–ਵਿਦੇਸ਼ਾਂ ਦੇ ਰੁਝਾਨ ਤੋਂ ਹਟ ਕੇ ਭਾਰਤੀ ਫੌਜ ਅਤੇ ਦੇਸ਼ ਸੇਵਾ ਨੂੰ ਤਰਜੀਹ ਦਿੱਤੀ ਸਮੀਰ ਸ਼ਰਮਾਂ ਨੇ
ਤਰੁਣ ਕੁਮਾਰ ਸ਼ਰਮਾ
ਨਾਭਾ, 09 ਜੁਲਾਈ–ਆਪਣੇ ਚੋਗਿਰਦੇ ਵਿੱਚ ਵਿਦੇਸ਼ ਰਵਾਨਾ ਹੁੰਦੇ ਨੌਜਵਾਨਾਂ ਦੇ ਦ੍ਰਿਸ਼ ਅਜੋਕੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣਦੇ ਜਾ ਰਹੇ ਹਨ ਪ੍ਰੰਤੂ ਅਜਿਹਾ ਪਹਿਲੀ ਵਾਰ ਹੋਇਆ ਕਿ ਇੱਕ ਨੌਜਵਾਨ ਨੇ ਵਿਦੇਸ਼ਾਂ ਦੀ ਰੰਗੀਨ ਅਤੇ ਭੜਕਾਊ ਜ਼ਿੰਦਗੀ ਨੂੰ ਦਰਕਿਨਾਰ ਕਰਕੇ ਭਾਰਤੀ ਫੌਜ ਅਤੇ ਦੇਸ਼ ਸੇਵਾ ਨੂੰ ਤਰਜੀਹ ਦਿੱਤੀ। ਅਜਿਹਾ ਵਿਲੱਖਣ ਅਤੇ ਮਾਣ ਭਰਿਆ ਕਾਰਜ ਨਿਭਾਇਆ ਹਲਕਾ ਨਾਭਾ ਦੇ ਸਮਾਜ ਸੇਵਕ ਰਵਿੰਦਰ ਸ਼ਰਮਾ ਦੇ ਸਪੁੱਤਰ ਨੌਜਵਾਨ ਸਮੀਰ ਸ਼ਰਮਾ ਨੇ। ਜਿਸ ਨੇ ਕੁਝ ਸਮੇਂ ਪਹਿਲਾਂ ਬਾਕੀ ਆਮ ਨੌਜਵਾਨਾਂ ਵਾਂਗ ਕੈਨੇਡਾ ਜਾ ਕੇ ਲਗਭਗ ਇੱਕ ਸਾਲ ਉੱਥੋ ਦੀ ਜਿੰਦਗੀ ਦੀਆਂ ਔਕੜਾਂ ਅਤੇ ਸਹੂਲਤਾਂ ਦੀ ਪਰਖ ਕੀਤੀ। ਵਿਦੇਸ਼ੀ ਸਹੂਲਤਾਂ ਸਮੀਰ ਸ਼ਰਮਾ ਨੂੰ ਲੱਭਾਉਣ ਵਿੱਚ ਉਸ ਸਮੇਂ ਲਗਭਗ ਅਸਫਲ ਰਹੀਆਂ ਜਦੋਂ ਸਮੀਰ ਸ਼ਰਮਾ ਦੇ ਮਨ ਵਿੱਚ ਦੇਸ਼ ਅਤੇ ਫੌਜ ਪ੍ਰਤੀ ਸਨਮਾਨ ਅਤੇ ਸ਼ਰਧਾ ਦੀ ਧੁੱਖ਼ਦੀ ਉਮੀਦ ਸਿਰ ਚੁੱਕਣ ਲੱਗੀ। ਆਖਰਕਾਰ ਸਮੀਰ ਸ਼ਰਮਾ ਨੇ ਆਪਣੇ ਦਿਲ ਦੀ ਸੁਣੀ ਅਤੇ ਵਿਦੇਸ਼ੋ ਪਰਤ ਕੇ ਭਾਰਤੀ ਸੈਨਾ ਵਿੱਚ ਭਰਤੀ ਹੋਣ ਲਈ ਮਿਹਨਤ ਵਧਾ ਦਿੱਤੀ। ਉਸ ਦੇ ਅਜਿਹੇ ਬੇਮਿਸਾਲ ਮਕਸਦ ਨੂੰ ਪੂਰਾ ਕਰਨ ਲਈ ਸਮੇਂ ਅਤੇ ਮਾਪਿਆਂ ਦੋਨਾਂ ਨੇ ਉਸ ਦਾ ਭਰਪੂਰ ਸਾਥ ਦਿੱਤਾ ਅਤੇ ਸਮੀਰ ਸ਼ਰਮਾ ਭਾਰਤੀ ਫੌਜ ਦੀ ਏਐਮਸੀ (ਆਰਮੀ ਮੈਡੀਕਲ ਕੋਰ) ਵਿੱਚ ਬਤੌਰ ਆਰਮੀ ਮੈਨ ਸ਼ਾਮਿਲ ਹੋ ਗਿਆ। ਸਮੀਰ ਸ਼ਰਮਾ ਦੇ ਆਰਮੀ ਮੈਨ ਬਣ ਘਰ ਪਰਤਣ ਮੌਕੇ ਇਲਾਕਾ ਵਾਸੀਆ, ਰਿਸ਼ਤੇਦਾਰਾਂ ਅਤੇ ਮਾਪਿਆਂ ਨੇ ਢੋਲ ਢਮਾਕੇ ਨਾਲ ਭਾਵੁਕ ਮਾਹੌਲ ਵਿੱਚ ਉਸ ਦਾ ਨਿੱਘਾ ਸੁਆਗਤ ਕੀਤਾ। ਵਿਸ਼ਾ ਇਸ ਲਈ ਦਿਲਚਸਪ ਹੈ ਕਿਉਂਕਿ ਸਮੀਰ ਸ਼ਰਮਾ ਨੇ ਵਿਦੇਸ਼ੀ ਰੁਝਾਨ ਦੇ ਪਿੱਛੇ ਪਈ ਅਜੋਕੀ ਨੌਜਵਾਨੀ ਨੂੰ ਸੇਧ ਦੇਣ ਦਾ ਉਪਰਾਲਾ ਕੀਤਾ ਹੈ ਅਤੇ ਖੁਦ ਵਿਦੇਸ਼ ਤੋਂ ਪਰਤ ਕੇ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਮਕਸਦ ਨੂੰ ਸਫਲ ਬਣਾਇਆ।
ਕੀ ਕਹਿੰਦੇ ਹਨ ਵਾਰਡ ਦੀ ਮਹਿਲਾ ਕੌਂਸਲਰ
ਵਾਰਡ ਨੰ 23 ਦੀ ਮਹਿਲਾ ਕੌਂਸਲਰ ਬੀਬੀ ਸਮੀਨਾ, ਸਮਾਜ ਸੇਵਕ ਰਾਜਾ ਮੈਡੀਕਲ ਦੇ ਸਲੀਮ ਖਾਨ ਅਤੇ ਉਸ ਦੇ ਪਿਤਾ ਰਵਿੰਦਰ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸਮੀਰ ਦਾ ਜਨਤਕ ਸਨਮਾਨ ਦੌਰਾਨ ਮੂੰਹ ਮਿੱਠਾ ਕਰਵਾ ਕੇ ਆਸ਼ੀਰਵਾਦ ਦਿੰਦਿਆ ਵਿਦੇਸ਼ੀ ਰੁਝਾਨ ਪਿੱਛੇ ਪਈ ਅਜੋਕੀ ਨੌਜਵਾਨ ਪੀੜ੍ਹੀ ਇਸ ਹੋਣਹਾਰ ਨੌਜਵਾਨ ਤੋਂ ਸੇਧ ਅਤੇ ਪ੍ਰੇਰਣਾ ਲੈਣ ਦੀ ਅਪੀਲ ਲੈਣੀ ਚਾਹੀਦੀ ਹੈ। ਕੁਦਰਤੀ ਸੌਗਾਤਾਂ ਨਾਲ ਭਰਪੂਰ ਆਪਣੇ ਦੇਸ਼ ਅਤੇ ਫੌਜ ਦੀ ਸੇਵਾ ਨਾਲ ਹੋਰ ਅਜਿਹੇ ਸਨਮਾਨ ਭਰੇ ਰੁਜਗਾਰ ਸਾਧਨਾਂ ਨੂੰ ਅਪਣਾ ਕੇ ਅਤੇ ਅਸੀਂ ਆਪਣਿਆਂ ਵਿੱਚ ਰਹਿ ਕੇ ਇੱਥੇ ਹੀ ਵਿਦੇਸ਼ ਮਾਹੌਲ ਦਾ ਆਨੰਦ ਲੈ ਸਕਦੇ ਹਾਂ।
ਫੌਜ ਅਤੇ ਦੇਸ਼ ਸੇਵਾ ਮੇਰਾ ਮੁੱਖ ਮਕਸਦ : ਸਮੀਰ ਸ਼ਰਮਾ
ਭਾਰਤੀ ਫੌਜ ਦੀ ਏਐਮਸੀ (ਆਰਮੀ ਮੈਡੀਕਲ ਕੋਰ) ਦਾ ਜਵਾਨ ਨਿਯੁਕਤ ਹੋ ਕੇ ਟ੍ਰੇਨਿੰਗ ਤੋਂ ਘਰ ਪਰਤੇ ਸਮੀਰ ਸ਼ਰਮਾ ਨੇ ਦੇਸ਼ ਦੇ ਹਰ ਨੌਜਵਾਨ ਨੂੰ ਅਪੀਲ ਕੀਤੀ ਕਿ ਆਪਣਾ ਦੇਸ਼ ਅਤੇ ਦੇਸ਼ ਦੀ ਮਿੱਟੀ ਨਾਲ ਸਾਡੇ ਆਪਣੇ ਵਿਦੇਸ਼ੀ ਰੁਝਾਨ ਦੇ ਕਾਰਨ ਸਾਡੇ ਤੋਂ ਖੁੰਝਦੇ ਜਾ ਰਹੇ ਹਨ ਜਿਸ ਕਾਰਨ ਸਾਡਾ ਵਿਰਸਾ ਅਤੇ ਸੱਭਿਆਚਾਰ ਅਤੇ ਸਾਡਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਪਰੋਕਤ ਵਰਤਾਰੇ ਲਈ ਅਸੀਂ ਸਾਰੇ ਦੋਸ਼ੀ ਹਾਂ ਜੋ ਅਧਿਆਤਮਕ ਅਤੇ ਪੁਰਾਤਨ ਸੰਸਕ੍ਰਿਤ ਨੂੰ ਛੱਡ ਕੇ ਦੂਜੇ ਦੇਸ਼ਾਂ ਦੀ ਸੰਸਕ੍ਰਿਤੀ ਦਾ ਹਿੱਸਾ ਬਣਨ ਲਈ ਤਰਲੋ ਮੱਛੀ ਹੋ ਰਹੇ ਹਾਂ। ਉਸ ਨੇ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨ ਜੇਕਰ ਗੰਭੀਰਤਾ ਨਾਲ, ਜੋ ਕੰਮ ਉਹ ਵਿਦੇਸ਼ਾਂ ਵਿੱਚ ਕਰਦੇ ਹਨ, ਉਹ ਕੰਮ ਇੱਥੇ ਹੀ ਕਰ ਲੈਣ ਤਾਂ ਸਾਡਾ ਤਾਂ ਇੱਥੇ ਹੀ ਵਿਦੇਸ਼ ਹੋ ਜਾਵੇਗਾ।
- 0
- 0
- 0
- 0














