Home » ਪੰਜਾਬ » ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਫਾਈ ਸੇਵਕਾਂ ਦੇ ਹੱਕ ’ਚ 30 ਜੁਲਾਈ ਦੇ ਪੰਜਾਬ ਬੰਦ ਦੀ ਹਿਮਾਇਤ ਦਾ ਐਲਾਨ

ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਫਾਈ ਸੇਵਕਾਂ ਦੇ ਹੱਕ ’ਚ 30 ਜੁਲਾਈ ਦੇ ਪੰਜਾਬ ਬੰਦ ਦੀ ਹਿਮਾਇਤ ਦਾ ਐਲਾਨ

Facebook
X
WhatsApp
Email

ਜਸਵੰਤ ਰਾਏ
ਜਗਰਾਓਂ, 27 ਜੁਲਾਈ–  ਬੀਤੀ ਅੱਠ ਜੁਲਾਈ ਤੋਂ ਪੰਜਾਬ ਦੇ ਸਫਾਈ ਕਾਮਿਆਂ ਦੀ ਆਪਣੀਆਂ ਮੰਗਾਂ ਦੇ ਹੱਕ ’ਚ ਚੱਲ ਰਹੀ ਅਣਮਿੱਥੇ ਸਮੇਂ ਦੀ ਮੁਕੰਮਲ ਹੜਤਾਲ ਸਬੰਧੀ ਧਾਰੇ ਢੀਠ ਅਤੇ ਜਾਬਰ ਰਵਈਏ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਭ ਤੋਂ ਵੱਧ ਦੱਬੇ ਕੁੱਚਲੇ ਵਰਗ ਦੀਆਂ ਹੱਕੀ ਮੰਗਾਂ ਮੰਨਣ ਤੋਂ ਪੰਜਾਬ ਸਰਕਾਰ ਵੱਲੋਂ ਵੱਟਿਆ ਟਾਲਾ ਭਗਵੰਤ ਮਾਨ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ। ਇਸ ਸਬੰਧੀ ਅੱਜ ਇੱਥੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਅਤੇ ਇਲਾਕਾ ਪ੍ਰਧਾਨ ਧਰਮ ਸਿੰਘ ਸੂਜਾਪੁਰ ਨੇ ਕਿਹਾ ਕਿ ਬਰਨਾਲਾ ਵਿਖੇ ਸਫ਼ਾਈ ਕਾਮਿਆਂ ’ਤੇ ਬਰਨਾਲਾ ਪੁਲਿਸ ਵੱਲੋਂ ਢਾਹੇ ਵਹਿਸ਼ੀ ਜਬਰ ਨੇ ਔਰੰਗਜ਼ੇਬ ਨੂੰ ਵੀ ਮਾਤ ਪਾ ਦਿੱਤਾ ਹੈ।

Read More– ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੋਗਾ ਵੱਲੋਂ ਸਾਂਝੇ ਮਜ਼ਦੂਰ ਮੋਰਚੇ ਦੀ ਜਲੰਧਰ ਰੈਲੀ ਚ ਪ੍ਰੀਵਾਰਾਂ ਸਮੇਤ ਪੁੱਜਣ ਦਾ ਐਲਾਨ

ਮੰਗਾਂ ਨਾ ਮੰਨਣ ਅਤੇ ਬਰਨਾਲਾ ਪੁਲਿਸ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਨ, ਐਸ ਸੀ ਐਸ ਟੀ ਐਕਟ ਦਾ ਪਰਚਾ ਕਰਨ ਦੀ ਮੰਗ ਨੂੰ ਲੈ ਕੇ 30 ਜੁਲਾਈ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਦੀ ਸਾਰੇ ਪੰਜਾਬ ਵਿੱਚ ਇਨਕਲਾਬੀ ਕੇਂਦਰ ਪੰਜਾਬ ਪੂਰੇ ਜ਼ੋਰ ਨਾਲ ਸਮਰਥਨ ਕਰੇਗਾ। ਉਨ੍ਹਾਂ ਸ਼ਹਿਰਾਂ ਅਤੇ ਕਸਬਿਆਂ ’ਚ ਵਸਦੇ ਪੰਜਾਬੀਆਂ ਨੂੰ ਆਪਣੇ ਮਾਂ ਵਰਗੇ ਸਫਾਈ ਕਾਮਿਆਂ ਦੇ ਹੱਕ ’ਚ ਇਸ ਬੰਦ ਦੇ ਸਮਰਥਨ ’ਚ ਕਾਰੋਬਾਰ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਈ ਮਹੀਨੇ ’ਚ ਅਠਾਰਾਂ ਦਿਨ ਦੀ ਹੜਤਾਲ ਸਮੇਂ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਿਕ ਪੂਰਾ ਨਾ ਉੱਤਰਣ ਕਾਰਨ ਇਨ੍ਹਾਂ ਕਾਮਿਆਂ ਨੂੰ ਮੁੜ ਹੜਤਾਲ ਤੇ ਜਾਣ ਦਾ ਅੱਕ ਚੱਬਣਾ ਪਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀ ਸਫਾਈ ਕਾਮਿਆਂ ਦੇ ਹੱਕ ’ਚ ਨਹੀਂਂ ਤੁਰਣਗੇ ਤੇ ਸਰਕਾਰ ਮੰਗਾਂ ਨੂੰ ਲਟਕਾਉਣਾ ਜਾਰੀ ਰੱਖੇਗੀ ਤਾਂ ਸ਼ਹਿਰ ਨਰਕ ਬਣ ਜਾਣਗੇ ਅਤੇ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਸਫਾਈ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਅਸਲ ’ਚ ਆਪਣੀ ਹਿਮਾਇਤ ਹੀ ਹੈ। ਉਨ੍ਹਾਂ ਇਸ ਸਬੰਧੀ ਸਥਾਨਕ ਸਫਾਈ ਕਾਮਿਆਂ ਵੱਲੋਂ ਅੱਜ 28 ਜੁਲਾਈ ਨੂੰ ਸਵੇਰੇ 10 ਵਜੇ ਨਗਰ ਕੌਂਸਲ ’ਚ ਹੀ ਸ਼ਹਿਰ ਦੀਆਂ ਸਮੂਹ ਟਰੇਡ, ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜਿਕ ਜੱਥੇਬੰਦੀਆਂ, ਐਨ ਜੀ ਓਜ ਦੀ ਸੱਦੀ ਮੀਟਿੰਗ ਵਿੱਚ ਪੰਹੁਚਣ ਦੀ ਅਪੀਲ ਕੀਤੀ ਹੈ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories