— ਮਾਮਲਾ ! ਲੈਬ ਰਿਪੋਰਟ ਵਿੱਚ ਸੈਂਪਲ ‘ਅਨਸੇਫ’ ਤੇ ‘ਮਿਸਬ੍ਰਾਂਡਡ’ ਪਾਏ ਗਏ, ਦੋ ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ
–ਸਿਹਤ ਵਿਭਾਗ ਨੇ ਕੀਤੀ ਕਾਰਵਾਈ, ਫੂਡ ਸੇਫਟੀ ਵਿਭਾਗ ਨੇ ਸੈਂਪਲ ਲੈ ਕੇ ਜਾਂਚ ਲਈ ਖਰੜ ਲੈਬ ’ਚ ਭੇਜੇ
ਟਾਈਮਜ਼ ਆਫ਼ ਪੰਜਾਬ ਬਿਊਰੋ
ਕੋਟਕਪੂਰਾ,13 ਸਤੰਬਰ:-ਕੋਟਕਪੂਰਾ ਵਿੱਚ ਕਰੀਬ 22 ਹਜ਼ਾਰ ਲੀਟਰ ਸ਼ੱਕੀ ਦੇਸੀ ਘਿਓ ਨਾਲ ਭਰੇ ਟੈਂਕਰ ਨੂੰ ਕਾਬੂ ਕਰਨ ਦੇ ਮਾਮਲੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਹੈ। ਸਿਹਤ ਵਿਭਾਗ ਵੱਲੋਂ ਲਏ ਗਏ ਸੈਂਪਲਾਂ ਦੀ ਲੈਬ ਜਾਂਚ ਤੋਂ ਬਾਅਦ ਉਨ੍ਹਾਂ ਨੂੰ ‘ਅਨਸੇਫ’ ਅਤੇ ‘ਮਿਸਬ੍ਰਾਂਡਡ’ ਪਾਇਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਦੋ ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਇਹ ਟੈਂਕਰ ਗ੍ਰੇਟਰ ਨੋਇਡਾ ਤੋਂ ਕੋਟਕਪੂਰਾ ਪਹੁੰਚਿਆ ਸੀ ਅਤੇ ਫ਼ਰੀਦਕੋਟ ਰੋਡ ’ਤੇ ਸਥਿਤ ਇੱਕ ਦੇਸੀ ਘਿਓ ਦੀ ਫੈਕਟਰੀ ਵਿੱਚ ਸਪਲਾਈ ਹੋਣਾ ਸੀ। GST ਵਿਭਾਗ ਦੀ ਇੰਟੈਲੀਜੈਂਸ ਵਿੰਗ ਤੋਂ ਮਿਲੀ ਸੂਚਨਾ ਤੋਂ ਬਾਅਦ ਸਿਹਤ ਵਿਭਾਗ ਨੇ ਕਾਰਵਾਈ ਕੀਤੀ। ਫੂਡ ਕਮਿਸ਼ਨਰ ਅਮਿਤ ਜੋਸ਼ੀ ਦੀ ਅਗਵਾਈ ਹੇਠ ਚੰਡੀਗੜ੍ਹ ਤੋਂ ਪਹੁੰਚੀ ਟੀਮ ਨੇ ਫ਼ਰੀਦਕੋਟ ਦੇ ਫੂਡ ਸੇਫ਼ਟੀ ਅਫ਼ਸਰ ਨਵਦੀਪ ਸਿੰਘ ਚਾਹਲ ਦੀ ਟੀਮ ਨਾਲ ਮਿਲ ਕੇ ਟੈਂਕਰ ਨੂੰ ਕਬਜ਼ੇ ਵਿੱਚ ਲਿਆ ਅਤੇ ਸੈਂਪਲ ਜਾਂਚ ਲਈ ਭੇਜੇ ਸਨ।ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿ ਦੋ ਕੰਪਨੀਆਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- 0
- 0
- 0
- 0














