ਟੀ. ਕੇ. ਸ਼ਰਮਾ
ਨਾਭਾ, 14 ਮਈ– ਅੱਜ ਸਰਕਾਰੀ ਕਾਲਜ ਨਾਭਾ ਦੇ ਪ੍ਰਿੰਸੀਪਲ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਮਹਿਲਾ ਸਹਾਇਕ ਪ੍ਰੋਫੈਸਰਾਂ ਨੂੰ ਗਲਤ ਸ਼ਬਦਾਵਲੀ ਬੋਲਣ ਅਤੇ 1158 ਸਹਾਇਕ ਪ੍ਰੋਫੈਸਰਾਂ ਦੀ ਸੀਨਿਅਰਤਾ ਨੂੰ ਰੱਦ ਕਰਨ ਖਿਲਾਫ਼ ਫ਼ਰੰਟ ਵੱਲੋਂ ਪ੍ਰਿੰਸੀਪਲ ਦਾ ਘਿਰਾਓ ਕੀਤਾ ਗਿਆl ਜਿਕਰਯੋਗ ਹੈ ਕਿ ਅਗਸਤ 2025 ਵਿੱਚ ਸੁਪਰੀਮ ਕੋਰਟ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਕਾਲਜਾਂ ਵਿੱਚ ਬਣੇ ਰਹਿਣ ਦੀ ਆਗਿਆ ਦੇ ਦਿੱਤੀ ਗਈ ਸੀl ਜਿਸ ਤਹਿਤ ਸਾਰੇ ਕਰਮਚਾਰੀ ਕਾਲਜਾਂ ਵਿੱਚ ਆਪਣੇ ਆਪਣੇ ਅਹੁਦਿਆਂ ਤੇ ਕੰਮ ਕਰ ਰਹੇ ਹਨl ਇਸ ਦੌਰਾਨ ਜਦੋਂ ਸੁਨਾਮ ਕਾਲਜ ਦੇ ਮਹਿਲਾ ਸਹਾਇਕ ਪ੍ਰੋਫੈਸਰ ਜਦੋਂ ਆਪਣੇ ਕਾਲਜ ਚ ਕੀਤੇ ਕੰਮ ਦਾ ਤਜਰਬਾ ਸਰਟੀਫਿਕੇਟ ਲੈਣ ਲਈ ਗਏ ਤਾਂ ਉਹਨਾਂ ਨੂੰ ਬੇਵਜ੍ਹਾ ਉਹਨਾਂ ਨੂੰ ਮਨ੍ਹਾ ਕਰਦਿਆਂ ਆਦਤੀ ਝਗੜਾਲੂ ਤੱਕ ਕਿਹਾ ਅਤੇ ਫਿਰ ਕਿਹਾ ਕਿ ਤੁਹਾਨੂੰ ਕੌਣ ਨੌਕਰੀ ਤੇ ਰੱਖੇਗਾ? ਇਸਤੋਂ ਬਾਅਦ ਸਰਕਾਰੀ ਕਾਲਜ ਨਾਭਾ ਅਤੇ ਸਰਕਾਰੀ ਕਾਲਜ ਸੁਨਾਮ ਦੇ ਸਹਾਇਕ ਪ੍ਰੋਫੈਸਰਾਂ ਦੀ ਸੀਨੀਅਰਤਾ ਨੂੰ ਰੱਦ ਕਰ ਦਿੱਤਾ ਗਿਆl
ਪ੍ਰਿੰਸੀਪਲ ਦੇ ਇਸ ਨਾਦਰਸ਼ਾਹੀ ਰੱਵਾਈਏ ਖਿਲਾਫ਼ ਅੱਜ ਉਹਨਾਂ ਦੇ ਦਫਤਰ ਦਾ ਘਿਰਾਓ ਕੀਤਾ ਗਿਆl ਸੀਨੀਅਰਤਾ ਸੰਬੰਧੀ ਫੈਸਲਾ ਕਰਨ ਦਾ ਅਧਿਕਾਰ ਉਚੇਰੀ ਸਿੱਖਿਆ ਵਿਭਾਗ ਕੋਲ ਹੈl ਸਿਰਫ ਰੈਗੂਲਰ ਤੌਰ ਤੇ ਚੁਣੇ ਗਏ ਸਹਾਇਕ ਪ੍ਰੋਫੈਸਰਾਂ ਦੀ ਹੀ ਸੀਨੀਅਰਤਾ ਬਣ ਸਕਦੀ ਹੈl ਪ੍ਰਿੰਸੀਪਲ ਨੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਉਚੇਰੀ ਸਿੱਖਿਆ ਵਿਭਾਗ ਦੇ ਸੀਨੀਅਰਤਾ ਸੰਬੰਧੀ ਨਿਯਮਾਂ ਦੀਆਂ ਵੀ ਧੱਜੀਆਂ ਉੱਡਾਈਆਂ ਹਨl ਫ਼ਰੰਟ ਦੇ ਆਗੂ ਪ੍ਰੋ. ਪ੍ਰਿਤਪਾਲ ਤੇ ਪ੍ਰੋ ਨਿਰਭੈ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਜੇਕਰ ਆਪਣੀ ਸ਼ਬਦਾਵਲੀ ਲਈ ਮੁਆਫੀ ਨਹੀਂ ਮੰਗਦਾ ਅਤੇ ਆਪਣੇ ਨਾਦਰਸ਼ਾਹੀ ਫੁਰਮਾਨ ਵਾਪਿਸ ਨਹੀਂ ਲੈਂਦਾ ਓਂਨਾ ਤੱਕ ਇਹ ਸੰਘਰਸ਼ ਜਾਰੀ ਰਹੇਗਾl
- 0
- 0
- 0
- 0














