–ਸਰਕਾਰੀ ਸਕੂਲ ਥੂਹੀ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
ਟੀ. ਕੇ. ਸ਼ਰਮਾ
ਨਾਭਾ, 18 ਮਈ– ਸਰਕਾਰੀ ਹਾਈ ਸਕੂਲ ਥੂਹੀ ਵਿਖੇ ਦੱਸਵੀਂ ਅਤੇ ਅੱਠਵੀਂ ਜਮਾਤ ਦੇ ਮਾਰਚ, 2026 ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਹੈਡਮਿਸਟ੍ਰੈਸ ਮੈਡਮ ਸ੍ਰੀਮਤੀ ਪਰਮਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ। ਦੱਸਵੀਂ ਜਮਾਤ ਵਿੱਚ ਪਹਿਲਾ ਸਥਾਨ ਪ੍ਰੀਤਇੰਦਰ ਸਿੰਘ ਮਾਨ ਨੇ 650 ਵਿੱਚੋਂ 576 ਅੰਕ , ਦੂਜਾ ਸਥਾਨ ਰਵਨੀਤ ਕੌਰ ਨੇ 540 ਅੰਕ ਅਤੇ ਤੀਜਾ ਸਥਾਨ ਸੁਨੈਨਾ ਨੇ 534 ਅੰਕ ਪ੍ਰਾਪਤ ਕਰਕੇ ਹਾਸਿਲ ਕੀਤਾ। ਅੱਠਵੀਂ ਜਮਾਤ ਵਿੱਚ 600 ਵਿੱਚੋਂ ਪਹਿਲਾ ਸਥਾਨ ਅੰਕੁਸ਼ ਨੇ 499 ਅੰਕ, ਦੂਜਾ ਸਥਾਨ ਅਕਾਸ਼ਦੀਪ ਸਿੰਘ ਨੇ 465 ਅੰਕ ਤੇ ਤੀਜਾ ਸਥਾਨ ਗੌਰਵ ਨੇ 458 ਅੰਕ ਹਾਸਿਲ ਕਰਕੇ ਪ੍ਰਾਪਤ ਕੀਤਾ। ਦੱਸਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਸੰਬੋਧਿਤ ਕਰਦੇ ਸਮੇਂ ਮੈਡਮ ਸ਼੍ਰੀਮਤੀ ਪਰਮਜੀਤ ਕੌਰ ਹੈਡਮਿਸਟ੍ਰੈਸ ਜੀ ਵੱਲੋਂ ਜਿੱਥੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆ ਉੱਥੇ ਹੀ ਭਵਿੱਖ ਵਿੱਚ ਮਿਹਨਤ ਕਰਕੇ ਆਪਣੇ ਤੇ ਮਾਤਾ- ਪਿਤਾ ਦੇ ਸੁਪਨੇ ਪੂਰੇ ਕਰਨ ਤੇ ਬੁਲੰਦੀਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਇੱਕ ਚੰਗੀ ਤੇ ਖੁਸ਼ਹਾਲ ਜਿੰਦਗੀ ਬਣ ਸਕੇ। ਇਸ ਮੌਕੇ ਉਹਨਾਂ ਇਸ ਸਾਰੀ ਸਫਲਤਾ ਦਾ ਸਿਹਰਾ ਆਪਣੇ ਮਿਹਨਤੀ ਤੇ ਤਜਰਬੇਕਾਰ ਸਮੂਹ ਸਟਾਫ ਨੂੰ ਦਿੱਤਾ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸੰਭਵ ਹੋਇਆ। ਦੱਸਵੀਂ ਜਮਾਤ ਦੇ ਇੰਚਾਰਜ ਸ਼੍ਰੀਮਤੀ ਪੂਜਾ ਰਾਣੀ, ਸ੍ਰੀਮਤੀ ਚੰਚਲ ਰਾਣੀ ਅਤੇ ਅੱਠਵੀਂ ਜਮਾਤ ਦੇ ਇੰਚਾਰਜ ਡਾ. ਗੁਰਪ੍ਰੀਤ ਸਿੰਘ ਵੜੈਚ ਜੀ ਵੱਲੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਹਮੇਸ਼ਾ ਦ੍ਰਿੜ ਇਰਾਦੇ, ਹਿੰਮਤ ਤੇ ਮਿਹਨਤ ਸਦਕਾ ਅੱਗੇ ਵੱਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਾਸਟਰ ਰਮੇਸ਼ ਚੰਦ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਲਖਵੀਰ ਸਿੰਘ ਅਤੇ ਮੈਡਮ ਮਧੂ ਚੋਪੜਾ, ਨੀਰਜ, ਨੀਤੂ ਮੇਨਰੋ, ਸ਼ਸ਼ੀ ਬਾਲਾ, ਸੁਮਨ ਰਾਣੀ, ਰਣਬੀਰ ਕੌਰ, ਬਰਿੰਦਰਜੀਤ ਕੌਰ ਅਤੇ ਅੰਮ੍ਰਿਤਪਾਲ ਕੌਰ ਹਜ਼ਰ ਸਨ।
- 0
- 0
- 0
- 0














