Home » ਪੰਜਾਬ » ਹਲਕਾ ਨਿਹਾਲ ਸਿੰਘ ਵਾਲਾ ਦੇ ਪੰਜਾਹ ਫੀਸਦੀ ਸਰਕਾਰੀ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ : ਰਾਜਵਿੰਦਰ ਸਿੰਘ

ਹਲਕਾ ਨਿਹਾਲ ਸਿੰਘ ਵਾਲਾ ਦੇ ਪੰਜਾਹ ਫੀਸਦੀ ਸਰਕਾਰੀ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ : ਰਾਜਵਿੰਦਰ ਸਿੰਘ

Facebook
X
WhatsApp
Email

ਜਗਵੀਰ ਅਜ਼ਾਦ 

ਨਿਹਾਲ ਸਿੰਘ ਵਾਲਾ,20 ਮਈ –-ਹਲਕਾ ਨਿਹਾਲ ਸਿੰਘ ਵਾਲਾ ਵਿੱਚ ਸਿੱਖਿਆ ਕ੍ਰਾਂਤੀ ਦਾ ਪੂਰੀ ਤਰਹਾਂ ਦੁਵਾਲਾ ਨਿਕਲ ਚੁੱਕਿਆ ਹੈ. ਲਗਭਗ ਹਲਕੇ ਦੇ ਪੰਜਾਬ ਫੀਸ ਦੀ ਸਰਕਾਰੀ ਸਕੂਲਾਂ ਵਿੱਚ ਮੁੱਖ ਅਧਿਆਪਕ, ਪ੍ਰਿੰਸੀਪਲ ਅਤੇ ਸਟਾਫ ਦੀ ਕਮੀ ਹੈ. ਅਜਿਹੀ ਸਥਿਤੀ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰੋੜਾਂ ਰੁਪਏ ਇਸ਼ਤਿਆਰਾਂ ਤੇ ਖਰਚ ਕਰਕੇ ਕਿਸ ਸਿੱਖਿਆ ਕ੍ਰਾਂਤੀ ਦੀ ਮਸ਼ਹੂਰੀ ਕਰ ਰਹੀ ਹੈ ਜਦ ਕਿ ਇਸ ਹਲਕੇ ਦੇ ਵਿਦਿਆਰਥੀਆਂ ਦਾ ਭਵਿੱਖ ਪੂਰੀ ਤਰਹਾਂ ਹਨੇਰੇ ਵਿੱਚ ਹੈ. ਸਰਕਾਰ ਦਾ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਦੇਣ ਦੀ ਬਜਾਏ ਪ੍ਰਚਾਰ ਤੇ ਜਿਆਦਾ ਜੋਰ ਲੱਗਾ ਹੋਇਆ ਹੈ ਅਤੇ ਸਿੱਖਿਆ ਅਭਿਆਨ ਦੇ ਨਾਂ ਹੇਠ ਕੇਂਦਰ ਦੀਆਂ ਕਰੋੜਾਂ ਰੁਪਈਆਂ ਦੀਆਂ ਗਰਾਂਟਾਂ ਦੀ ਦੁਰਵਰਤੋਂ ਸ਼ਰੇਆਮ ਕੀਤੀ ਜਾ ਰਹੀ ਹੈ. ਜਿਸ ਦਾ ਹਿਸਾਬ ਲੈਣ ਵਾਲਾ ਕੋਈ ਨਹੀਂ ਹੈ. ਜੇ ਪੰਜਾਬ ਸਰਕਾਰ ਸੱਚਮੁੱਚ ਹੀ ਪੰਜਾਬ ਦੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ਵਿੱਚ ਸਟਾਫ ਪੂਰਾ ਕਰੇ ਪ੍ਰਿੰਸੀਪਲ ਨਿਯੁਕਤ ਕੀਤੇ ਜਾਣ ਤਾਂ ਜੋ ਇਹਨਾਂ ਸੰਸਥਾਵਾਂ ਦੀ ਦੇਖਰੇਖ ਅਤੇ ਗਰੀਬ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਕੇ ਉਹਨਾਂ ਨੂੰ ਅੱਜ ਦੇ ਸਮੇਂ ਦੇ ਹਾਣੀ ਬਣਾਇਆ ਜਾ ਸਕੇ ਇਹਨਾਂ ਸ਼ਬਦਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ. ਉਨਾਂ ਨੇ ਇਸ ਅਹਿਮ ਮੁੱਦੇ ਤੇ ਪੰਜਾਬ ਸਰਕਾਰ ਵੱਲੋਂ ਅਵੇਸਲੇ ਹੋਣ ਦਾ ਦੋਸ਼ ਲਗਾਉਂਦਿਆਂ ਪੰਜਾਬ ਦੇ ਬੱਚਿਆਂ ਦੇ ਭਵਿੱਖ ਤੇ ਚਿੰਤਾ ਪ੍ਰਗਟਾਈ ਹੈ. ਉਹਨਾਂ ਆਖਿਆ ਕਿ ਅੱਜ ਦੇ ਇਸ ਕੰਪੀਟੀਸ਼ਨ ਦੇ ਯੁੱਗ ਦੇ ਵਿੱਚ ਉਹ ਬੱਚਾ ਹੀ ਚੰਗੀ ਨੌਕਰੀ ਜਾਂ ਆਪਦਾ ਕਾਰੋਬਾਰ ਸਥਾਪਿਤ ਕਰ ਸਕੇਗਾ ਜਿਸ ਦੀ ਨੀ ਮਜਬੂਤ ਹੋਵੇਗੀ ਇਸ ਸਕੂਲ ਬੱਚਿਆਂ ਦੀ ਨੀਹ ਮਜਬੂਤ ਕਰਨ ਲਈ ਬਣਾਏ ਗਏ ਹਨ ਤੇ ਜੇ ਸਾਡੇ ਬੱਚਿਆਂ ਨੂੰ ਅਧਿਆਪਕਾਂ ਦੀ ਕਮੀ ਹੈ ਉਹਨਾਂ ਦੇ ਉੱਤੇ ਨਜ਼ਰਸਾਨੀ ਰੱਖਣ ਲਈ ਪ੍ਰਿੰਸੀਪਲਾਂ ਦੀ ਕਮੀ ਹੈ ਤਾਂ ਫਿਰ ਉਸ ਸੰਸਥਾ ਜਾਂ ਸਕੂਲ ਦੇ ਵਿੱਚ ਪੜ੍ਹਾਈ ਦਾ ਕਿੱਦਾਂ ਦਾ ਮਿਆਰ ਹੋਵੇਗਾ ਇਸ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਹਲਕਾ ਇੰਚਾਰਜ ਨੇ ਸੈਕਟਰੀ ਐਜੂਕੇਸ਼ਨ ਔਰ ਸਿੱਖਿਆ ਮੰਤਰੀ ਤੋਂ ਇਹ ਮੰਗ ਕੀਤੀ ਹੈ ਕਿ ਨਿਹਾਲ ਸਿੰਘ ਵਾਲਾ ਦੇ ਕੁੱਲ ਸਕੂਲਾਂ ਦੇ ਲਗਭਗ 50% ਸਕੂਲਾਂ ਵਿੱਚ ਸਟਾਫ ਅਤੇ ਪ੍ਰਿੰਸੀਪਲ ਬਕਾਇਦਾ ਨਿਯੁਕਤ ਕੀਤੇ ਜਾਣ ਤਾਂ ਕਿ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ ਉਹਨਾਂ ਅੱਗੇ ਗੱਲਬਾਤ ਦੌਰਾਨ ਆਖਿਆ ਕਿ ਸਰਕਾਰ ਨੂੰ ਇਹ ਵੀ ਬੇਨਤੀ ਹੈ ਕਿ ਅਧਿਆਪਕਾਂ ਤੋਂ ਸਿਰਫ ਪੜਨ ਦਾ ਪੜਾਉਣ ਦਾ ਹੀ ਕੰਮ ਲਿਆ ਜਾਵੇ ਇਹਨਾਂ ਨੂੰ ਹੋਰ ਕਾਗਜੀ ਕਾਰਵਾਈਆਂ ਦੇ ਵਿੱਚ ਜਿਆਦਾ ਮਸ਼ਰੂਫ ਨਾ ਕੀਤਾ ਜਾਵੇ ਤਾਂ ਕਿ ਅਧਿਆਪਕ ਆਪਣੀ ਡਿਊਟੀ ਬੱਚਿਆਂ ਨੂੰ ਪੜਾਉਣ ਦੇ ਦੀ ਤਨਦੇਹੀ ਦੇ ਨਾਲ ਨਿਭਾ ਸਕਣ.

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News