–ਕਿਸਾਨਾਂ ਵੱਲੋਂ ਘਿਰਾਓ ਖਤਮ ਧਰਨਾ ਜਾਰੀ ਰੱਖਣ ਦਾ ਐਲਾਨ
ਟਾਈਮਜ਼ ਆਫ਼ ਪੰਜਾਬ ਬਿਊਰੋ /ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ, 21ਸਤੰਬਰ — ਪਿੰਡ ਮਾਛੀਕੇ ਅਤੇ ਕੁੱਸਾ ਦੇ ਵਿੱਚ ਮਈ ਮਹੀਨੇ ਵਿੱਚ ਹੋਈ ਗੜੇਮਾਰੀ ਕਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਐਸ ਡੀ ਐਮ ਦਫਤਰ ਅੱਗੇ ਪੱਕਾ ਮੋਰਚਾ ਪਿਛਲੇ 7 ਦਿਨਾਂ ਤੋਂ ਚੱਲ ਵੀ ਰਿਹਾ।ਸਰਕਾਰ ਵੱਲੋਂ ਕੋਈ ਸੁਣਵਾਈ ਨਾ ਹੋਣ ਕਰਕੇ ਬਲਾਕ ਪੱਧਰਾ ਵੱਡਾ ਇਕੱਠ ਕਰਕੇ ਕਿਸਾਨਾਂ ਨੇ ਧਰਨਾ ਨੂੰ ਅੱਜ ਘਿਰਾਓ ਵਿੱਚ ਬਦਲ ਦਿੱਤਾ। ਕਿਸਾਨਾਂ ਦੇ ਸੰਘਰਸ਼ ਦੇ ਦਬਾਅ ਹੇਠ ਸੰਬਧਿਤ ਪ੍ਰਸ਼ਾਸਨ ਵੱਲੋਂ ਪਿੰਡ ਮਾਛੀ ਕੇ ਦੇ ਕਿਸਾਨਾਂ ਦੇ ਪੈਸੇ ਸ਼ਾਮ ਨੂੰ ਖਾਤਿਆਂ ਵਿੱਚ ਪਾਉਣੇ ਸ਼ੁਰੂ ਕਰਕੇ ਦਿੱਤੇ ਅਤੇ ਕੁੱਸਾ ਪਿੰਡ ਦੇ ਪੈਸੇ ਵਾਲੀ ਲਿਸਟ ਤਿਆਰ ਹੋ ਰਹੀ ਹੈ।ਇਸ ਸੰਬੰਧੀ ਐਸ ਡੀ ਐਮ ਨਾਲ ਮੀਟਿੰਗ ਕਰਕੇ ਘਿਰਾਓ ਖਤਮ ਕੀਤਾ ਗਿਆ ਅਤੇ ਪੂਰੇ ਮੁਆਵਜ਼ਾ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਸਟੇਜ ਸਕੱਤਰ ਦੀ ਭੂਮਿਕਾ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਨੇ ਨਿਭਾਈ। ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਨਾਜ਼ਰ ਸਿੰਘ ਖਾਈ, ਬੇਅੰਤ ਸਿੰਘ ਮੱਲੇਆਣਾ,ਭੋਲਾ ਸਿੰਘ ਖਾਈ, ਜਗਸੀਰ ਸਿੰਘ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਕੁਲਦੀਪ ਕੌਰ ਕੁੱਸਾ, ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ,ਕੇਵਲ ਬੱਧਨੀ ਕਲਾਂ, ਜੰਗੀਰ ਸਿੰਘ ਹਿੰਮਤਪੁਰਾ, ਕਰਮਜੀਤ ਕੌਰ ਹਿੰਮਤਪੁਰਾ,ਗੁਰਮੁਖ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਹਿੰਮਤਪੁਰਾ ਨੇ ਸੰਬੋਧਨ ਕੀਤਾ।ਇਸ ਸਮੇਂ ਰਾਮ ਹਠੂਰ, ਹੁਕਮ ਰਾਮਾਂ, ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਕੁੱਸਾ, ਕਰਮਜੀਤ ਕੌਰ ਹਿੰਮਤਪੁਰਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਆਗੂਆਂ ਨੇ ਇਸ ਜਿੱਤ ਸੰਘਰਸ਼ ਜਿੱਤ ਕਰਾਰ ਦਿੱਤਾ।ਇਸ ਸਮੇਂ ਗੁਰਨਾਮ ਸਿੰਘ,ਭੋਲਾ ਸਿੰਘ, ਹਰਪ੍ਰੀਤ ਸਿੰਘ, ਗੁਰਜੰਟ ਸਿੰਘ ਕੁੱਸਾ, ਰਣਜੀਤ ਸਿੰਘ, ਕਿਰਨਦੀਪ ਕੌਰ, ਕਮਲਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਔਰਤਾਂ ਹਾਜ਼ਰ ਸਨ।
- 0
- 0
- 0
- 0















