—ਇਕਾਈ ਆਗੂਆਂ ਦੀ ਹੋਈ ਡੀਡੀਪੀਓ ਪਟਿਆਲਾ ਨਾਲ ਮੀਟਿੰਗ
ਟੀ. ਕੇ. ਸ਼ਰਮਾ
ਨਾਭਾ, 23 ਜੂਨ– ਪਿੰਡ ਢੀਗੀ ਦੇ ਦਲਿਤ ਮਜ਼ਦੂਰਾਂ ਵੱਲੋਂ ਆਪਣੇ ਹਿੱਸੇ ਦੀ ਜਮੀਨ ਦੀ ਬੋਲੀ ਕਰਾਉਣ ਲਈ ਅਤੇ ਜ਼ਮੀਨ ਪੂਰੀ ਕਰਾਉਣ ਲਈ ਸ਼ੁਰੂ ਕੀਤਾ ਮੋਰਚਾ ਛੇਵੇਂ ਦਿਨ ਜਾਰੀ ਰਿਹਾ। ਅੱਜ ਛੇਵੇਂ ਦਿਨ ਮਜ਼ਦੂਰ ਆਗੂਆਂ ਦੀ ਡੀਡੀਪੀਓ ਪਟਿਆਲਾ ਨਾਲ ਮੀਟਿੰਗ ਹੋਈ ਜਿਸ ਵਿੱਚ ਜੋਨਲ ਸੈਕਟਰੀ ਗੁਰਵਿੰਦਰ ਬੌੜਾਂ, ਇਕਾਈ ਆਗੂ ਜਸਪਾਲ ਸਿੰਘ, ਯੋਧਾ ਸਿੰਘ ਸ਼ਾਮਲ ਹੋਏ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਪੰਚਾਇਤ ਸੈਕਟਰੀ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਲਿਖਤੀ ਪੱਤਰ ਦਿੱਤਾ ਗਿਆ ਅਤੇ ਕਿਹਾ ਪੰਚਾਇਤ ਸੈਕਟਰੀ ਪਿੰਡ ਵਿੱਚ ਆਪਣੀ ਮਨਮਰਜੀ ਕਰ ਰਿਹਾ ਹੈ। ਇਸ ਨੂੰ ਡੀਡੀਪੀਓ, ਬੀਡੀਪੀਓ, ਕਾਨੂੰਨ ਅਤੇ ਨੋਟੀਫਿਕੇਸ਼ਨ ਦੀ ਕੋਈ ਪ੍ਰਵਾਹ ਨਹੀਂ ਹੈ। ਡੀਡੀਪੀਓ ਪਟਿਆਲਾ ਵੱਲੋਂ 25 ਜੂਨ ਨੂੰ ਬੀਡੀਪੀਓ ਅਤੇ ਪੰਚਾਇਤ ਸੈਕਟਰੀ ਨੂੰ ਬੋਲੀ ਸਬੰਧੀ ਰਿਕਾਰਡ ਮੰਗਵਾ ਕੇ ਕਰਵਾਈ ਕਰਨ ਦਾ ਭਰੋਸਾ ਦਿੱਤਾ। ਆਗੂਆਂ ਨੇ ਸਾਫ਼ ਕੀਤਾ ਕਿ ਕਾਰਵਾਈ ਦਾ ਨਤੀਜਾ ਜੋ ਮਰਜ਼ੀ ਹੋਵੇ ਮਜ਼ਦੂਰਾਂ ਆਪਣੇ ਹਿੱਸੇ ਦੀ ਜ਼ਮੀਨ ਲਈ ਬਿਨ੍ਹਾ ਪਿੱਛੇ ਨਹੀਂ ਹਟਣਗੇ।
ਜਗਰੂਪ ਸਿੰਘ ਨੇ ਦੱਸਿਆ ਕਿ ਕੁਝ ਸਾਥੀਆਂ ਦੇ ਕਿ ਮੌਰਚਾ ਹਲੇ ਤੱਕ ਪੂਰੀ ਤਰ੍ਹਾਂ ਸ਼ਾਂਤਮਈ ਚੱਲ ਰਿਹਾ ਹੈ ਅਤੇ ਮੋਰਚੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਦਵਿੰਦਰ ਸਿੰਘ ਪੂਨੀਆ ਵੱਲੋਂ ਮੋਰਚੇ ਦੀ ਹਮਾਇਤ ਕਰਦੇ ਹੋਏ ਹਾਜ਼ਰੀ ਲਵਾਈ ਗਈ। ਉਪਰੋਕਤ ਤੋਂ ਇਲਾਵਾ ਮੋਰਚੇ ਵਿੱਚ ਲਵਪ੍ਰੀਤ ਸਿੰਘ, ਅਮਰਜੀਤ ਸਿੰਘ, ਨਰਿੰਦਰ ਸਿੰਘ ਰਾਮਪਾਲ ਸਿੰਘ, ਬਲਵਿੰਦਰ ਸਿੰਘ ਹਾਜ਼ਰ ਰਹੇ।
- 0
- 0
- 0
- 0















