Home » ਪੰਜਾਬ » ਸਰੀਰਦਾਨ, ਮਹਾਂਦਾਨ ! ਜਾਂਦੇ ਜਾਂਦੇ ਮਾਨਵਤਾ ਦੇ ਲੇਖੇ ਲਾ ਗਏ ਜ਼ਿੰਦਗੀ ਮਾਤਾ ਅਮਰਜੀਤ ਕੌਰ ਇੰਸਾਂ

ਸਰੀਰਦਾਨ, ਮਹਾਂਦਾਨ ! ਜਾਂਦੇ ਜਾਂਦੇ ਮਾਨਵਤਾ ਦੇ ਲੇਖੇ ਲਾ ਗਏ ਜ਼ਿੰਦਗੀ ਮਾਤਾ ਅਮਰਜੀਤ ਕੌਰ ਇੰਸਾਂ

Facebook
X
WhatsApp
Email

— ਪਿੰਡ ਸੈਦੋਕੇ ਦੇ ਦੂਜੇ ਸਰੀਰਦਾਨੀ ਬਣੇ ਮਾਤਾ ਅਮਰਜੀਤ ਕੌਰ ਇੰਸਾਂ
— ਜਲਾਉਣ ਅਤੇ ਦਫ਼ਨਾਉਣ ਤੋਂ ਚੰਗਾ ਹੈ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ – ਰਕੇਸ਼ ਕੁਮਾਰ,ਡਾ ਜਸਪਾਲ ਵਿਰਕ
ਟਾਈਮਜ਼ ਆਫ਼ ਪੰਜਾਬਬਿਊਰੋ/ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ,06 ਸਤੰਬਰ – ਬਲਾਕ ਦੇ ਪਿੰਡ ਸੈਦੋਕੇ ਵਿਖੇ ਅੱਜ ਮਾਤਾ ਅਮਰਜੀਤ ਕੌਰ( 63) ਪਤਨੀ ਜਗਸੀਰ ਸਿੰਘ ਧਾਲੀਵਾਲ (ਪ੍ਰੇਮੀ ਸੇਵਕ) ਵੱਲੋਂ ਮਾਤਾ ਮੌਤ ਤੋਂ ਬਾਅਦ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਮਾਤਾ ਅਮਰਜੀਤ ਕੌਰ ਦੀ ਇੱਛਾ ਅਨੁਸਾਰ ਅਤੇ ਪਰਿਵਾਰਿਕ ਮੈਂਬਰਾਂਦੀ ਸਹਿਮਤੀ ਨਾਲ ਮ੍ਰਿਤਕ ਸਰੀਰ ਦਾਨ ਕੀਤਾ ਗਿਆ ਇਸ ਸਮੇਂ ਉਹਨਾਂ ਦੇ ਪਤੀ ਜਗਸੀਰ ਸਿੰਘ ਇੰਸਾਂ,ਬੇਟੇ ਦਵਿੰਦਰ ਸਿੰਘ ਇੰਸਾਂ ਨੂੰਹ ਮਨਦੀਪ ਕੌਰ ਧੀ ਕੁਲਵੀਰ ਕੌਰ ਇੰਸਾਂ , ਗੁਰਜੰਟ ਸਿੰਘ ਜਵਾਈ ਪੋਤਰੇ ਗੁਰਬਾਜ ਅਤੇ ਸ਼ਹਿਬਾਜ਼ ਨੇ ਮਾਤਾ ਅਮਰਜੀਤ ਕੌਰ ਦਾ ਮ੍ਰਿਤਕ ਸਰੀਰ ਵਿਨਕਾਤਿਸਵਾਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ  ਰਾਜਾ ਬੋਪੁਰ ਗੁਜਰਾਉਲਾ ਯੂਪੀ (ਉੱਤਰ ਪ੍ਰਦੇਸ਼)ਵਿਖੇ ਦਾਨ ਕੀਤਾ ਗਿਆ

 

ਦੱਸਣਯੋਗ ਹੈ ਕਿ ਮਾਤਾ ਅਮਰਜੀਤ ਕੌਰ ਨੇ ਡੇਰਾ ਸੱਚਾ ਸੌਦਾ ਦੀ ਮੁਹਿੰਮ “ਲੈ ਕੇ ਕਹਾਂ ਕੁਝ ਵਾਪਿਸ ਜਾਣਾ,ਯੇ ਸਰੀਰ ਵੀ ਦਾਨ ਹੈ ” ਤਹਿਤ ਜਿਉਂਦੇ ਜੀ ਆਪਣੀ ਇੱਛਾ ਅਨੁਸਾਰ ਫਾਰਮ ਭਰੇ ਹੋਏ ਸਨ ਅਤੇ ਉਹਨਾਂ ਦੀ ਅੰਤਿਮ ਇੱਛਾ ਅਨੁਸਾਰ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਇਸ ਮੌਕੇ ਮਾਤਾ ਅਮਰਜੀਤ ਕੌਰ ਇੰਸਾਂ ਦੀ ਨੂੰਹ ਅਤੇ ਧੀ ਨੇ( ਬੇਟਾ ਬੇਟੀ ਇੱਕ ਸਮਾਨ) ਤਹਿਤ ਅਰਥੀ ਨੂੰ ਮੋਢਾ ਦੇ ਕੇ ਰਵਾਨਾ ਕੀਤਾ ਅਤੇ ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਨੇ ਮਾਤਾ ਦੀ ਅਰਥੀ ਤੇ ਫੁੱਲਾਂ ਦੀ ਵਰਖਾ ਕਰਦਿਆਂ ਮਾਤਾ ਅਮਰਜੀਤ ਕੌਰ ਅਮਰ ਰਹੇ ਦੇ ਨਾਰਿਆਂ ਨਾਲ ਰਵਾਨਗੀ ਦਿੱਤੀ ਇਸ ਮੌਕੇ ਬੋਲਦਿਆਂ ਬਲਾਕ ਪ੍ਰੇਮੀ ਸੇਵਕ ਰਮੇਸ਼ ਕੁਮਾਰ ਇੰਸਾਂ ਨੇ ਦੱਸਿਆ ਕਿਹਾ ਮਾਤਾ ਅਮਰਜੀਤ ਕੌਰ ਇੰਸਾਂ ਦਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਅੱਜ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਵੱਲੋਂ ਦਿੱਤੀ ਪ੍ਰੇਰਣਾ ਤਹਿਤ ਮਾਨਵਤਾ ਦੀ ਸੇਵਾ ਲਈ ਮ੍ਰਿਤਕ ਸਰੀਰ ਜਲਾਉਣ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਿਹੜੀ ਕਿ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਹੈਇਸ ਮੌਕੇ ਸੱਚੇ ਨਿਮਰ ਸੇਵਾਦਾਰ ਰਕੇਸ਼ ਕੁਮਾਰ ਸੈਦੋਕੇ,ਸੱਚੇ ਸੇਵਾਦਾਰ ਸਤਿਨਾਮ ਸਿੰਘ ਸਾਹੋਕੇ ਗੋਬਿੰਦ ਸਿੰਘ ਪਾਣੀ ਸੰਮਤੀ, ਸੱਚੇ ਨਿਮਰ ਸੇਵਾਦਾਰ ਭੈਣ ਅਨੀਤਾ ਇੰਸਾਂ ਨਿਹਾਲ ਸਿੰਘ ਵਾਲਾ,ਡਾਕਟਰ ਜਸਪਾਲ ਵਿਰਕ, ਹਰਵਿੰਦਰ ਸਿੰਘ ਸੱਚੀ ਸੰਮਤੀ,ਹੈਪੀ ਸੈਦੋਕੇ,ਜੀਵਨ ਕੁਮਾਰ ਰਿੰਕੂ,ਚਮਨ ਲਾਲ,ਪ੍ਰੀਤਮ ਮੈਬਰ , ਡਾ ਅਮ੍ਰਿਤ ਇੰਸਾਂ ਸੁਖਮੰਦਰ ਸਿੰਘ,ਸੱਤਪਾਲ , ਧਰਮਪ੍ਰੀਤ ਸਿੰਘ,ਲੱਕੀ ਇੰਸਾਂ ਵਿਸ਼ਾਲ ਕੁਮਾਰ ਤੋਂ ਇਲਾਵਾ ਸ਼ਹਿਰੀ ਪ੍ਰੇਮੀ ਸੇਵਕ ਤੁਲਸੀ ਰਾਮ ਗੋਗੀ ,ਅਸ਼ੋਕ ਕੁਮਾਰ ਪੁਰੀ ਵੈਦ ਪ੍ਰਗਟ ਸਿੰਘ ਹਿੰਮਤਪੁਰਾ, ਬਲਜਿੰਦਰ ਇੰਸਾਂ ਪੱਤੋਂ ਹੀਰਾ ਸਿੰਘ, ਸੁਖਵਿੰਦਰ ਸਿੰਘ ਮਧੇਕੇ,ਹਰਪ੍ਰੀਤ ਕੈਥ ਬਬਲਾ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਪਿੰਡ ਦੇ ਮੋਹਤਬਰਾਂ ਪ੍ਰੇਮੀ ਸੇਵਕ ਸੱਚੀ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ,ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਆਈ ਟੀ ਵਿੰਗ ਦੇ ਸੇਵਾਦਾਰ ਅਤੇ ਸਮੂਹ ਸਾਧ ਸੰਗਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਸਕੇ ਸਬੰਧੀ ਹਾਜ਼ਿਰ ਸਨ ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories