Home » ਪੰਜਾਬ » ਮੁੜ ਸ਼ੁਰੂ ਹੋਈ ਕੱਚੇ ਸਫਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ

ਮੁੜ ਸ਼ੁਰੂ ਹੋਈ ਕੱਚੇ ਸਫਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ

Facebook
X
WhatsApp
Email

–ਸਫਾਈ ਸੇਵਕਾਂ ਵੱਲੋਂ ਨਾਭਾ ਕੌਂਸਲ ਅੱਗੇ ਧਰਨਾ ਦੇ ਕੇ ਜੋਰਦਾਰ ਨਾਅਰੇਬਾਜੀ

ਟੀ. ਕੇ. ਸ਼ਰਮਾ
ਨਾਭਾ, 8 ਜੁਲਾਈ–ਨਾਭਾ ਕੌਂਸਲ ਦਫਤਰ ਅੱਗੇ ਕੱਚੇ ਸਫਾਈ ਸੇਵਕਾਂ ਵੱਲੋਂ ਵਿਸ਼ਾਲ ਧਰਨਾ ਦੇ ਕੇ ਜੋਰਦਾਰ ਨਾਅਰੇਬਾਜੀ ਕਰਦਿਆਂ ਮੁੜ ਤੋਂ ਕੰਮ ਛੋੜ ਹੜਤਾਲ ਉੱਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਸਫਾਈ ਕਰਮਚਾਰੀਆਂ ਦੀ ਇਹ ਹੜਤਾਲ ਸੂਬਾ ਪੱਧਰੀ ਸੱਦੇ ਉੱਤੇ ਕੀਤੀ ਗਈ ਹੈ ਜਿਸ ਕਾਰਨ ਜੂਨ ਮਹੀਨੇ ਵਿੱਚ ਸਫਾਈ ਕਰਮਚਾਰੀਆਂ ਦੇ ਹੜਤਾਲ ਉੱਤੇ ਹੋਣ ਕਾਰਨ ਆਸ ਪਾਸ ਲੱਗੇ ਗੰਦਗੀ ਦੇ ਢੇਰਾਂ ਦੇ ਮੁੜ ਲੱਗਣ ਦੀਆਂ ਸੰਭਾਵਨਾਵਾਂ ਤੇਜ ਹੋ ਗਈਆਂ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਮਾਜ ਵਿੱਚ ਸਾਫ ਸੁਥਰਾ ਮਾਹੌਲ ਬਰਕਰਾਰ ਰੱਖਣ ਲਈ ਸਫਾਈ ਸੇਵਕਾਂ ਵੱਲੋਂ ਸਭ ਤੋਂ ਅਹਿਮ ਜਿੰਮੇਵਾਰੀ ਨਿਭਾਈ ਜਾਂਦੀ ਹੈ ਪਰੰਤੂ ਸਮੇਂ ਦੀਆਂ ਸਰਕਾਰਾਂ ਇਹਨਾਂ ਸਫਾਈ ਸੇਵਕਾਂ ਦੀਆਂ ਜਰੂਰੀ ਮੰਗਾਂ ਸਬੰਧੀ ਪਾਸਾ ਵੱਟਦੀਆਂ ਰਹੀਆਂ ਹਨ। ਇਸ ਮੌਕੇ ਸਫਾਈ ਸੇਵਕ ਮੁਲਾਜ਼ਮ ਜਥੇਬੰਦੀ ਦੇ ਗਾਗਟ ਨੇ ਦੱਸਿਆ ਕਿ ਆਊਟ ਸੋਰਸਿਸ ਮੁਲਾਜ਼ਮਾਂ ਨੂੰ ਕਟਰੈਕਟ ਬੇਸ ‘ਤੇ ਕਰਨ, ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ, ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਅਤੇ ਸਫਾਈ ਸੇਵਕਾਂ ਨੂੰ ਘੱਟੋ ਘੱਟ ਉਜਰਤ 26000/- ਪ੍ਰਤੀ ਮਹੀਨਾ ਦੇਣ ਨਾਲ ਕੰਟਰੈਕਟ ਮੁਲਾਜ਼ਮਾਂ ਦੀ 10 ਸਾਲ ਤੋਂ 3 ਸਾਲ ਕਰ ਕੇ ਰੈਗੂਲਰ ਕਰਨ ਆਦਿ ਅਹਿਮ ਮੰਗਾਂ ਨੂੰ ਲੈ ਕੇ ਬੀਤੇ ਮਹੀਨੇ 6 ਜੂਨ ਤੋਂ 16 ਦਿਨਾਂ ਵੀ ਕੰਮ ਛੋੜ ਹੜਤਾਲ ਕੀਤੀ ਗਈ ਸੀ ਜਿਸ ਸਬੰਧੀ ਖਰੜ ਵਿਖੇ ਸਫਾਈ ਸੇਵਕਾਂ ਦੀ ਬਾਹਰੀ ਇਕੱਤਰਤਾ ਦੌਰਾਨ ਸਰਕਾਰ ਵੱਲੋਂ ਸਫਾਈ ਸੇਵਕਾਂ ਨੂੰ 02 ਜੁਲਾਈ ਤੱਕ ਉਪਰੋਕਤ ਮੰਗਾਂ ਸਬੰਧੀ ਉੱਚਿਤ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਸਰਕਾਰ ਵੱਲੋਂ ਦਿੱਤੇ ਭਰੋਸੇ ਦਾ ਸਮਾਂ ਪੁੱਗਣ ਬਾਅਦ ਅੱਜ ਤੱਕ ਸਫਾਈ ਸੇਵਕਾਂ ਸਬੰਧੀ ਕੋਈ ਸੁਚੱਜਾ ਫੈਸਲਾ ਲਿਆ ਨਜ਼ਰ ਨਹੀਂ ਆ ਰਿਹਾ। ਸਰਕਾਰ ਦੀ ਉਪਰੋਕਤ ਲਾਪਰਵਾਹੀ ਅਤੇ ਅਣਦੇਖੀ ਕਾਰਨ ਸਫਾਈ ਸੇਵਕਾਂ ਵਿੱਚ ਰੋਸ਼ ਫੈਲ ਰਿਹਾ ਹੈ ਜਿਸ ਕਾਰਨ ਪੰਜਾਬ ਪੱਧਰੀ ਸੱਦੇ ‘ਤੇ ਅੱਜ ਨਾਭਾ ਕੌਂਸਲ ਦੇ ਦਫਤਰ ਅੱਗੇ ਧਰਨਾ ਦੇ ਕੇ ਮੁੜ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਾਡੀ ਲੜਾਈ ਸਰਕਾਰ ਨਾਲ ਹੈ ਅਤੇ ਸਾਡੇ ਹਿੱਸੇ ਸਫਾਈ ਦਾ ਕਾਰਜ ਆਉਣ ਕਾਰਨ ਅਸੀਂ ਮਜਬੂਰ ਹੁੰਦੇ ਹਾਂ ਕਿ ਸਫਾਈ ਕਾਰਜ ਨੂੰ ਰੋਕ ਕੇ ਆਪਣਾ ਰੋਸ ਪ੍ਰਗਟਾਈਏ। ਉਹਨਾਂ ਕਿਹਾ ਕਿ ਕੱਚੇ ਸਫਾਈ ਸੇਵਕਾਂ ਨੂੰ 10 ਤੋਂ 12 ਹਜਾਰ ਪ੍ਰਤੀ ਮਹੀਨਾ ਮਿਲਦਾ ਹੈ ਜਿਸ ਨਾਲ ਉਹਨਾਂ ਨੂੰ ਆਪਨੇ ਪਰਿਵਾਰ ਅਤੇ ਦੂਜੀਆਂ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸਪੱਸ਼ਟ ਹੋ ਰਿਹਾ ਹੈ ਕਿ ਸਰਕਾਰ ਤਾਂ ਨਕਲੀ ਝਾੜੂ ਦੀ ਹੈ ਪ੍ਰੰਤੂ ਅਸੀਂ ਅਸਲੀ ਝਾੜੂ ਵਾਲੇ ਹਾਂ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਸਫਾਈ ਸੇਵਕ ਆਪਣੀ ਹੁੰਦੀ ਅਣਦੇਖੀ ਦਾ ਅਹਿਸਾਸ ਸਮੇਂ ਦੀ ਸਰਕਾਰ ਨੂੰ ਜਰੂਰ ਕਰਾਉਣਗੇ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories