Home » ਪੰਜਾਬ » ਅਚਾਨਕ ਆਏ ਮਿੰਨੀ ਤੁਫਾਨ ਨੇ ਠੇਕੇ ਤੇ ਲੈ ਕੇ ਬੀਜੀ ਸਬਜ਼ੀ ਦਾ ਕੀਤਾ ਭਾਰੀ ਨੁਕਸਾਨ।

ਅਚਾਨਕ ਆਏ ਮਿੰਨੀ ਤੁਫਾਨ ਨੇ ਠੇਕੇ ਤੇ ਲੈ ਕੇ ਬੀਜੀ ਸਬਜ਼ੀ ਦਾ ਕੀਤਾ ਭਾਰੀ ਨੁਕਸਾਨ।

Facebook
X
WhatsApp
Email
ਸੁਖਮੰਦਰ ਹਿੰਮਤਪੁਰੀ/ ਜਗਵੀਰ ਅਜ਼ਾਦ
ਨਿਹਾਲ ਸਿੰਘ ਵਾਲਾ,11 ਮਈ –-ਅੱਜ ਦੁਪਹਿਰ ਵੇਲੇ ਆਏ ਚੱਕਰਵਾਤੀ ਤੁਫਾਨ ਨੇ ਜਿੱਥੇ ਬਿਜਲੀ ਦੇ ਖੰਭਿਆਂ ਦਰੱਖਤਾਂ ਦਾ ਦਾ ਭਾਰੀ ਕੀਤਾ ਹੈ ਉਥੇ ਸਬਜ਼ੀ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਨਿਹਾਲ ਸਿੰਘ ਵਾਲਾ ਤੈ ਲੈਕੇ ਭਾਗੀਕੇ ਹਿੰਮਤਪੁਰਾ, ਬਿਲਾਸਪੁਰ,ਲੁਹਾਰਾ ਆਦਿ ਪਿੰਡਾਂ ਵਿੱਚ ਬੌਰੀਆ ਸਿੱਖਾਂ ਵੱਲੋਂ ਠੇਕੇ ਤੇ ਜ਼ਮੀਨ ਲੈ ਕੇ ਸਬਜ਼ੀ ਦੀ ਫਸਲ ਬੀਜੀ ਜਾਂਦੀ ਹੈ ਜਿਸ ਦਾ ਇਸ ਤੁਫਾਨ ਨੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਇਸ ਮੌਕੇ ਸੱਤਪਾਲ ਸਿੰਘ,ਕੇਵਲ ਸਿੰਘ ਗੁਰਮੇਲ ਸਿੰਘ ਧਰਮਾਂ ਸਿੰਘ,ਬਿੰਦਰ ਸਿੰਘ,ਮੈਡਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਠੇਕੇ ਤੇ ਜ਼ਮੀਨ ਲੈ ਕੇ ਸਬਜ਼ੀ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਸ ਨਾਲ ਉਹਨਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਹੁੰਦਾ ਹੈ ਉਹਨਾਂ ਦੱਸਿਆ ਕਿ ਏਰੀਏ ਵਿੱਚ 70/75 ਏਕੜ ਸਬਜ਼ੀ ਦੀ ਫਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ ਉਹਨਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਸਬਜ਼ੀ ਦੀ ਫਸਲ ਦੇ ਨਾਲ ਉਹਨਾਂ ਨੂੰ ਵਧੇਰੇ ਆਰਥਿਕ ਨੁਕਸਾਨ ਵੀ ਹੋਇਆ ਹੈ ਉਹਨਾਂ ਕਿਹਾ ਕੀ ਸਰਕਾਰ ਮੌਕੇ ਦਾ ਜਾਇਜ਼ਾ ਲੈ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News