Home » ਪੰਜਾਬ » ਜਲੰਧਰ ਅੰਮ੍ਰਿਤਸਰ ਹਾਈਵੇ ਤੇ ਖੜੇ ਟਰੱਕ ਨਾਲ ਸਵਿਫਟ ਕਾਰ ਟਕਰਾਈ ਤਿੰਨ ਵਿਅਕਤੀਆਂ ਦੀ ਮੌਤ

ਜਲੰਧਰ ਅੰਮ੍ਰਿਤਸਰ ਹਾਈਵੇ ਤੇ ਖੜੇ ਟਰੱਕ ਨਾਲ ਸਵਿਫਟ ਕਾਰ ਟਕਰਾਈ ਤਿੰਨ ਵਿਅਕਤੀਆਂ ਦੀ ਮੌਤ

Facebook
X
WhatsApp
Email

— ਟੱਕਰ ਏਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ
–ਤਿੰਨੋਂ ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ – ਪੁਲਿਸ ਮੁਲਾਜਮ

ਟਾਈਮਜ਼ ਆਫ਼ ਪੰਜਾਬ ਬਿਊਰੋ
ਜਲੰਧਰ,8 ਅਗਸਤ –ਜਲੰਧਰ ਵਿਖੇ ਅੱਜ ਸਵੇਰੇ ਭਗਤ ਸਿੰਘ ਕਲੋਨੀ ਨੇੜੇ ਹਾਈਵੇਅ ‘ਤੇ ਤੜਕਸਾਰ 6 ਵਜੇ ਦੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ , ਜਿਸ ਵਿੱਚ 3 ਕਾਰ ਸਵਾਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਪਿੱਛੇ ਤੋਂ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਸਵਾਰਾਂ ਦੀ ਦਰਦਨਾਕ ਮੌਤ ਹੋ ਗਈ। ਇੱਕ ਮ੍ਰਿਤਕ ਦਾ ਸਿਰ ਹੀ ਧੱੜ ਨਾਲੋਂ ਵੱਖ ਹੋ ਗਿਆ।

ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ‘ਮਕਸੂਦਾਂ ਬਾਈਪਾਸ ‘ਤੇ ਇੱਕ ਸਵਿਫਟ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਹਾਦਸੇ ਦੀ ਸੂਚਨਾ ਮਿਲਣ ‘ਤੇ, ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁਢੱਲੀ ਜਾਣਕਾਰੀ ਮੁਤਾਬਕ ਕਾਰ ਲਗਭਗ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਇਸ ਭਿਆਨਕ ਹਾਦਸੇ ‘ਚ ਕਾਰ ਵਿੱਚ ਬੈਠੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋ ਮ੍ਰਿਤਕਾਂ ਦੀਆਂ ਲਾਸ਼ਾਂ ਅਗਲੀ ਸੀਟ ਵਿੱਚ ਫਸ ਗਈਆਂ, ਜਦੋਂ ਕਿ ਇੱਕ ਹੋਰ ਨੌਜਵਾਨ ਦੀ ਲਾਸ਼ ਸੜਕ ‘ਤੇ ਡਿੱਗ ਗਈ। ਪੁਲਿਸ ਅਤੇ ਸਥਾਨਕ ਨਿਵਾਸੀਆਂ ਨੇ ਲਾਸ਼ਾਂ ਨੂੰ ਨੁਕਸਾਨੀ ਗਈ ਕਾਰ ਵਿੱਚੋਂ ਕੱਢਣ ਲਈ ਜੱਦੋ-ਜਹਿਦ ਕੀਤੀ। ਪੁਲਿਸ ਟੀਮ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਟਰੱਕ ਡਰਾਇਵਰ ਮੌਕੇ ਤੋਂ ਹੋਇਆ ਫਰਾਰ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ‘ਟਰੱਕ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਟਰੱਕ ਦਾ ਨੰਬਰ ਟਰੇਸ ਕਰ ਲਿਆ ਗਿਆ ਹੈ ਅਤੇ ਚਾਲਕ ਨੂੰ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸਾਗ੍ਰਸਤ ਵਾਹਨ ਦੇ ਨੰਬਰ ਦੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਇਹ ਕਾਰ ਜਲੰਧਰ ਦੇ ਲੰਮਾ ਪਿੰਡ ਇਲਾਕੇ ਨਾਲ ਸਬੰਧਤ ਵਿਅਕਤੀ ਦੀ ਹੈ। ਪੁਲਿਸ ਵੱਲੋਂ ਵਾਹਨ ਦੇ ਪਤੇ ਅਤੇ ਹੋਰ ਵੇਰਵਿਆਂ ਦੀ ਜਾਂਚ ਕਰਕੇ ਵਾਰਸਾਂ ਤੱਕ ਸੂਚਨਾ ਪਹੁੰਚਾ ਦਿੱਤੀ ਜਾਵੇਗੀ। ਹਾਦਸੇ ਵਿੱਚ ਮਾਰੇ ਗਏ ਤਿੰਨਾਂ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’

 

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News