ਕੋਟਕਪੂਰਾ 30 ਜੁਲਾਈ ( ਅਜੈ ਮਨਚੰਦਾ )
ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਚੱਲਦਿਆਂ ਗੁਰੂ ਪੁੰਨਿਆਂ ਦੀ ਖੁਸ਼ੀ ‘ਚ ਬਲਾਕ ਕੋਟਕਪੂਰਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਬੇਜੁਬਾਨ ਪਸ਼ੂਆਂ ਲਈ ਹਰੇ ਚਾਰੇ , ਪੰਛੀਆਂ ਲਈ ਚੋਗਾ, ਲੋੜਵੰਦ ਬੱਚਿਆਂ ਲਈ ਸਟੇਸ਼ਨਰੀ , ਲੋੜਵੰਦ ਬੱਚਿਆਂ ਲਈ ਫਰੂਟ ਦਾ ਪ੍ਰਬੰਧ ਕੀਤਾ।
ਇਸ ਸਬੰਧੀ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਰੁਣ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾਦਾਰਾਂ ਨੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਹਰਾ ਚਾਰਾ , ਚੋਗਾ, ਸਟੇਸ਼ਨਰੀ , ਫਰੂਟ ਵੰਡਿਆ ਗਿਆ।
ਇਸ ਮੌਕੇ ਸੰਨੀ ਇੰਸਾਂ, ਸੁਖਜੀਤ ਇੰਸਾਂ , ਆਕਾਸ਼ ਇੰਸਾਂ, ਰਿਸ਼ਵ ਇੰਸਾਂ, ਮਾਨਸ ਇੰਸਾਂ, ਜਗਦੇਵ ਇੰਸਾਂ, ਪ੍ਰੇਮੀ ਸੇਵਕ ਰਿੰਕੂ ਇੰਸਾਂ, ਲਵਜੀਤ ਇੰਸਾਂ, ਸੰਜੇ ਇੰਸਾਂ, ਅਜੈ ਇੰਸਾਂ ਅਤੇ ਹੋਰ ਕਈ ਸੇਵਾਦਾਰ ਹਾਜ਼ਰ ਸਨ।
- 0
- 0
- 0
- 0














