— ਸਿਰਫ ਭਾਸ਼ਣਾ ਤੋਂ ਇਲਾਵਾ ਕੁਝ ਨਹੀਂ ਮਿਲਦਾ ਮਜ਼ਦੂਰਾਂ ਨੂੰ
— ਹਰ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵੱਲੋਂ ਮਜ਼ਦੂਰਾਂ ਦੀ ਛੁੱਟੀ ਵਾਲੇ ਦਿਨ ਛੁੱਟੀ ਕਰਵਾਕੇ ਦਿੱਤਾ ਜਾਵੇ ਮਿਹਨਤਾਨਾ -ਮਜਦੂਰ ਆਗੂ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ, 1 ਮਈ ।
ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਜ਼ਦੂਰ ਦਿਵਸ ਭਾਵੇਂ ਅੱਜ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਸੀ ਪਰ ਇਸ ਤੋਂ ਅਣਜਾਣ ਇਸ ਦਿਵਸ ਦੇ ਅਸਲੀ ਹੱਕਦਾਰ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਖਾਤਰ ਇਸ ਦਿਨ ਮਿੱਟੀ ਨਾਲ ਮਿੱਟੀ ਹੋ ਰਹੇ ਹਨ । ਜਿੰਨਾਂ ਨੂੰ ਇਹ ਵੀ ਨਹੀਂ ਪਤਾ ਕਿ ਮਜ਼ਦੂਰ ਦਿਵਸ ਹੈ ਕੀ ਅੱਜ ਇਹਨਾਂ ਮਜ਼ਦੂਰਾਂ ਨੂੰ ਤਾਂ ਹੱਡ ਭੰਨਵੀ ਮਿਹਨਤ ਕਰਕੇ ਹੀ ਦੋ ਵਕਤ ਦੀ ਰੋਟੀ ਮਿਲਦੀ ਹੈ । ਅਫ਼ਸੋਸ ਸਾਡੀਆਂ ਸਰਕਾਰਾਂ ਭਾਵੇਂ ਮਜ਼ਦੂਰ ਦਿਵਸ ਦੀ ਛੁੱਟੀ ਕਰਦੇ ਹਨ ਅਤੇ ਮਜ਼ਦੂਰਾਂ ਲਈ ਹਮਦਰਦੀ ਸਿਰਫ ਕਾਗਜ਼ਾਂ ਵਿੱਚ ਪਾਈ ਧੂੜ ਤੋਂ
ਇਲਾਵਾ ਹੋਰ ਕੁਝ ਵੀ ਨਹੀਂ ਹੈ ਬੇਸ਼ੱਕ ਅੱਜ ਵੱਖ-ਵੱਖ ਯੂਨੀਅਨਾਂ ਸਰਕਾਰ ਤੋਂ ਆਪਣੀਆਂ ਮੰਗਾਂ ਸਬੰਧੀ ਪ੍ਰਦਰਸ਼ਨ, ਭਾਸ਼ਣ ਅਤੇ ਰੈਲੀਆਂ, ਮੀਟਿੰਗਾਂ ਕਰਦੀਆਂ ਹਨ ਇਸ ਦਿਨ ਹਰ ਸਰਕਾਰੀ ਬਾਬੂ ਛੁੱਟੀ ਦਾ ਅਨੰਦ ਮਾਣਦਾ ਹੈ ਪਰ ਜਿੰਨਾਂ ਕਰਕੇ ਛੁੱਟੀ ਹੁੰਦੀ ਹੈ ਉਹ ਲੋਕ ਇਸ ਦਿਨ ਕੰਮ ਕਰਦੇ ਆਮ ਦੇਖੇ ਜਾਂਦੇ ਹਨ।
ਇਸ ਸਬੰਧੀ ਜਦੋਂ ਅੱਜ ਇਸ ਪੱਤਰਕਾਰ ਨੇ ਅਸਲੀਅਤ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਹਲਕਾ ਨਿਹਾਲ ਸਿੰਘ ਵਾਲਾ ਦੀਆ ਦਿੱਤਾ ਮੰਡੀਆਂ ਵਿੱਚ ਵੀ ਅੱਜ ਮਜ਼ਦੂਰ ਸਰਕਾਰ ਵੱਲੋਂ ਖਰੀਦੀ ਕਣਕ ਸੰਭਾਲ ਜਾ ਲੋੜ ਕਰਕੇ ਸਰਕਾਰੀ ਡਿਪੂਆਂ ਵਿੱਚ ਪਹੁੰਚਾ ਰਹੇ ਹਨ ਤੇ ਸਰਕਾਰ ਅਰਾਮ ਨਾਲ ਛੁੱਟੀ ਕਰਕੇ ਅਰਾਮ ਫਰਮਾ ਰਹੀ ਹੈ ਮਜ਼ਦੂਰੀ ਕਰਦੇ ਮਜ਼ਦੂਰਾਂ ਤੋਂ ਮਜ਼ਦੂਰ ਦਿਵਸ ਸਬੰਧੀ ਜਦੋਂ ਥਾਣਾ ਮੰਡੀ ਵਿੱਚ ਕੰਮ ਕਰ ਰਹੇ ਚਮਕੌਰ ਸਿੰਘ ਤੋਂ ਜਾਨਣਾ ਚਾਹਿਆ ਤਾਂ ਉਸ ਨੇ ਦੱਸਿਆ ਕਿ ਬੱਚੇ ਕਹਿੰਦੇ ਪਾਪਾ ਅੱਜ ਮਜ਼ਦੂਰ ਦਿਵਸ ਦੀ ਛੁੱਟੀ ਹੈ ਤਾਂ ਉਹ ਸਮੇਂ ਚਮਕੌਰ ਨੇ ਆਪਣੇ ਬੱਚੇ ਨੂੰ ਪੁਂਤਰ ਇਹ ਛੁੱਟੀ ਸਕੂਲਾਂ ਜਾਂ ਸਰਕਾਰੀ ਬਾਬੂਆਂ ਦੀ ਹੈ ਅਸਲ ਮਜ਼ਦੂਰ ਤਾਂ ਉਹ ਹੈ ਜਿਹੜੇ ਸਾਡੇ ਨਾਮ ਤੇ ਛੁੱਟੀ ਲੈ ਕੇ ਅਰਾਮ ਕਰਦੇ ਆਪਾਂ ਨੂੰ ਤਾਂ ਕੰਮ ਕਰਕੇ ਹੀ ਪੈਸੈ ਮਿਲਨੇ ਆ
ਨਿਹਾਲ ਸਿੰਘ ਵਾਲਾ। ਮਜ਼ਦੂਰ ਦਿਵਸ ਮੌਕੇ ਭੱਠੇ ‘ਤੇ ਮਜ਼ਦੂਰੀ ਕਰਦਾ ਇੱਕ ਪਰਿਵਾਰ।
ਸਬੰਧੀ ਪੁੱਛਿਆ ਤਾਂ ਅੱਗੋਂ ਹੈਰਾਨੀ ਭਰਿਆ ਜਵਾਬ ਮਿਲਣ ਨਾਲ ਬੜਾ ਦੁੱਖ ਹੋਇਆ। ਇਸ ਸਬੰਧੀ ਇੱਟਾਂ ਪੱਥਣ ਲਈ ਮਿੱਟੀ ਲਿਆ ਰਹੇ ਗੋਪਾਲ ਤੋਂ ਜਦ ਮਜ਼ਦੂਰ ਦਿਵਸ ਸਬੰਧੀ ਪੁੱਛਿਆ ਤਾਂ ਉਸਨੇ ਕਿਹਾ ਕਿਹੜਾ ਮਜ਼ਦੂਰ ਦਿਵਸ ਤੇ ਕਿਹੜੀ ਛੁੱਟੀ ਬਾਈ ਜੀ ਅਸੀਂ ਰਾਤ 12 ਵਜੇ ਤੋਂ ਲੈ ਕਿ ਦਿਨ ਦੇ 12 ਵਜੇ ਤੱਕ ਇੱਟਾਂ ਕੱਢਦੇ ਹਾਂ ਤਾਂ ਜਾ ਕੇ ਸ਼ਾਮ 710 ਰੁਪਏ ਮਿਲਦੇ ਹਨ ਇਸ ਵਿੱਚ ਉਹ ਦੋਵੇਂ ਪਤੀ-ਪਤਨੀ ਅਤੇ ਨਾਲ ਦੇ ਬੱਚੇ ਕੰਮ ਕਰਦੇ ਹਨ। ਉਹਨਾਂ ਕਿਹਾ ਕਝੀ ਵਿਅਕਤੀ ਅੱਜ ਸਵੇਰੇ ਸਵੇਰੇ ਆਏ ਸੀ ਲਾਲ ਝੰਡੇ ਚੁੱਕੀ
ਫਿਰਦੇ ਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ। ਇਸੇ ਤਰ੍ਹਾਂ ਕੁਲਵੰਤ ਕੌਰ ਨੇ ਮੱਥੇ ਤੋਂ ਚੁੰਨੀ ਦੇ ਲੜ ਨਾਲ ਪਸੀਨਾ ਪੂੰਝਿਆ ਅਤੇ ਲਿੱਬੜੇ ਹੱਥਾਂ ਨਾਲ ਖੜੀ ਹੁੰਦਿਆਂ ਕਹਿਣ ਲੱਗੀ ਕਿ ਸਾਨੂੰ ਕਾਹਦੀ ਛੁੱਟੀ ਭਾਈ ਸਾਨੂੰ ਤਾਂ ਆਪਣਾ ਕੰਮ ਮਜਬੂਰੀ ਵੱਸ ਕਰਨਾ ਹੀ ਪੈਂਦਾ ਹੈਕਿਹੜਾ ਕਿਸੇ ਨੇ ਦੇ ਜਾਣਾ ਉਹਨੇ ਕਿਹਾ ਕਿ ਇੱਕ ਤਾਂ ਪਹਿਲਾਂ ਆਹ ਕਰਨੋ ਨੇ ਕੰਮ ਨੀ ਕਰਨ ਦਿੱਤਾ ਤੇ ਹੁਣ ਦੇ ਸਰਕਾਰ ਨੇ ਖੁੱਲ੍ਹ ਦਿੱਤੀ ਹੈ ਤਾਂ ਆਹ ਹੱਥ ਜੇ ਸਾਫ਼ ਕਰਨ ਵਾਲੀਆਂ ਸ਼ੀਸ਼ੀਆਂ ਲੈਣੀਆਂ
ਪੈਂਦੀਆਂ ਮੁੱਲ ਅਸੀਂ ਤਾਂ ਹਰ ਵਕਤ ਮਿੱਟੀ ਵਿੱਚ ਹੱਥ ਰੱਖਦੇ ਆ ਸਾਡਾ ਤਾਂ ਇਹੋ ਸੈਨੇਟਾਇਜਰ ਹੈ। ਇਸ ਸਬੰਧੀ ਜਦੋਂ ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਭਰਾਵਾਂ ਜਵਾਕ ਤਾਂ ਪੜ੍ਹਦੇ ਹੁੰਦੇ ਆ ਬਾਈ ਅੱਜ ਮਜ਼ਦੂਰ ਦਿਵਸ ਹੈ ਪਰ ਪਰ ਜਦੋਂ ਜਵਾਕ ਦੀਆ ਫੀਸਾ ਭਰਨੀਆਂ ਹੁੰਦੀਆਂ ਤਾਂ ਇਸ ਛੁੱਟੀ ਦਾ ਲਾਲਚ ਕਰਕੇ ਨਾਲ ਜਵਾਕਾਂ ਨੂੰ ਵੀ ਕੰਮ ਤੇ ਲੈ ਆਈਦਾ ਕਿਉਂਕਿ ਲੀਡਰ ਲੋਕ ਸਾਡੇ ਗਰੀਬਾਂ ਤੋਂ ਵੋਟਾਂ ਲੈਣ ਮੌਕੇ ਤਾਂ ਸਾਨੂੰ ਬੜੇ ਸੁਪਨੇ ਦਿਖਾਉਂਦੇ ਹਨ ਪਰ ਜਦੋਂ ਜਿੱਤ ਕਿ ਕੁਰਸੀ ਤੇ ਜਾ ਬਹਿੰਦੇ ਹਨ ਫਿਰ ਪਤੰਦਰ
ਸਾਡੇ ਸੁਪਨੇ ਵਿੱਚ ਵੀ ਨਹੀਂ ਆਉਂਦੇ ਤੇ ਅਸੀਂ ਫਿਰ ਉਹੀ ਕੰਮ ਕਾਰਾਂ ਵਿੱਚ ਗੁਆਰ ਜਾਈਦਾ । ਮਜ਼ਦੂਰ ਦਿਵਸ ਬਾਰੇ ਜਾਣਕਾਰੀ ਦਿੰਦਿਆ ਮਜ਼ਦੂਰ ਆਗੂ ਦਰਸ਼ਨ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਮਜ਼ਦੂਰਾਂ ਨੇ ਆਪਣੀ ਜਾਨਾਂ ਦੇ 8 ਘੰਟੇ ਕੰਮ ਕਰਨ ਦੀ ਮੰਗ ਲਾਗੂ ਕਰਾਈ ਹੈ ਪਰ ਕੇਂਦਰ ਅਤੇ ਰਾਜ ਇਸ ਨੂੰ ਕਾਨੂੰਨ ਖਤਮ ਕਰਕੇ ਕੰਮ ਕਰਨ ਦੇ ਘੰਟੇ 12 ਕਰਨ ਜਾ ਰਹੀ ਹੈ ਜਿਸ ਦਾ ਮੁਲਕ ਪੱਧਰ ਵਿਦਰੋਹ ਹੋ ਰਿਹਾ ਹੈ ਮਜ਼ਦੂਰ ਜੱਥੇਬੰਦੀ ਮੰਗ ਕਰਦੀ ਹੈ ਕਿ ਇਸ ਨੂੰ ਖ਼ਤਮ ਕਰਨ ਦੇ ਹੱਥ ਪਿੱਛੇ ਖਿੱਚੇ ਜਾਣਨਹੀ ਤਾ ਜੱਥੇਬੰਦੀ ਸੰਘਰਸ਼ ਕਰੇਗੀ।
- 0
- 0
- 0
- 0














