Home » ਪੰਜਾਬ » ਪੰਜਾਬ ਪਬਲਿਕ ਸਕੂਲ, ਨਾਭਾ ਵੱਲੋਂ ਆਈ.ਐਸ.ਸੀ. ਦੇ ਅਵਲ ਆਏ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨ।

ਪੰਜਾਬ ਪਬਲਿਕ ਸਕੂਲ, ਨਾਭਾ ਵੱਲੋਂ ਆਈ.ਐਸ.ਸੀ. ਦੇ ਅਵਲ ਆਏ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨ।

Facebook
X
WhatsApp
Email

 

← Back

Thank you for your response. ✨

–34 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚੋਂ 100 ਚੋਂ 100 ਅੰਕ ਹਾਸਲ ਕੀਤੇ।

ਟੀ. ਕੇ. ਸ਼ਰਮਾ
ਨਾਭਾ, 11 ਮਈ — ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਆਈ.ਐਸ.ਸੀ. ਬੈਚ 2026 ਦੇ ਸਨਮਾਨ ਵਿੱਚ 10 ਮਈ, 2026 ਨੂੰ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਬੈਂਚ ਦੀ ਅਨਾਹਤਜੋਤ ਕੌਰ ਹਰੀ (ਸਾਇੰਸ ਸਟ੍ਰੀਮ) ਨੇ 99.8% ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਨਮਨ ਗੋਇਲ ਅਤੇ ਇਸ਼ਮੀਤ ਕੌਰ (ਸਾਇੰਸ ਸਟ੍ਰੀਮ) ਅਤੇ ਅਨੰਨਿਆ ਬਾਠ ਅਤੇ ਅਕਾਸ਼ਵੀਰ ਸਿੰਘ (ਹਿਊਮੈਨਿਟੀਜ਼ ਸਟ੍ਰੀਮ) 99% ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੇ, ਮਨਤੇਸ਼ਵਰ ਸਿੰਘ ਰਾਨੂੰ (ਹਿਊਮੈਨਿਟੀਜ਼) 98.5% ਅੰਕਾਂ ਨਾਲ ਤੀਜੇ ਸਥਾਨ ‘ਤੇ ਰਿਹਾ। ਆਈ.ਐਸ.ਸੀ. ਦੀ ਪ੍ਰੀਖਿਆ ਦੇਣ ਵਾਲੇ ਸਾਰੇ 99 ਵਿਦਿਆਰਥੀਆਂ ਨੇ ਡਿਸਟਿੰਕਸ਼ਨ (ਵਿਸ਼ੇਸ਼ ਯੋਗਤਾ) ਨਾਲ਼ ਪ੍ਰੀਖਿਆ ਪਾਸ ਕੀਤੀ। ਇਹਨਾਂ ਵਿੱਚੋਂ 34 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ 100 ਵਿੱਚੋਂ 100 ਅੰਕ ਹਾਸਲ ਕੀਤੇ, ਜਿਨ੍ਹਾਂ ਵਿੱਚ ਸਰੀਰਕ ਸਿੱਖਿਆ (17), ਰਾਜਨੀਤੀ ਸ਼ਾਸਤਰ (07), ਪੰਜਾਬੀ (07), ਕੈਮਿਸਟਰੀ (02) ਅਤੇ ਕੰਪਿਊਟਰ ਸਾਇੰਸ (01) ਸ਼ਾਮਲ ਹਨ। ਇਸ ਵਾਰ ਬੈਚ ਦੀ ਸਭ ਤੋਂ ਉੱਚ ਔਸਤ 91% ਰਹੀ, ਜੋ ਕਿ ISC 2025 ਦੇ ਮੁਕਾਬਲੇ 7% ਵੱਧ ਹੈ। ਇਸ ਮੌਕੇ ਬੋਲਦਿਆਂ ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਪੰਜਾਬ ਪਬਲਿਕ ਸਕੂਲ, ਨਾਭਾ ਦੇ ਮੌਜੂਦਾ ਵਿਦਿਆਰਥੀਆਂ ਲਈ ਉੱਚੇ ਮਾਪਦੰਡ ਸਥਾਪਤ ਕਰਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬਿਹਤਰ ਅਭਿਆਸਾਂ ਨੂੰ ਅਪਣਾਉਣ ਲਈ ਵਿਦਿਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ। ਉਨ੍ਹਾਂ ਸ਼ਾਨਦਾਰ ਨਤੀਜੇ ਦੇਣ ਲਈ ਸਮੂਹ ਸਟਾਫ਼ ਦੀ ਮਿਹਨਤ ਦੀ ਵੀ ਪ੍ਰਸ਼ੰਸਾ ਕੀਤੀ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News