਹ ਆਪਣਾ ਆਧਾਰ ਕਾਰਡ ਲੈ ਕੇ ਤਹਿਸੀਲ ਕੰਪਲੈਕਸ, ਨੇੜੇ ਸੇਵਾ ਕੇਂਦਰ, ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਜਾਂ ਆਪਣੇ ਬਲਾਕ ਨਾਲ ਸਬੰਧਤ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ ਡੀ ਪੀ ਓ) ਵਿਖੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਵਾਸਤੇ ਸਬੰਧਤ ਬਜ਼ੁਰਗ ਦਾ ਨਾਮ, ਪਿਤਾ ਦਾ ਨਾਮ, ਮੌਜੂਦਾ ਰਿਹਾਇਸ਼, ਮੋਬਾਈਲ , ਨੰਬਰ, ਆਧਾਰ ਕਾਰਡ ਨੰਬਰ ਆਦਿ ਲੋੜੀਂਦਾ ਹੈ। ਵਧੇਰੇ ਜਾਣਕਾਰੀ ਲਈ 0167929110, 9780356117 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News