Home » ਪੰਜਾਬ » ਪਿੰਡ ਭਾਗੀ ਕੇ ਦੇ ਦੁਖੀ ਹੋਏ ਲੋਕਾਂ ਨੇ ਕੀਤੀ ਸੜਕ ਜਾਮ

ਪਿੰਡ ਭਾਗੀ ਕੇ ਦੇ ਦੁਖੀ ਹੋਏ ਲੋਕਾਂ ਨੇ ਕੀਤੀ ਸੜਕ ਜਾਮ

Facebook
X
WhatsApp
Email
— ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ 
ਸੁਖਮੰਦਰ ਹਿੰਮਤਪੁਰੀ 
ਨਿਹਾਲ ਸਿੰਘ ਵਾਲਾ,17 ਮਈ –– ਨੈਸ਼ਨਲ ਹਾਈਵੇ 703 ਤੋਂ ਵਾਇਆ ਫਿਰੋਜ਼ਪੁਰ ਮੁਦਕੀ ਬਾਘਾਪੁਰਾਣਾ ਨਿਹਾਲ ਸਿੰਘ ਵਾਲਾ ਨੂੰ ਜੋੜਦੀ ਸੜਕ ਦੀ ਹਾਲਤ ਏਨੀ ਜ਼ਿਆਦਾ ਬੁਰੀ ਹਾਲਤ ਹੋ ਚੁੱਕੀ ਹੈ ਕਿ ਲੰਘਣ ਵਾਲਿਆਂ ਦਾ ਬਹੁਤ ਜ਼ਿਆਦਾ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਹੀਗੀਰਾ ਤੋਂ ਇਲਾਵਾ ਸੜਕ ਨੇੜਲੇ ਘਰਾਂ ਦੇ ਲੋਕਾਂ ਦਾ ਬਹੁਤ ਮੰਦਾ ਹਾਲ ਹੋਇਆ ਪਿਆ ਹੈ ਦੱਸਣਯੋਗ ਹੈ ਕਿ ਇਹ ਸੜਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਹੋਈ ਹੈ ਜਿਸ ਕਰਕੇ ਕਈ ਲੋਕ ਨਿਹਾਲ ਸਿੰਘ ਵਾਲਾ ਜਾਣ ਲਈ ਬੜੇ ਮੁਸ਼ਕਿਲ ਨਾਲ ਜਾਂਦੇ ਹਨ ਮੀਂਹ ਦੇ ਦਿਨਾਂ ਵਿੱਚ ਪਿੰਡ ਭਾਗੀਕੇ ਦੀ ਹਾਲਤ ਬਹੁਤ ਮੰਦੀ ਹੋ ਜਾਂਦੀ ਹੈ । ਇਹ ਸੜਕ ਨਾ ਬਣਨ ਦੇ ਕਾਰਨ ਅੱਜ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਸੜਕ ਜਾਮ ਕਰਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਤੇ ਧਰਨਾ ਲਗਾ ਦਿੱਤਾ ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਕਿਹਾ ਕੀ ਗਰੀਬ ਬਸਤੀ ਹੋਣ ਕਰਕੇ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੜਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਹੁਣ ਸੜਕ ਤੇ ਏਨੀ ਜ਼ਿਆਦਾ ਮਿੱਟੀ ਉਡਦੀ ਹੈ ਕਿ ਉਹਨਾਂ ਨੂੰ ਰੋਟੀ ਖਾਣੀ ਬੜੀ ਮੁਸ਼ਕਿਲ ਹੋ ਜਾਂਦਾ ਦੀ ਹੈ । ਬਸਤੀ ਦੀਆਂ ਔਰਤਾਂ ਨੇ ਕਿਹਾ ਕਿ ਉਹ ਆਪਣੇ ਕੱਪੜੇ ਧੋ ਕੇ ਸੁਕਾਉਣ ਦੀਆਂ ਹਨ ਤਾਂ ਮਿੱਟੀ ਇੰਨੀ ਉਡਦੀ ਹੈ ਕਿ ਕੱਪੜੇ ਦੁਬਾਰਾ ਮਿੱਟੀ ਨਾਲ ਭਰ ਜਾਂਦੇ ਹਨ । ਇਸ ਮੋਕੇ ਸੋਨੀ ਹਿੰਮਤਪੁਰਾ ਨੇ ਦੱਸਿਆ ਕਿ ਲੋਕਾਂ ਵੱਲੋਂ ਕਈ ਹਲਕਾ ਵਿਧਾਇਕ ਮਨਜੀਤ ਬਿਲਾਸਪੁਰ ਦੇ ਧਿਆਨ ਵਿੱਚ ਵੀ ਲਿਆਂਦਾ ਪਰ ਕੋਈ ਵੀ ਅਸਰ ਨਹੀਂ ਹੋਇਆ ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸੜਕਾਂ ਬਣਾਉਣ ਦੇ ਦਾਅਵੇ ਕਰਕੇ ਵੱਡੇ ਵੱਡੇ ਪੋਸਟਰ ਲਗਾ ਕੇ ਪ੍ਰਚਾਰ ਕਰ ਰਹੀ ਦੂਸਰੇ ਪਾਸੇ ਅਜਿਹੀਆਂ ਸੜਕਾਂ ਜਿਹੜੀਆਂ ਕਿ ਕੲਈ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਪਈ ਹੈ । ਇਸ ਮੌਕੇ ਤੇ ਪਹੁੰਚ ਥਾਣਾ ਨਿਹਾਲ ਸਿੰਘ ਵਾਲਾ ਦੇ ਐਸ ਐਚ ਓ ਅਤੇ  ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਨੇ ਲੋਕਾਂ ਭਰੋਸਾ ਦਿਵਾਇਆ ਕਿ ਉਹਨਾਂ ਦੀ ਜਲਦ ਹੀ ਮੀਟਿੰਗ ਐਸ ਡੀ ਐਮ ਨਾਲ ਕਰਵਾ ਕੇ ਮਸਲੇ ਦਾ ਹੱਲ ਕੀਤਾ ਜਾਵੇਗਾ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਜੇਕਰ ਕੋਈ ਹੱਲ ਨਾ ਕੀਤਾ ਤਾਂ ਧਰਨਾ ਪੱਕੇ ਤੌਰ ਤੇ ਲਗਾਇਆ ਜਾਵੇਗਾ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News