Home » ਪੰਜਾਬ » ਫਰੀਦਕੋਟ ਦੇ ਸੰਧਵਾਂ ’ਚ ਵਿਆਹ ਸਮਾਗਮ ਦੌਰਾਨ ਹੰਗਾਮਾ,

ਫਰੀਦਕੋਟ ਦੇ ਸੰਧਵਾਂ ’ਚ ਵਿਆਹ ਸਮਾਗਮ ਦੌਰਾਨ ਹੰਗਾਮਾ,

Facebook
X
WhatsApp
Email

— ਗਿੱਦੜਬਾਹਾ ਪੁਲਿਸ ਨੇ ਲੜਕੀ ਦੇ ਧਰਮ ਪਿਤਾ ਨੂੰ ਚੋਰੀ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ

ਅਜੈ ਮਨਚੰਦਾ ,ਕੋਟਕਪੂਰਾ 20 ਅਗਸਤ –  ਅੱਜ ਫਰੀਦਕੋਟ ਦੇ ਪਿੰਡ ਸੰਧਵਾਂ ਵਿੱਚ ਉਸ ਵੇਲੇ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਵਿਆਹ ਸਮਾਗਮ ਵਿੱਚ ਰੰਗ ਵਿੱਚ ਭੰਗ ਪੈ ਗਿਆ ਜਦੋਂ ਪੁਲਿਸ ਵੱਲੋਂ ਆਨੰਦ ਕਾਰਜਾਂ ਦੇ ਦੌਰਾਨ ਲੜਕੀ ਦੇ ਪਿਤਾ ਨੂੰ ਜਬਰੀ ਚੁੱਕ ਕੇ ਆਪਣੀ ਗੱਡੀ ਵਿੱਚ ਨਾਲ ਲਿਜਾਇਆ ਗਿਆ ਹਾਲਾਂਕਿ ਇਸ ਗਿਰਫਤਾਰੀ ਮੌਕੇ ਕਾਫੀ ਹੰਗਾਮਾ ਵੀ ਹੋਇਆ ਜਿੱਥੇ ਪਰਿਵਾਰਕ ਮੈਬਰਾਂ ਅਤੇ ਪੁਲਿਸ ਚ ਧੱਕਾ ਮੁੱਕੀ ਵੀ ਹੋਈ ਅਤੇ ਗ੍ਰਿਫ਼ਤਾਰੀ ਦੇ ਵਿਰੋਧ ਚ ਇੱਕ ਵਿਅਕਤੀ ਪੁਲਿਸ ਦੀ ਗੱਡੀ ਅੱਗੇ ਲੇਟ ਗਿਆ ਜਿਸਨੂੰ ਜਬਰੀ ਘੜੀਸ ਕੇ ਪਾਸੇ ਕਰ ਪੁਲਿਸ ਆਰੋਪੀ ਨੂੰ ਲੈਕੇ ਨਿਕਲ ਗਈ।ਹੱਥੋਪਾਈ ਦੌਰਾਨ ਪੁਲਿਸ ਮੁਲਾਜ਼ਮ ਪਿਸਟਲ ਵੀ ਲਹਿਰਾਉਂਦਾ ਨਜ਼ਰ ਆਇਆ

ਇਸ ਮੌਕੇ ਲੜਕੀ ਦੇ ਭਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਭੈਣ ਦਾ ਵਿਆਹ ਸੀ ਅਤੇ ਅਨੰਦ ਕਾਰਜ ਹੋ ਰਹੇ ਸਨ ਕੇ ਉਸੇ ਵੇਲੇ ਆਪਣੇ ਆਪ ਨੂੰ ਗਿੱਦੜਬਾਹਾ ਦੀ ਪੁਲਿਸ ਦੇ ਮੁਲਾਜ਼ਮ ਦਸ ਜਿਨ੍ਹਾਂ ਨੇ ਸਿਵਲ ਕਪੜੇ ਪਾਏ ਹੋਏ ਸਨ ਜਬਰੀ ਉਨ੍ਹਾਂ ਦੇ ਪਿਤਾ ਨੂੰ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ ਚ ਸ਼ਾਮਲ ਦੱਸ ਧੱਕੇ ਨਾਲ ਚੱਲਦੇ ਕਾਰਜ ਚੋ ਜ਼ਬਰਦਸਤੀ ਚੁੱਕ ਯੂਪੀ ਨੰਬਰ ਦੀ ਗੱਡੀ ਚ ਬਿਠਾ ਕੇ ਲੇ ਗਏ।ਉਨ੍ਹਾਂ ਕਿਹਾ ਕਿ ਭਾਵੇਂ ਕੇ ਪਹਿਲਾ ਉਨ੍ਹਾਂ ਦੇ ਪਿਤਾ ਦਾ ਨਾਮ ਚੋਰੀ ਮਾਮਲੇ ਚ ਆਇਆ ਸੀ ਪਰ ਉਹ ਹੁਣ ਇਹ ਸਾਰੇ ਮਾੜੇ ਕੰਮ ਛੱਡ ਚੁੱਕੇ ਸਨ ਪਰ ਪੁਲੀਸ ਧੱਕੇ ਨਾਲ ਉਨ੍ਹਾਂ ਨੂੰ ਹੋਰ ਮਾਮਲੇ ਚ ਫਸਾ ਰਹੀ ਹੈ।

ਇਸ ਮਾਮਲੇ ਚ ਥਾਣਾ ਗਿੱਦੜਬਾਹਾ ਦੇ ਥਾਣਾ ਮੁਖੀ ਪਰਵਿੰਦਰ ਸਿੰਘ ਨੇ ਕਿਹਾ ਕਿ ਗਰੀਬ ਸਿੰਘ ਉਰਫ ਰਾਜੂ ਨਾਮਕ ਵਿਅਕਤੀ ਦੇ ਖਿਲਾਫ ਥਾਣਾ ਗਿੱਦੜਬਾਹਾ ਚ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ ਚ FIR ਦਰਜ਼ ਹੈ ਜੌ ਗਿਰੋਹ ਦੇ ਰੂਪ ਚ ਕੰਮ ਕਰਦੇ ਹਨ ਅਤੇ ਇਸ ਗਿਰੋਹ ਦੇ ਪੰਜ ਵਿਅਕਤੀ ਪਹਿਲਾ ਕਾਬੂ ਕਰ ਚੁੱਕੇ ਹਾਂ ਅਤੇ ਅੱਜ ਸੂਚਨਾ ਮਿਲੀ ਸੀ ਕੇ ਇਹ ਪਿੰਡ ਸੰਧਵਾਂ ਚ ਇੱਕ ਵਿਆਹ ਸਮਾਗਮ ਚ ਸ਼ਾਮਲ ਹੋਣ ਆਇਆ ਜਿੱਥੇ ਸਾਡੀ ਟੀਮ ਜਿਸ ਚ ਕੁਝ ਸਿਵਲ ਵਰਦੀ ਚ ਸਨ ਅਤੇ ਕੁਝ ਵਰਦੀ ਚ ਮੁਲਾਜ਼ਮ ਸਨ ਉਨ੍ਹਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਲੜਕੀ ਦਾ ਅਸਲ ਪਿਤਾ ਨਹੀਂ ਬਲਕਿ ਧਰਮ ਦਾ ਪਿਤਾ ਬਣਿਆ ਹੋਇਆ ਹੈ ।ਉਨ੍ਹਾਂ ਕੁੱਟਮਾਰ ਦੇ ਇਲਜ਼ਾਮਾਂ ਨੂੰ ਨਕਾਰਦੇ ਕਿਹਾ ਕਿ ਸਾਡੇ ਵੱਲੋ ਕੋਈ ਕੁੱਟਮਾਰ ਨਹੀਂ ਕੀਤੀ ਗਈ ਉਲਟਾ ਉਸਦੇ ਪਰਿਵਾਰਕ ਮੈਬਰਾਂ ਵੱਲੋਂ ਹੱਥੋਪਾਈ ਕੀਤੀ ਗਈ।ਉਨ੍ਹਾਂ ਕਿਹਾ ਕਿ ਫਿਲਹਾਲ ਉਸਦੇ ਗ੍ਰਿਫਤਾਰੀ ਕੋਟਕਪੂਰਾ ਥਾਣਾ ਚ ਪਾਈ ਜਾ ਚੁੱਕੀ ਹੈ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News