Home » ਪੰਜਾਬ » ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਟ੍ਰੇਨਿੰਗ ਜਲਦੀ ਸ਼ੁਰੂ ਕਰਨ ਦੀ ਮੰਗ – ਧੰਨਾ ਮੱਲ ਗੋਇਲ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਟ੍ਰੇਨਿੰਗ ਜਲਦੀ ਸ਼ੁਰੂ ਕਰਨ ਦੀ ਮੰਗ – ਧੰਨਾ ਮੱਲ ਗੋਇਲ

Facebook
X
WhatsApp
Email

–ਚੱਲ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਵੀ ਟ੍ਰੇਨਿੰਗ ਨੂੰ ਮਨਜ਼ੂਰੀ ਦੀ ਪੁਰਜ਼ੋਰ ਮੰਗ
–ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ

ਟਾਈਮਜ਼ ਆਫ਼ ਪੰਜਾਬ ਬਿਊਰੋ 

ਸੁਖਮੰਦਰ ਹਿੰਮਤਪੁਰੀ

ਮਾਨਸਾ,8 ਅਗਸਤ–  ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ , ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ‌ , ਵਿੱਤ ਸਕੱਤਰ ਰਾਕੇਸ਼ ਕੁਮਾਰ ਮਹਿਤਾ , ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ , ਲੀਗਲ ਅਡਵਾਈਜ਼ਰ ਜਸਵਿੰਦਰ ਸਿੰਘ ਭੋਗਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਪਿਛਲੇ ਲਗਾਤਾਰ ‌ਤੀਹ ਸਾਲਾਂ ਤੋਂ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾ ਦੀ ਕਾਨੂੰਨੀ ਮਾਨਤਾ ਦੀ ਮੰਗ ਅਤੇ ਨਿੱਤ ਦਿਨ ਆ ਰਹੀਆਂ ਸਮੱਸਿਆਵਾਂ ਨੂੰ ਲੈਕੇ ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ‌ਬਣੀਆਂ ਸਰਕਾਰਾਂ ਵਿਰੁੱਧ ਹੱਕੀ ਸੰਘਰਸ਼ , ਵਿਉਂਤਬੰਦੀ ਅਤੇ ਜ਼ਾਬਤਾ ਵਧ ਕੀਤਾ ਹੈ ਅਤੇ ਸਮੇਂ ਦੀਆਂ ਸਰਕਾਰਾਂ ਨੇ ਸੰਘਰਸ਼ ਦੇ ਦਬਾਅ ਹੇਠ ਸਾਡੀ ਮੰਗ ਨੂੰ ਚੋਣ ਮੈਨੀਫੈਸਟੋ ਵਿੱਚ ਪਾ ਕੇ ਅਤੇ ਮੀਟਿੰਗਾਂ ਵਿੱਚ ਮਸਲਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ਹੈ ਇੰਨ੍ਹਾਂ ਸੰਘਰਸ਼ਾਂ ਦੌਰਾਨ ਅੱਜ ਵੀ ਸਾਡੇ ਸੂਬਾਈ ਆਗੂ ਟੀਮ ਤੇ ਵੱਖ ਧਾਰਾਵਾਂ ਹੇਠ ਕੇਸ਼ ਦਰਜ਼ ਹਨ ਪਿਛਲੇ ਸਮੇਂ ਵੀ ਆਗੂ ਟੀਮ ਨੇ ਲੰਬਾ ਸਮਾਂ ਲਗਾਤਾਰ 15 ਸਾਲ ਸੰਤਾਪ ਭੋਗਿਆ ਹੈ।

ਪੰਜਾਬ ਅੰਦਰ ‌ਆਪ‌ ਦੀ ਸਰਕਾਰ ਬਣਨ ਤੋਂ ਬਾਅਦ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਲਗਾਤਾਰ ‌ਕਾਨੂੰਨੀ ਮਾਨਤਾ ਦੀ ਲਈ ਮੰਗ ‌ਯਤਨਸੀਲ‌ ਹੈ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ, ਵਿੱਤ ਮੰਤਰੀ, ਸਿਹਤ ਮੰਤਰੀ ਸਮੇਤ ਵਿਧਾਇਕਾਂ ਨਾਲ ਮੀਟਿੰਗਾਂ ਕਰਕੇ ਵੀ ਉਹਨਾਂ ਨੂੰ ਸਾਡੇ ਵੱਲੋਂ ਕੀਤੇ ਕਾਰਜਾਂ ਅਤੇ ਸਰਕਾਰ ਦਾ ਲੋਕਾਂ ਨਾਲ ਕੀਤੇ ਵਾਅਦੇ ਘਰ ਘਰ ਸਿਹਤ ਸੇਵਾਵਾਂ ਅਤੇ ਰੁਜ਼ਗਾਰ ਦੇਣ ਦੀ ਗਰੰਟੀ ਨੂੰ ਪੂਰਾ ਕਰਨ ਦੇ ਯਤਨ ਵਿੱਚ ਸਹਿਯੋਗ ਕਰ ਰਹੇ ਹਾਂ ਦਾ ਅਹਿਸਾਸ ਕਰਵਾਇਆ ਹੈ ਉਹਨਾਂ ਵਿੱਚੋਂ ਬੇਸ਼ੱਕ ਕਈ ਮਾਨਯੋਗ ਮੰਤਰੀਆਂ, ਵਿਧਾਇਕਾਂ ਵੱਲੋਂ ਸਮੇਂ ਸਮੇਂ ਤੇ ਵਿਧਾਨ ਸਭਾ ਸੈਸ਼ਨਾਂ ਦੌਰਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਉਕਤ ਪ੍ਰੈਕਟੀਸ਼ਨਰਾਂ ਦੇ ਸਮਾਜਿਕ ਰੋਲ ਦੀ ਸਲਾਘਾ ਕਰਦਿਆਂ ਸ਼ਾਰਟ ਟਰਮ ਟ੍ਰੇਨਿੰਗ ਦੇ ਕੇ ਮਾਨਤਾ ਦੇਣ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਜਥੇਬੰਦੀ ਦੇ ਯਤਨਾਂ ਸਦਕਾ 26 ਨਵੰਬਰ 2024 ਨੂੰ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ‌ਜੀ ਦੀ ਅਗਵਾਈ ਹੇਠ ਪੰਜ ‌ਮੈਬਰੀ‌‌ ਸੂਬਾਈ ਵਫ਼ਦ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪ੍ਰਿੰਸੀਪਲ ਸਿਹਤ ਸਕੱਤਰ, ‌ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਉੱਚ ਪੱਧਰੀ ਆਹਲਾ ਅਧਿਕਾਰੀਆਂ ਦੀ ਮੋਜੂਦਗੀ ਹੋਈ ਪੈਨਲ ਮੀਟਿੰਗ ਵਿੱਚ ਮਿਲੇ ਹਾਂ ਪੱਖੀ ਹੁੰਗਾਰਾ ਜਥੇਬੰਦੀ ਦੀ‌ ਅਹਿਮ ਪ੍ਰਾਪਤੀ ਸੀ।

11 ਅਪ੍ਰੈਲ 2026 ਨੂੰ ਸੂਬਾ ਕਮੇਟੀ ਦੀ ਅਗਵਾਈ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਤਿਹਾਸਕ ਵਿਸ਼ਾਲ ਇਕੱਤਰਤਾ ਦੇ ਦਬਾਅ ਹੇਠ 16 ਅਪ੍ਰੈਲ ਨੂੰ ਸਰਕਾਰ ਦੀ ਕੈਬਨਿਟ ਸਬ ਕਮੇਟੀ ਜਿਸ ਵਿੱਚ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਸਿਹਤ ਸਕੱਤਰ ਅਤੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸੂਬਾਈ ਵਫ਼ਦ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਲੰਬੀ ਵਿਚਾਰ ਚਰਚਾ ਤੋਂ ਬਾਅਦ ਮੁੜ ਸ਼ਾਰਟ ਟਰਮ ਟ੍ਰੇਨਿੰਗ ਕਰਵਾਉਣ ਦੀ ਮੰਗ ਤੇ ਮੋਹਰ ਲੱਗੀ ਅਤੇ ਸਮੁੱਚੇ ਮੈਡੀਕਲ ਪ੍ਰੈਕਟੀਸ਼ਨਰਾਂ ਵਿੱਚ ਖੁਸ਼ੀ ਦੀ ਲਹਿਰ ਸੀ ਅਤੇ ਆਸ ਵੱਜੀ ਸੀ ਕਿ ਹੁਣ ਜ਼ਰੂਰ ਸਾਡੀ ਮਾਨਤਾ ਦੀ ਮੰਗ ਨੂੰ ਬੂਰ ਪਵੇਗਾ ਅਤੇ ਮੁੜ 27 ਅਪਰੈਲ ਨੂੰ ਸੂਬਾ ਆਗੂਆਂ ਵੱਲੋਂ ਪ੍ਰਿੰਸੀਪਲ ਸਿਹਤ ਸਕੱਤਰ ਨਾਲ ਮੀਟਿੰਗ ਦੌਰਾਨ ਸ਼ਾਰਟ ਟਰਮ ਟ੍ਰੇਨਿੰਗ ਲਈ ਯੋਗਤਾ , ਉਮਰ, ਤਜ਼ਰਬਾ ਅਤੇ ਸਬੰਧਤ ਦਸਾਤਾਵੇਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੇ ਅਮਲ ਵਜੋਂ

ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵਿਭਾਗੀ ਸਰਕੂਲਰ ਜ਼ੋ 21 ਜੁਲਾਈ 2026 ਨੂੰ ਜਾਰੀ ਹੋਇਆ ਐਸੋਸੀਏਸਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੂੰ 24 ਜੁਲਾਈ 2026 ਨੂੰ ਰਜਿਸਟਰਡ ਪੱਤਰ ਡਾਕ ਰਾਹੀਂ ਪ੍ਰਾਪਤ ਹੋਇਆ ਜਿਸ ਵਿੱਚ ਪੰਦਰਾਂ ਦਿਨ ਦੇ ਅੰਦਰ ਅੰਦਰ ਯੋਗ ਪ੍ਰੈਕਟੀਸਨਰ ਸਵੈ ਘੋਸ਼ਣਾ ਜਿਸ ਵਿੱਚ ਯੋਗਤਾ, ਉਮਰ , ਤਜਾਰਬਾ ਸਬੰਧੀ ਦਸਤਾਵੇਜ਼ ਸਮੇਤ ਸੂਬੇ ਦੇ ਸਿਵਲ ਸਰਜਨਾਂ ਰਾਹੀਂ ਭੇਜਣ ਦੇ ਆਦੇਸ਼ ਦਿੱਤੇ ਗਏ ਸਨ ਤਾਂ ਜ਼ੋ ਟ੍ਰੇਨਿੰਗ ਜਲਦੀ ਸ਼ੁਰੂ ਕਰਵਾਈ ਜਾ ਸਕੇ ।‌ ‌ਪਰੰਤੂ ਜਦੋਂ ਤੋਂ ‌ਪੱਤਰ‌ ਜਾਰੀ ਹੋਇਆ ਤਾਂ ਸੋਸ਼ਲ ਮੀਡੀਆ ਰਾਹੀਂ ਕੁਝ ਨਿੱਜ ਪ੍ਰਸਤ ਅਤੇ ਆਪਾ ਚਮਕਾਉ ਆਗੂਆਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਭਰਮ ਭੁਲੇਖੇ ਪਾਏ ਜਾ ਰਹੇ ਹਨ ਜਿਸ ਤੋਂ ਸੁਚੇਤ ਰਹਿੰਦਿਆਂ ਦੁਸ਼ਮਣ ਅਤੇ ਦੋਸਤ ਦੀ ਪਹਿਚਾਣ ਕਰਨੀ ਸਮੇਂ ਦੀ ਅਣਸਰਦੀ ਅਤੇ ਵਡਮੁੱਲੀ ਲੋੜ ਹੈ ਤਾਂ ਜ਼ੋ ਆਪਾਂ ਆਪਣੀ ਮਾਂ ਜਥੇਬੰਦੀ ਦੀ ਬੁੱਕਲ ਵਿੱਚ ਰਹਿੰਦਿਆਂ ਪਿਛਲੇ ਸਮੇਂ ਭਰਾਤਰੀ ਸਾਂਝ, ਸਹਿਣਸ਼ੀਲਤਾ , ਜ਼ਾਬਤਾਵੱਧ ਅਤੇ ਵਿਉਂਤਬੰਦੀ ਨਾਲ ਕੀਤੇ ਸੰਘਰਸ਼ਾਂ ਦੀ ਬਦੌਲਤ ਮਿਲੇ ਇਸ ਸੁਨਿਹਰੀ ਮੌਕੇ ਨੂੰ ਹਾਸਲ ਕਰ ਸਕੀਏ ਅਤੇ ਹਮੇਸ਼ਾ ਦੀ ਤਰ੍ਹਾਂ ਚਿੱਕੜ ਉਛਾਲੀ ਅਤੇ ਅਖੌਤੀ ਏਕਤਾ ਦੇ ਅਲੰਬਰਦਾਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਨਿੱਜੀ ਲਾਹਾ ਲੈਣ ਲਈ ਕੀਤੀਆਂ ਜਾ ਰਹੀਆਂ ਕੋਝੀਆਂ ਚਾਲਾਂ ਦਾ ਲੋਕ ਕਟਿਹਰੇ ਵਿੱਚ ਪਰਦਾਫਾਸ਼ ਕਰੀਏ

ਉਨ੍ਹਾਂ ‌ਸਮੂਹ‌‌ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸੋਸਲ ਮੀਡੀਏ ਅਤੇ ਵਟਸਐਪ ਤੇ ‌ਚੱਲ‌ ਰਹੇ ਗੁਮਰਾਹਕੁਨ ‌ਪ੍ਰਚਾਰ ਤੋਂ ਸੁਚੇਤ ਰਹਿਣ ਦਾ ‌ਸੱਦਾ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨਾਲ ਜਥੇਬੰਦਕ ਢੰਗ ਨਾਲ ਨਜਿੱਠਿਆ ਜਾਵੇਗਾ। ਇਸ ਪ੍ਰੋਗਰਾਮ ਨੂੰ ਅਮਲੀ ਰੂਪ ਵਿੱਚ ‌ਲਾਗੂ ਕਰਾਉਣ ਲਈ ਹੋਰ ਸੁਹਿਰਦ ਯਤਨਾਂ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੰਦਿਆਂ ਕਿਹਾ ਕਿ ਆਪਣੀ ‌ਜਥੇਬੰਦਕ ਤਾਕਤ ਉਪਰ ਭਰੋਸਾ ਰੱਖਦੇ ਹੋਏ ਜਥੇਬੰਦੀ ਦੇ ਘੇਰੇ ਤੋਂ ਬਾਹਰ ਬੈਠੇ ਸਾਥੀਆਂ ਨੂੰ ਪ੍ਰੇਰਿਤ ਕਰਕੇ ਜਥੇਬੰਦਕ ‌ਤਾਕਤ‌ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।‌ ਉਹਨਾਂ ਮਾਨਯੋਗ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਸਰਕਾਰ ਤੋਂ ਚੱਲ ਰਹੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਟ੍ਰੇਨਿੰਗ ਸਬੰਧੀ ਮਤਾ ਪਾਸ ਕਰਨ ਦੀ ਮੰਗ ਦੁਹਰਾਈ ਤਾਂ ਜ਼ੋ ਪਿਛਲੇ ਸਮੇਂ ਦੀ ਤਰ੍ਹਾਂ ਕੋਈ ਕਾਨੂੰਨੀ ਅੜਚਣ ਨਾ ਆਵੇ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News