Home » ਪੰਜਾਬ » ਅਸ਼ਲੀਲ ਛੇੜਛਾੜ ਖਿਲਾਫ ਇਨਸਾਫ ਲਈ ਭਟਕ ਰਹੀ ਔਰਤ ਵੱਲੋ ਮੁੱਖ ਮੰਤਰੀ ਪੰਜਾਬ ਨੂੰ ਅਪੀਲ

ਅਸ਼ਲੀਲ ਛੇੜਛਾੜ ਖਿਲਾਫ ਇਨਸਾਫ ਲਈ ਭਟਕ ਰਹੀ ਔਰਤ ਵੱਲੋ ਮੁੱਖ ਮੰਤਰੀ ਪੰਜਾਬ ਨੂੰ ਅਪੀਲ

Facebook
X
WhatsApp
Email

–ਪਹਿਲਾਂ ਆਪ ਵਿਧਾਇਕ ਨੇ, ਫਿਰ ਚੇਅਰਮੈਂਨ ਨੇ ਸਮੇਂ ਅਨੁਸਾਰ ਨਹੀਂ ਦਿੱਤਾ ਸਾਥ : ਪੀੜਤ ਔਰਤ

ਨਾਭਾ, 26 ਜੁਲਾਈ (ਟੀ.ਕੇ. ਸ਼ਰਮਾ)-ਹਲਕਾ ਨਾਭਾ ਦੇ ਇੱਕ ਆਪ ਆਗੂ ਵੱਲੋ ਕੀਤੀ ਕਥਿਤ ਅਸ਼ਲੀਲ ਛੇੜਛਾੜ ਮਾਮਲੇ ਵਿੱਚ ਤਿੰਨ ਸਾਲਾਂ ਤੋਂ ਇਨਸਾਫ ਲਈ ਭਟਕ ਰਹੀ ਇੱਕ ਔਰਤ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਨੇ ਅਤੇ ਫਿਰ ਚੇਅਰਮੈਂਨ ਨੇ ਸਮੇਂ ਅਨੁਸਾਰ ਉਸ ਦਾ ਸਾਥ ਨਹੀਂ ਦਿੱਤਾ। ਹਲਕਾ ਨਾਭਾ ਵਿਖੇ ਅੱਜ ਭਾਦਸੋਂ ਦੇ ਪਿੰਡ ਦੀ ਵਾਸੀ ਜਸਵੀਰ ਕੌਰ ਚਾਂਦੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਅਗਸਤ 2023 ਵਿੱਚ ਹਲਕਾ ਵਿਧਾਇਕ ਦੇ ਦਫਤਰ ਵਿਖੇ ਕੋਈ ਕੰਮ ਕਰਾਉਣ ਆਈ ਜਦੋਂ ਉਹ ਲੇਟ ਹੋ ਗਈ ਤਾਂ ਵਿਧਾਇਕ ਨੇ ਕਥਿਤ ਰੂਪ ਵਿੱਚ ਆਮ ਆਦਮੀ ਪਾਰਟੀ ਦੇ ਦੀਪਾ ਰਾਮਗੜ੍ਹ ਅਤੇ ਇੱਕ ਹੋਰ ਵਿਅਕਤੀ ਨੂੰ ਉਸ ਨੂੰ ਭਾਦਸੋਂ ਛੱਡਣ ਦੇ ਹਵਾਲੇ ਨਾਲ ਭੇਜ ਦਿੱਤਾ। ਰਸਤੇ ਵਿੱਚ ਦੋਨੋਂ ਵਿਆਕਤੀ ਆਪਣੇ ਪਰਿਵਾਰ ਲਈ ਕੁਝ ਖਾਣ ਲਈ ਲਿਜਾਣ ਦੇ ਹਵਾਲੇ ਨਾਲ ਸਰਕਾਰੀ ਰਿਪੁਦਮਨ ਕਾਲਜ ਕੋਲ ਵਾਪਸ ਪਰਤ ਆਏ। ਜਸਵੀਰ ਕੌਰ ਚਾਂਦੀ ਨੇ ਦੋਸ਼ ਲਾਇਆ ਕਿ ਜਦੋਂ ਦੂਜਾ ਵਿਆਕਤੀ ਗੱਡੀ ‘ਚੋ ਨਿਕਲ ਗਿਆ ਤਾਂ ਕਥਿਤ ਰੂਪ ਵਿੱਚ ਦੀਪਾ ਰਾਮਗੜ੍ਹ ਪਿਛਲੀ ਸੀਟ ‘ਤੇ ਆ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲਗਿਆ। ਉਸ ਦੇ ਇਤਰਾਜ ਜਤਾਉਣ ਬਾਦ ਅਤੇ ਦੂਜੇ ਵਿਆਕਤੀ ਦੇ ਪਰਤਣ ਬਾਦ ਦੀਪਾ ਰਾਮਗੜ੍ਹ ਮੁੜ ਅਗਲੀ ਸੀਟ ‘ਤੇ ਬੈਠ ਗਿਆ ਅਤੇ ਉਸ ਨੂੰ ਭਾਦਸੋਂ ਛੱਡ ਗਿਆ। ਉਕਤ ਮਹਿਲਾ ਅਨੁਸਾਰ ਉਸ ਨੇ ਤੁਰੰਤ ਜੋਸ਼ੀ ਭਾਦਸੋਂ ਤੋਂ ਬਾਦ ਹਲਕਾ ਵਿਧਾਇਕ ਗੁਰਦੇਵ ਸਿੰਘ ਅਤੇ ਚੇਅਰਮੈਨ ਜੱਸੀ ਸੋਹੀਆ ਵਾਲਾ ਤੱਕ ਪਹੁੰਚ ਤਾਂ ਕੀਤੀ ਹੀ ਬਲਕਿ ਭਾਦਸੋਂ ਪੁਲਿਸ ਨੂੰ ਹਲਫ਼ੀਆ ਬਿਆਨ ਦੇ ਕੇ ਲਿਖਤੀ ਸ਼ਿਕਾਇਤ ਵੀ ਕੀਤੀ। ਮਹਿਲਾ ਅਨੁਸਾਰ ਜਿੱਥੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਉਸ ਨੂੰ ਮਾਮਲੇ ਸੰਬੰਧੀ ਹੁਣ ਤੱਕ ਭਰੋਸੇ ਵਿੱਚ ਹੀ ਰੱਖਿਆ ਉਥੇ ਕਥਿਤ ਰੂਪ ਵਿੱਚ ਵਿਧਾਇਕ ਗੁਰਦੇਵ ਸਿੰਘ ਨੇ ਵੀ ਮਾਮਲੇ ਦੇ ਕਥਿਤ ਦੋਸ਼ੀ ਖਿਲਾਫ ਕਾਰਵਾਈ ਬਜਾਏ ਮਹਿਲਾ ਨੂੰ ਹੀ ਅਸ਼ਲੀਲ ਟੋਟਕੇ ਹੀ ਸੁਣਾਏ। ਪੀੜਤ ਔਰਤ ਅਨੁਸਾਰ ਔਰਤਾਂ ਦੀ ਇਜ਼ਤ ਨਾਲ ਖਿਲਵਾੜ ਕਰਨ ਦੇ ਵਾਲੇ ਅਜਿਹੇ ਮਾੜੇ ਅਨਸਰਾ ਦਾ ਸਾਥ ਦੇ ਕੇ ਸੱਤਾ ਦਾ ਆਨੰਦ ਲੈਂਦੇ ਸਿਆਸੀ ਆਗੂ ਸਰਕਾਰ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਮਹਿਲਾ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਮਾਵਾਂ ਧੀਆ ਸਤਿਕਾਰ ਯੋਜਨਾ ਨਾਲ ਮੁੱਖ ਮੰਤਰੀ ਪੰਜਾਬ ਆਪਣੇ ਅਜਿਹੇ ਅਖੌਤੀ ਸਿਆਸੀ ਆਗੂਆਂ ਖ਼ਿਲਾਫ਼ ਠੋਸ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਤਾਂ ਕਿ ਪੰਜਾਬ ਵਿੱਚ ਔਰਤਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਉਪਰੋਕਤ ਮਾਮਲੇ ਸੰਬੰਧੀ ਜਦੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ।

ਕੀ ਕਹਿੰਦੇ ਹਨ ਚੇਅਰਮੈਂਨ

ਆਪ ਆਗੂ ‘ਤੇ ਉਪਰੋਕਤ ਦੋਸ਼ ਲਗਾਉਣ ਸੰਬੰਧੀ ਮਾਮਲੇ ਦੀ ਪੁਸ਼ਟੀ ਕਰਦਿਆਂ ਚੇਅਰਮੈਨ ਜੱਸੀ ਸੋਹੀਆ ਨੇ ਕਿਹਾ ਕਿ ਉੱਕਤ ਔਰਤ ਇੱਕ ਵਾਰ ਹੀ ਆਪਣੀ ਸ਼ਿਕਾਇਤ ਲੈ ਕੇ ਆਈ ਸੀ ਅਤੇ ਉਨ੍ਹਾਂ ਨੇ ਬਣਦੀ ਸਹਾਇਤਾ ਅਤੇ ਕਾਨੂੰਨੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਸੀ ਪ੍ਰੰਤੂ ਉਸ ਬਾਦ ਸੰਬੰਧਤ ਔਰਤ ਨਾ ਹੀ ਦੁਬਾਰਾ ਕਦੀ ਉਨ੍ਹਾਂ ਨੂੰ ਮਿਲੀ ਅਤੇ ਨਾ ਹੀ ਕੋਈ ਸਰਗਰਮੀ ਨਜਰ ਆਈ।

ਉਪਰੋਕਤ ਝੂਠੇ ਦੋਸ਼ਾਂ ਦੀ ਸਿਆਸਤ ਨੂੰ ਪਹਿਲਾਂ ਵਿਰੋਧੀ ਪਾਰਟੀਆਂ ਅਤੇ ਹੁਣ ਖੁਦ ਵਿਧਾਇਕ ਵਰਤ ਰਹੇ ਹਨ : ਦੀਪਾ ਰਾਮਗੜ੍ਹ

ਮਾਮਲੇ ਵਿੱਚ ਲੱਗੇ ਗੰਭੀਰ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਮੌਜੂਦਾ ਬਲਾਕ ਸੰਮਤੀ ਮੈਂਬਰ ਅਤੇ ਸਾਬਕਾ ਚੇਅਰਮੈਨ ਦੀਪਾ ਰਾਮਗੜ੍ਹ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਦੋਸ਼ਾਂ ਦੀ ਸਿਆਸਤ ਨੂੰ ਵਿਰੋਧੀ ਪਾਰਟੀਆਂ ਨੇ ਵਰਤਿਆ ਅਤੇ ਹੁਣ ਮੌਜੂਦਾ ਵਿਧਾਇਕ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਵਿਧਾਇਕ ਗੁਰਦੇਵ ਸਿੰਘ ਨੂੰ ਪੰਕਜ ਪੱਪੂ ਨਾਮੀ ਵਿਆਕਤੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਸਲਾਹ ਦੇਣ ਬਾਦ ਉਨ੍ਹਾਂ ਖਿਲਾਫ ਮਾਹੌਲ ਬਦਲ ਗਿਆ ਅਤੇ ਉਸ ਦੇ ਖੁੱਦ ਦੇ ਚੇਅਰਮੈਨ ਜੱਸੀ ਸੋਹੀਆ ਨਾਲ ਮਿਲ ਜਾਣ ਕਾਰਨ ਅਜਿਹੀ ਹੋਛੀਆਂ ਸਿਆਸੀ ਸਾਜਿਸ਼ਾਂ ਨੂੰ ਉਭਾਰਿਆ ਜਾ ਰਿਹਾ ਹੈ ਜਿਸ ਵਿੱਚੋਂ ਉਹ ਸਾਫ ਸੁਥਰੇ ਹੋ ਕੇ ਨਿਕਲ ਜਾਣਗੇ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories