Home » ਪੰਜਾਬ » 30 ਅਗਸਤ ਤੋਂ ਜਿਲ੍ਹਾ ਹੈਡਕੁਆਟਰ ਤੇ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਜ਼ੋਰਾਂ ਤੇ

30 ਅਗਸਤ ਤੋਂ ਜਿਲ੍ਹਾ ਹੈਡਕੁਆਟਰ ਤੇ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਜ਼ੋਰਾਂ ਤੇ

Facebook
X
WhatsApp
Email

ਟਾਈਮਜ਼ ਆਫ਼ ਪੰਜਾਬ ਬਿਊਰੋ 
ਨਿਹਾਲ ਸਿੰਘ ਵਾਲਾ 27 ਅਗਸਤ —  ਭਾਰਤ-ਅਮਰੀਕਾ ਵਪਾਰ ਸਮਝੌਤਾ, ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਲਈ ਮੁਆਵਜ਼ਾ ਅਤੇ ਪੁਲਿਸ ਜਬਰ ਵਰਗੇ ਮੁੱਦਿਆਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 30 ਅਗਸਤ ਤੋਂ ਜ਼ਿਲ੍ਹਾ ਹੈਡਕੁਆਰਟਰ ਮੋਗਾ ਤੇ ਲਾਏ ਜਾਣ ਵਾਲੇ ਪੱਕੇ ਮੋਰਚੇ ਦੀ ਤਿਆਰੀ ਲਈ ਬਲਾਕ ਦੇ 16 ਪਿੰਡਾਂ ਵਿੱਚ ਮੋਟਰ ਸਾਈਕਲ ਮਾਰਚ ਕੀਤਾ ਗਿਆ।ਪ੍ਰੈਸ ਨੂੰ ਜਾਣਕਾਰੀ ਦਿੰਦਿਆ ਪ੍ਰਧਾਨ ਜੰਗੀਰ ਸਿੰਘ ਹਿੰਮਤਪੁਰਾ,ਕੇਵਲ ਕ੍ਰਿਸ਼ਨ ਬੱਧਨੀ ਕਲਾਂ ਸਰਬਜੀਤ ਸਿੰਘ ਖਾਈ ਅਤੇ ਗੁਰਮੁਖ ਸਿੰਘ ਨੇ ਦੱਸਿਆ ਕਿ ਪੱਕੇ ਮੋਰਚੇ ਦੀ ਠੋਸ ਵਿਉਂਤਬੰਦੀ ਕਰ ਲਈ ਹੈ ਜਿਲ੍ਹੇ ਦੀ ਭਰਵੀ ਗਿਣਤੀ ਕਰਵਾਉਣ ਲਈ ਮੋਟਰਸਾਈਕਲ ਮਾਰਚ ਸਮੇਤ, ਮੀਟਿੰਗਾਂ, ਘਰ ਘਰ ਸੁਨੇਹਾ ਅਤੇ ਘਰ ਘਰ ਤੋਂ ਰਾਸ਼ਨ ਇਕੱਠਾ ਕੀਤਾ ਜਾਵੇਗਾ। ਇਹਨਾਂ ਮੰਗਾਂ ਵਿੱਚ ਮੁਕਤ ਵਪਾਰ ਸਮਝੌਤਾ ਰੱਦ ਹੋਵੇ ,ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਵਾਪਸ ਲਵੇ ,ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਜ਼ੇ ਖਤਮ ਹੋਣ ਕਰਜਾ ਕਾਨੂੰਨ ਬਣੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਮਿਲੇ ,ਸਰਕਾਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲੈ ਕੇ ਆਵੇ ,ਪੁਲਿਸ ਜਬਰ ਬੰਦ ਕੀਤਾ ਜਾਵੇ ,ਝੂਠੇ ਪੁਲਿਸ ਮੁਕਾਬਲੇ ਬੰਦ ਹੋਣ, ਤੇ ਕਿਸਾਨ ਆਗੂਆਂ ਤੇ ਅੰਦੋਲਨਾ ਦੌਰਾਨ ਪਾਏ ਸਾਰੇ ਪਰਚੇ ਰੱਦ ਹੋਣ ,ਇਸ ਤੋਂ ਇਲਾਵਾ ਆਬਾਦਕਾਰਾਂ ਨੂੰ ਮੁਜਾਰਿਆਂ ਨੂੰ ਜਮੀਨਾਂ ਦੇ ਮਾਲਕ ਹੱਕ ਮਿਲਣ ਤੇ ਹੜਾਂ ਅਤੇ ਕੁਦਰਤੀ ਆਫਤਾਂ ਨਾਲ ਹੋਵੇ ਨੁਕਸਾਨ ਦਾ ਮੁਆਵਜਾ ਕਾਸਤਕਾਰਾਂ ਨੂੰ ਮਿਲੇ ਇਹ ਭਖਦੀਆਂ ਅਤੇ ਹੋਰ ਮੰਗਾਂ ਨੂੰ ਲੈ ਕੇ ਜਿਲਾ ਪੱਧਰਾਂ ਤੇ ਧਰਨੇ ਕੀਤੇ ਜਾ ਰਹੇ ਹਨ। ਮੋਟਰਸਾਈਕਲ ਮਾਰਚ ਵਿੱਚ ਪਿੰਡਾਂ ਦੇ ਪ੍ਰਧਾਨ ਸਕੱਤਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਨੌਜਵਾਨ ਹਾਜ਼ਰ ਸਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories