Home » ਪੰਜਾਬ » ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ ‘ਤੇ ਪੁਲਿਸ ਵਲੋਂ ਪੰਜ ਨਾਮਜਦ, ਪਿੰਡ ਵਾਸੀਆਂ ‘ਚ ਭਾਰੀ ਰੋਹ

ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ ‘ਤੇ ਪੁਲਿਸ ਵਲੋਂ ਪੰਜ ਨਾਮਜਦ, ਪਿੰਡ ਵਾਸੀਆਂ ‘ਚ ਭਾਰੀ ਰੋਹ

Facebook
X
WhatsApp
Email
ਟਾਈਮਜ਼ ਆਫ਼ ਪੰਜਾਬ ਬਿਊਰੋ
ਨਿਹਾਲ ਸਿੰਘ ਵਾਲਾ, 31 ਮਈ – ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਦੇ ਇੱਕ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ ‘ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਵਲੋਂ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ. ਅਨਵਰ ਅਲੀ ਅਤੇ ਥਾਣਾ ਥਾਣਾ ਮੁੱਖ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਢਿੱਲੇ ਪੱਤੀ ਖੋਟੇ ਰੋਡ ਪੱਤੋ ਹੀਰਾ ਸਿੰਘ ਨੇ ਪੁਲਿਸ ਨੂੰ ਲਿਖਾਏ ਆਪਣੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਲੜਕਾ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ (23 ਸਾਲ) ਜੋ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ ਅਤੇ ਮਾੜੀ ਸੰਗਤ ‘ਚ ਪੈਣ ਕਾਰਨ ਨਸ਼ੇ ਕਰਨ ਲੱਗ ਪਿਆ ਸੀ। ਜਿਸ ਨੂੰ ਕੁਝ ਸਮਾਂ ਪਹਿਲਾਂ ਨਸ਼ਾ ਛਡਾਉ ਕੇਂਦਰ ‘ਚ ਦਾਖਲ ਕਰਵਾ ਦਿੱਤਾ ਸੀ । ਜੋ ਹੁਣ ਵਾਪਿਸ ਘਰ ਆ ਗਿਆ ਸੀ ਤੇ ਨਸ਼ੇ ਛੱਡ ਚੁੱਕਾ ਸੀ ਤੇ ਮੇਰੇ ਨਾਲ ਮਿਹਨਤ ਮਜ਼ਦੂਰੀ ਕਰਦਾ ਸੀ ।
ਉਸ ਨੇ ਆਪਣੇ ਬਿਆਨ ‘ਚ ਦੱਸਿਆ ਕਿ 24 ਮਈ ਨੂੰ ਦੁਪਹਿਰ ਦੇ ਸਮੇਂ ਸਾਡੇ ਆਂਢ ਗੁਆਂਢ ਦਾ ਲੜਕਾ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਇਕਬਾਲ ਸਿੰਘ ਉਰਫ ਕਆਲਾ ਮੇਰੇ ਲੜਕੇ ਨੂੰ ਗੁਰੁਦੁਆਰਾ ਸਾਹਿਬ ਤੋ ਬੁਲਾ ਕੇ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਸਵ. ਕੁਲਦੀਪ ਸਿੰਘ ਦੇ ਘਰ ਲੈ ਗਿਆ। ਜਿੱਥੇ ਉਨਾਂ ਵਲੋਂ ਕੁਝ ਹੋਰ ਵਿਅਕਤੀਆਂ ਨਾਲ ਰਲ ਕੇ ਮੇਰੇ ਲੜਕੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਨੂੰ ਕੋਈ ਨਸ਼ੀਲੀ (ਜ਼ਹਿਰੀਲੀ) ਚੀਜ਼ ਦੇ ਦਿੱਤੀ। ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਜਦੋਂ ਇਸ ਸਬੰਧੀ ਸਾਨੂੰ ਪਤਾ ਲੱਗਿਆ ਤਾਂ ਅਸੀਂ ਮੇਰੇ ਲੜਕੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਨੂੰ ਮੈਡੀਸਿਟੀ ਹਸਪਤਾਲ ਮੋਗਾ ਦਾਖਲ ਕਰਵਾਇਆ ਜਿੱਥੇ ਡਾਕਟਰ ਸਾਹਿਬ ਵੱਲੋ ਕੁੱਝ ਦਿਨ ਇਲਾਜ ਕਰਨ ਤੋਂ ਬਾਅਦ ਏਮਜ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ।
ਉੱਥੇ ਇਲਾਜ ਦੌਰਾਨ ਉਸ ਦੀ ਬੀਤੇ ਦਿਨੀਂ ਮੌਤ ਹੋ ਗਈ। ਮੌਤ ਤੋਂ ਬਾਅਦ ਰੋਹ ਵਿੱਚ ਆਏ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਦੋਸੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਲੋਕਾਂ ਨੇ ਦੋਸ਼ ਲਗਾਇਆਂ ਕਿ ਨੌਜਵਾਨ ਦੀ ਮੌਤ ਚਿੱਟੇ ਦਾ ਟੀਕਾ ਲਗਾਉਣ ਨਾਲ ਹੋਈ ਹੈ। ਜਿਸ ਤੋਂ ਬਾਅਦ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਵਲੋਂ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਇਕਬਾਲ ਸਿੰਘ ਉਰਫ ਕਆਲਾ, ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਸਵ. ਕੁਲਦੀਪ ਸਿੰਘ, ਅਕਾਸ਼ਦੀਪ ਸਿੰਘ ਉਰਫ਼ ਭੂੰਡੀ ਪੁੱਤਰ ਗੁਰਬਚਨ ਸਿੰਘ, ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਸਿਮਰਜੀਤ ਸਿੰਘ, ਗੁਰਮਨ ਸਿੰਘ ਪੁੱਤਰ ਕਮਲ ਸਿੰਘ ਉਰਫ਼ ਟਾਟੂ ਵਾਸੀਆਨ ਪੱਤੋ ਹੀਰਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਦੱਸਿਆਂ ਕਿ ਪਿੰਡ ਪੱਤੋਂ ਹੀਰਾ ਸਿੰਘ ਵਿਖੇ ਸਰੇਆਮ ਚਿੱਟਾ ਵਿਕ ਰਿਹਾ ਹੈ ਅਤੇ ਨੌਜਵਾਨੀ ਦਾ ਘਾਣ ਹੋ ਰਿਹਾ ਹੈ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News