ਜਸਵੰਤ ਰਾਏ
ਜਗਰਾਓਂ, 20 ਜੁਲਾਈ– ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਓਂ ਦੀ ਭਰਵੀਂ ਮੀਟਿੰਗ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਬਲਾਕ ਸਕੱਤਰ ਰਛਪਾਲ ਸਿੰਘ ਨਵਾਂ ਡੱਲਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਦਾ ਸੂਬਾ ਪੱਧਰੀ ਵਿਰੋਧ ਕਰਨ ਲਈ ਚੌਕੀਮਾਨ ਟੋਲ ਪਲਾਜ਼ਾ ਜਾਮ ਕਰਨ ਦਾ ਫ਼ੈਸਲਾ ਕੀਤਾ ਹੈ।
ਕੇਂਦਰ ਦੀ ਮੋਦੀ ਹਕੂਮਤ ਨੇ ਅਮਰੀਕਾ ਸਾਮਰਾਜ ਦੇ ਸਰਗਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੰਸਾਰ ਭਰ ਦੇ ਸੋਮਿਆਂ, ਖੇਤੀ ਅਤੇ ਸਨਅਤ ਤੇ ਕਬਜ਼ਾ ਕਰਨ ਲਈ ਆਪਣੇ ਪੂੰਜੀ ਅਤੇ ਫੋਜੀ ਬਲ ਦੇ ਜ਼ੋਰ ਤੇ ਕਬਜ਼ਾ ਕਰਨ ਦੀ ਨੀਤੀ ਅੱਗੇ ਗੋਡੇ ਟੇਕ ਦਿੱਤੇ ਹਨ, ਮੁਕਤ ਵਪਾਰ ਸਮਝੌਤੇ ਰਾਹੀਂ ਸਾਡੀ ਖੇਤੀ ਸਨਅਤ ਤੇ ਅਮਰੀਕਾ ਕਬਜ਼ਾ ਕਰਕੇ ਸਾਡੇ ਦੇਸ਼ ਦੀ ਖੇਤੀ ਅਤੇ ਸਨਅਤ ਦਾ ਉਜਾੜਾ ਕਰੇਗਾ। ਜਿਸ ਦਾ ਡਟ ਕੇ ਸਾਹਮਣਾ ਕਰਨਾ ਹੋਵੇਗਾ।ਮੀਟਿੰਗ ਵਿਚ ਨਿਆਂ ਪਾਲਿਕਾ ਵਲੋਂ ਲਖੀਮਪੁਰ ਖੀਰੀ ਕੇਸ ਦੇ ਦੋਸ਼ੀਆਂ ਨੂੰ ਬਰੀ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਨਿਆਂ ਪਾਲਿਕਾ ਮੋਦੀ ਦੀ ਗੁਲਾਮ ਬਣ ਗਈ ਹੈ। ਉਨ੍ਹਾਂ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਇਸ ਐਕਸ਼ਨ ‘ਚ ਸ਼ਾਮਲ ਹੋ ਕੇ ਚੌਂਕੀਮਾਨ ਟੋਲ ਪਲਾਜ਼ਾ ਵਿਖ਼ੇ ਕੂਚ ਕਰਨ ਦਾ ਸੱਦਾ ਦਿੱਤਾ ਹੈ। ਇਸ ਮੀਟਿੰਗ ਵਿੱਚ ਨਿਰਮਲ ਸਿੰਘ ਭੰਮੀਪੁਰਾ, ਗੁਰਤੇਜ ਸਿੰਘ ਅਖਾੜਾ , ਕਰਮਜੀਤ ਸਿੰਘ ਕਾਉਂਕੇ,ਲਖਮੇਰ ਸਿੰਘ ਦੇਹੜਕਾ, ਗੁਰਦੀਪ ਸਿੰਘ ਲੱਕੀ, ਬਾਬਾ ਲੱਖਾ, ਕਾ.ਸਰੂਪ ਸਿੰਘ, ਹਰਦੇਵ ਸਿੰਘ ਅਖਾੜਾ, ਕੁੰਡਾ ਸਿੰਘ ਕਾਉਂਕੇ ਆਦਿ ਹਾਜ਼ਰ ਸਨ।
- 0
- 0
- 0
- 0














