Trending
Home » ਮਨੋਰੰਜਨ » ਲੋਕ ਗਾਇਕੀ ਦੀ ਮਿੱਠੀ ਆਵਾਜ਼, ਦੋਗਾਣਾ ਜੋੜੀ ਗਿੱਲ ਕਮਲ ਤੇ ਨੀਲਮ ਭਿੰਡਰ

ਲੋਕ ਗਾਇਕੀ ਦੀ ਮਿੱਠੀ ਆਵਾਜ਼, ਦੋਗਾਣਾ ਜੋੜੀ ਗਿੱਲ ਕਮਲ ਤੇ ਨੀਲਮ ਭਿੰਡਰ

Facebook
X
WhatsApp
Email

ਪੰਜਾਬੀ ਲੋਕ ਗਾਇਕੀ ਦੀ ਦੁਨੀਆ ਵਿੱਚ ਦੋਗਾਣਾ ਜੋੜੀ ਗਿੱਲ ਕਮਲ ਅਤੇ ਨੀਲਮ ਭਿੰਡਰ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਪਿੰਡ ਭਿੰਡਰ ਖੁਰਦ (ਜ਼ਿਲ੍ਹਾ ਮੋਗਾ) ਨਾਲ ਸਬੰਧਿਤ ਗਿੱਲ ਕਮਲ ਦਾ ਜਨਮ 5 ਮਾਰਚ 1979 ਨੂੰ ਹੋਇਆ। ਗਾਇਕੀ ਦੇ ਖੇਤਰ ਵਿੱਚ ਉਨ੍ਹਾਂ ਨੂੰ ਸੁਰਾਂ ਦੀ ਸਿਖਲਾਈ ਮਸ਼ਹੂਰ ਉਸਤਾਦ ਸਵਰਗੀ ਛਿੰਦਾ ਅਨਪੜ੍ਹ ਲੰਗੇਆਣਾ ਤੋਂ ਪ੍ਰਾਪਤ ਹੋਈ, ਜਿਨ੍ਹਾਂ ਦੀ ਰਹਿਨੁਮਾਈ ਨੇ ਉਨ੍ਹਾਂ ਦੀ ਕਲਾ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਗਿੱਲ ਕਮਲ ਅਤੇ ਨੀਲਮ ਭਿੰਡਰ ਦੀ ਜੋੜੀ ਨੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਕੈਸੇਟ “ਗੱਭਰੂ ਦਾ ਦਿਲ ਟੁੱਟਜੂ” ਅਤੇ “ਦਿਲ ਲੈ ਗਈ” ਨਾਲ ਕੀਤੀ। ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਿਸ ਨਾਲ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋਏ।
ਸਮੇਂ ਦੇ ਨਾਲ ਇਸ ਜੋੜੀ ਨੇ ਕਈ ਯਾਦਗਾਰ ਸਿੰਗਲ ਟਰੈਕ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ। “ਮੋਸਟ ਵੈਲਕਮ (ਜੀ ਆਇਆ ਨੂੰ)”, “ਢੋਲ ਵੱਜਦਾ”, “ਕੁੜੀ ਕਿਹੜੇ ਪਿੰਡ ਦੀ”, “ਕੁੰਡੀ”, “ਹੰਟ”, “ਮੋਟਰ ਮਿੱਤਰਾਂ ਦੀ”, “ਜੱਟ ਕਿਹੜੀ ਗੱਲੋਂ ਘੱਟ”, “ਸਾਰੀ ਸਾਰੀ ਰਾਤ”, “ਟਰਾਲਾ”, “ਜੇਠ ਭਰਜਾਈ”, “ਪੁੰਨਿਆ ਦੇ ਚੰਨ ਵਰਗੀ”, “ਜੇਲ੍ਹ”, “ਟੀਸੀ ਵਾਲਾ ਬੇਰ”, “ਸਰਕਾਰਾਂ”, “ਫੁੱਲਾਂ ਵਾਲੀ ਕਾਰ”, “ਕਬੀਲਦਾਰੀ”, “ਪਿਆਰ ਕਰਲੈ”, “ਮੰਡੀ ਧਨੌਲੇ ਦੀ” ਅਤੇ “ਸੱਚੀਆਂ ਗੱਲਾਂ ਫੁੱਕਰੇ ਬੰਦੇ” ਵਰਗੇ ਗੀਤਾਂ ਨੇ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ।


ਹੁਣ ਇਸ ਜੋੜੀ ਦਾ ਨਵਾਂ ਗੀਤ “ਚੰਡੀਗੜ੍ਹ ਪੇਸ਼ੀ” ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਤੋਂ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਕਾਫ਼ੀ ਉਮੀਦਾਂ ਹਨ। ਗਿੱਲ ਕਮਲ ਅਤੇ ਨੀਲਮ ਭਿੰਡਰ ਦੀ ਗਾਇਕੀ ਦੀ ਖਾਸੀਅਤ ਇਹ ਹੈ ਕਿ ਉਹ ਪੰਜਾਬੀ ਸੱਭਿਆਚਾਰ, ਪਿੰਡਾਂ ਦੀ ਜ਼ਿੰਦਗੀ ਅਤੇ ਲੋਕ ਭਾਵਨਾਵਾਂ ਨੂੰ ਆਪਣੇ ਗੀਤਾਂ ਰਾਹੀਂ ਬੜੀ ਖੂਬਸੂਰਤੀ ਨਾਲ ਪੇਸ਼ ਕਰਦੇ ਹਨ।
ਅੱਜਕੱਲ੍ਹ ਪੰਜਾਬ ਭਰ ਦੇ ਸੱਭਿਆਚਾਰਕ ਮੇਲਿਆਂ ਅਤੇ ਸੰਗੀਤਕ ਸਮਾਗਮਾਂ ਵਿੱਚ ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ। ਆਪਣੀ ਮਿਹਨਤ, ਸਾਦਗੀ ਅਤੇ ਲੋਕ ਗਾਇਕੀ ਪ੍ਰਤੀ ਸਮਰਪਣ ਸਦਕਾ ਗਿੱਲ ਕਮਲ ਅਤੇ ਨੀਲਮ ਭਿੰਡਰ ਪੰਜਾਬੀ ਸੰਗੀਤ ਜਗਤ ਵਿੱਚ ਲਗਾਤਾਰ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਰਹੇ ਹਨ।
ਦੁਆ ਹੈ ਕਿ ਇਹ ਜੋੜੀ ਇੰਝ ਹੀ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦੀ ਰਹੇ ਅਤੇ ਆਪਣੇ ਸੁਰੀਲੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੀ ਰਹੇ।

ਮਿੰਟੂ ਖੁਰਮੀ ਹਿੰਮਤਪੁਰਾ (9888515785)

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News