Home » ਪੰਜਾਬ » ਨਾਭਾ ਦੇ ਵਾਰਡ ਨੰਬਰ 09 ਤੋਂ ਕਾਂਗਰਸ ਦੇ ਸੰਭਾਵਿਤ ਉਮੀਦਵਾਰ ਹੋਣਗੇ ਮਯੰਕ ਮਿੱਤਲ

ਨਾਭਾ ਦੇ ਵਾਰਡ ਨੰਬਰ 09 ਤੋਂ ਕਾਂਗਰਸ ਦੇ ਸੰਭਾਵਿਤ ਉਮੀਦਵਾਰ ਹੋਣਗੇ ਮਯੰਕ ਮਿੱਤਲ

Facebook
X
WhatsApp
Email

–ਸਾਬਕਾ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਦੇ ਹੋਣਹਾਰ ਸਪੁੱਤਰ ਹਨ ਮਯੰਕ ਮਿੱਤਲ

ਟੀ. ਕੇ. ਸ਼ਰਮਾ
ਨਾਭਾ, 2 ਮਈ– ਕੌਂਸਲ ਚੋਣਾਂ ਤੋਂ ਪਹਿਲਾਂ ਤੇਜ਼ ਹੋਈਆਂ ਸਿਆਸੀ ਸਰਗਰਮੀਆਂ ਦੇ ਅਧੀਨ ਵਾਰਡ ਨੰਬਰ 09 ਤੋਂ ਕਾਂਗਰਸ ਨੂੰ ਮਿੱਤਲ ਪਰਿਵਾਰ ਦਾ ਸਾਥ ਮਿਲ ਗਿਆ ਹੈ। ਅੱਜ ਨਾਭਾ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਜਸਦੀਪ ਨਿੱਕੂ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸਾਬਕਾ ਕੌਂਸਲ ਪ੍ਰਧਾਨ ਮਰਹੂਮ ਰਜਨੀਸ਼ ਮਿੱਤਲ ਸੈਂਟੀ ਦੇ ਸਪੁੱਤਰ ਮਯੰਕ ਮਿੱਤਲ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੁਲਾਕਾਤ ਬਾਦ ਸਿਆਸੀ ਕਿਆਸ ਉੱਭਰਨੇ ਸ਼ੁਰੂ ਹੋ ਗਏ ਕਿ ਮਯੰਕ ਮਿਤਲ ਆਪਣੇ ਪਿਤਾ ਵਾਂਗ ਸਿਆਸਤ ਵਿੱਚ ਸਰਗਰਮ ਹੋਣਗੇ ਅਤੇ ਨਾਭਾ ਦੀਆਂ ਕੌਂਸਲ ਚੋਣਾਂ ਵਿੱਚ ਹਿੱਸਾ ਲੈਣਗੇ। ਦੱਸਣਯੋਗ ਹੈ ਕਿ ਸਾਬਕਾ ਕੌਂਸਲ ਪ੍ਰਧਾਨ ਮਰਹੂਮ ਰਜਨੀਸ਼ ਮਿੱਤਲ ਸ਼ੈਂਟੀ ਹਲਕਾ ਨਾਭਾ ਵਿੱਚ ਅਜਿਹੇ ਹਰਮਨ ਪਿਆਰੇ ਸਿਆਸੀ ਆਗੂ ਸਨ ਜਿਨਾਂ ਦੀ ਤਾਰੀਫ ਉਹਨਾਂ ਦੇ ਆਪਣੇ ਖੇਮੇ ਤੋਂ ਇਲਾਵਾ ਵਿਰੋਧੀ ਵੀ ਕਰਦੇ ਸਨ।

Read More →ਜਿਲਾ ਭਾਜਪਾ ਲੀਗਲ ਸੈਲ ਨੇ ਐਡਵੋਕੇਟ ਅਨਮੋਲ ਲੋਚਮ ਦੀ ਅਗਵਾਈ ‘ਚ ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਨੂੰ ਸਨਮਾਨਿਤ ਕੀਤਾ

ਪਿਛਲੀਆਂ ਕੌਂਸਲ ਚੋਣਾਂ ਵਿੱਚ ਰਜਨੀਸ਼ ਮਿੱਤਰ ਸ਼ੈਟੀ ਵਾਰਡ ਨੰਬਰ 10 ਤੋਂ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ ਸਨ ਅਤੇ ਉਹਨਾਂ ਦੀ ਪਤਨੀ ਮਮਤਾ ਮਿੱਤਲ ਨੇ ਵਾਰਡ ਨੰਬਰ 09 ਤੋਂ ਕਾਂਗਰਸ ਦੀ ਟਿਕਟ ਉੱਤੇ ਜਿੱਤ ਹਾਸਿਲ ਕੀਤੀ ਸੀ। ਮਿੱਤਲ ਪਰਿਵਾਰ ਦੇ ਇਸ ਪ੍ਰਭਾਵ ਨੂੰ ਦੇਖਦੇ ਹੋਏ ਕਾਂਗਰਸ ਨੇ ਰਜਨੀਸ਼ ਮਿੱਤਲ ਸ਼ੈਟੀ ਦੇ ਸਪੁੱਤਰ ਮਯੰਕ ਮਿੱਤਲ ਨੂੰ ਸਿਆਸੀ ਮੈਦਾਨ ਵਿੱਚ ਉਤਾਰਨ ਦਾ ਮਨ ਬਣਾ ਲਿਆ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਮਯੰਕ ਮਿੱਤਲ ਨੂੰ ਵਾਰਡ ਨੰਬਰ 09 ਤੋਂ ਕਾਂਗਰਸ ਆਪਣਾ ਚੋਣ ਉਮੀਦਵਾਰ ਬਣਾਉਣ ਜਾ ਰਹੀ ਹੈ ਜਿਸ ਸਬੰਧੀ ਮਯੰਕ ਮਿੱਤਲ ਨੇ ਆਪਣੇ ਵਾਰਡ ਵਾਸੀਆਂ ਨਾਲ ਇੱਕ ਰਸਮੀ ਸਹਿਮਤੀ ਲੈਣ ਦਾ ਐਲਾਨ ਕੀਤਾ ਹੈ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਮਯੰਕ ਮਿੱਤਲ ਵਾਰਡ ਨੰਬਰ 09 ਤੋਂ ਕਾਂਗਰਸੀ ਉਮੀਦਵਾਰ ਹੋਣਗੇ, ਇਹ ਲਗਭਗ ਤੈਅ ਹੋ ਗਿਆ ਹੈ।
ਕੀ ਕਹਿੰਦੇ ਨੇ ਹਲਕਾ ਨਾਭਾ ਦੇ ਉੱਘੇ ਕਾਂਗਰਸੀ–
ਉਪਰੋਕਤ ਸਿਆਸੀ ਵਰਤਾਰੇ ਸੰਬੰਧੀ ਸ਼ਹਿਰੀ ਕਾਂਗਰਸ ਪ੍ਰਧਾਨ ਵਿਵੇਕ ਸਿੰਗਲਾ, ਚਰਨਜੀਤ ਬਾਤਿਸ਼, ਸਾਬਕਾ ਕੌਂਸਲ ਪ੍ਰਧਾਨ ਜੀ ਐਸ ਭੱਟੀ, ਹਰੀ ਸੇਠ ਅਸ਼ੋਕ ਬਿੱਟੂ, ਮਾਨਵ ਤਲਵਾੜ ਨੇ ਕਿਹਾ ਕਿ ਮਰਹੂਮ ਰਜਨੀਸ਼ ਮਿੱਤਲ ਦਾ ਪਰਿਵਾਰ ਹਲਕਾ ਨਾਭਾ ਦਾ ਅਜਿਹਾ ਸਨਮਾਨਯੋਗ ਕਾਂਗਰਸੀ ਪਰਿਵਾਰ ਹੈ ਜਿਸ ਦਾ ਸਮਾਜ ਸੇਵਾਵਾ ਨਾਲ ਸਿਆਸੀ ਪ੍ਰਾਪਤੀਆ ਦਾ ਵਿਲੱਖਣ ਰਿਕਾਰਡ ਹੈ। ਇਸ ਲਈ ਮਿੱਤਲ ਪਰਿਵਾਰ ਦਾ ਕੌਂਸਲ ਚੋਣਾਂ ਲੜਨ ਦਾ ਇਰਾਦਾ ਉਨਾਂ ਦੀ ਵਿਰਾਸਤ ਨੂੰ ਦਰਸਾਉਂਦਾ ਹੈ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News