–ਮਾਲਵਾ ਪਰਿਵਾਰ ਨੇ ਵਾਰਡ ਵਾਸੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ
–ਜ਼ਲਦੀ ਹੀ ਵਾਰਡ ਵਾਸੀਆਂ ਦੀ ਸਹੁਲਤ ਲਈ ਵਾਰਡ ਵਿੱਚ ਹੀ ਦਫ਼ਤਰ ਖੋਲਿਆ ਜਾਵੇਗਾ : ਅਮਰਜੀਤ ਸਿੰਘ ਮਾਲਵਾ
ਜਗਰਾਉਂ, 29 ਮਈ (ਬੌਬੀ ਸਹਿਜ਼ਲ) ਨਗਰ ਕੌਂਸਲ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ (AAP) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡੀ ਜਿੱਤ ਦਰਜ ਕੀਤੀ ਹੈ। ‘ਆਪ’ ਦੀ ਉਮੀਦਵਾਰ ਰਵਿੰਦਰ ਕੌਰ ਮਾਲਵਾ ਨੇ ਆਪਣੇ ਵਿਰੋਧੀਆਂ ਨੂੰ ਪਛਾੜਦੇ ਹੋਏ ਇਸ ਸੀਟ ‘ਤੇ ਕਬਜ਼ਾ ਕਰ ਲਿਆ ਹੈ।
ਕਿਸ ਨੂੰ ਮਿਲੀਆਂ ਕਿੰਨੀਆਂ ਵੋਟਾਂ?
ਇਸ ਸਖ਼ਤ ਮੁਕਾਬਲੇ ਵਿੱਚ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਫ਼ਤਵਾ ਸੁਣਾਇਆ। ਚੋਣਾਂ ਦੇ ਮੁੱਖ ਅੰਕੜੇ ਹੇਠ ਲਿਖੇ ਅਨੁਸਾਰ ਹਨ : ਉਮੀਦਵਾਰ ਦਾ ਨਾਂਮ, ਪਾਰਟੀ ਅਤੇ ਪ੍ਰਾਪਤ ਵੋਟਾਂ ਦਾ ਵੇਰਵਾ ਇਸ ਤਰ੍ਹਾਂ ਹੈ, ਰਵਿੰਦਰਪਾਲ ਕੌਰ ਮਾਲਵਾ ਪਤਨੀ ਨਾਮੀਂ ਸਮਾਜਸੇਵੀ ਅਮਰਜੀਤ ਸਿੰਘ ਮਾਲਵਾ ਆਮ ਆਦਮੀ ਪਾਰਟੀ (AAP) ਨੂੰ 674 ਵੋਟਾਂ ਪਾਈਆਂ ਅਤੇ 170 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ।
ਮਾਲਵਾ ਪਰਿਵਾਰ ਦੇ ਸਮੱਰਥਕਾ ਵਿੱਚ ਖੁਸ਼ੀ ਦੀ ਲਹਿਰ
ਅੱਜ ਜਿੱਤ ਦਾ ਐਲਾਨ ਹੁੰਦੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਰਵਿੰਦਰ ਕੌਰ ਮਾਲਵਾ ਦੇ ਸਮਰੱਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਰਥਕਾਂ ਵੱਲੋਂ ਲੱਡੂ ਵੰਡ ਕੇ ਅਤੇ ਢੋਲ ਦੀ ਥਾਪ ‘ਤੇ ਨੱਚ ਕੇ ਇਸ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ ਗਿਆ।
ਇਸ ਮੌਕੇ ਵਾਰਡ ਨੰਬਰ 5 ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਰਵਿੰਦਰਪਾਲ ਕੌਰ ਮਾਲਵਾ ਅਤੇ ਇੰਨਾਂ ਦੇ ਪਤੀ ਅਮਰਜੀਤ ਸਿੰਘ ਮਾਲਵਾ ਵੱਲੋਂ ਵੱਡੀ ਗਿਣਤੀ ਵਿੱਚ ਅਪਣੇ ਸਮੱਰਥਕਾ ਸਮੇਤ ਪੂਰੇ ਵਾਰਡ ਨੰਬਰ 5 ਵਿੱਚ ਤੁਫ਼ਾਨੀ ਚੱਕਰ ਦੌਰਾਨ ਇਲਾਕਾ ਨਿਵਾਸੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਵਾਰਡ ਵਾਸੀਆਂ ਵੱਲੋਂ ਮਾਲਵਾ ਪਰਿਵਾਰ ਦੇ ਹਾਰ ਪਾ ਕੇ ਅਤੇ ਸਿਰੋਪਾਓ ਭੇਟ ਕਰਕੇ ਵੱਖ ਵੱਖ ਥਾਵਾਂ ਉੱਤੇ ਸਨਮਾਨਿਤ ਕੀਤਾ ਗਿਆ।
ਜਿੱਤ ਪ੍ਰਾਪਤ ਕਰਨ ਦੌਰਾਨ ਮਾਲਵਾ ਪਰਿਵਾਰ ਨੇ ਦੱਸਿਆ ਕਿ ਵਾਰਡ ਨੰਬਰ 5 ਦੇ ਨਿਵਾਸੀਆਂ ਦੀਆਂ ਸਮੱਸਿਆਂਵਾਂ ਅਤੇ ਹਰੇਕ ਕਿਸਮ ਦੀ ਸਹਾਇਤਾ ਕਰਨ ਨੂੰ ਲੈ ਵਾਰਡ ਵਿੱਚ ਇੱਕ ਸਪੈਸ਼ਲ ਦਫ਼ਤਰ ਖੋਲਿਆ ਜਾਵੇਗਾ। ਜਿਸ ਕਾਰਨ ਵਾਰਡ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।
- 0
- 0
- 0
- 0














