Home » ਪੰਜਾਬ » ਪੰਜਾਬ ‘ਚ ਵੱਧ ਰਹੇ ਰਾਜਨੀਤਿਕ ਟਕਰਾਅ ਅਤੇ ਖੂਨੀ ਘਟਨਾਕ੍ਰਮ ਚਿੰਤਾਜਨਕ: ਸ਼ਿੰਕੂ, ਕਲਪਨਾ

ਪੰਜਾਬ ‘ਚ ਵੱਧ ਰਹੇ ਰਾਜਨੀਤਿਕ ਟਕਰਾਅ ਅਤੇ ਖੂਨੀ ਘਟਨਾਕ੍ਰਮ ਚਿੰਤਾਜਨਕ: ਸ਼ਿੰਕੂ, ਕਲਪਨਾ

Facebook
X
WhatsApp
Email

–ਕਿਹਾ: ਸਿਆਸੀ ਆਗੂ ਆਪਣੀ ਬੋਲੀ ਅਤੇ ਵਿਵਹਾਰ ‘ਚ ਸੰਜਮ ਵਰਤਣ

ਟੀ ਕੇ ਸ਼ਰਮਾ 

ਨਾਭਾ, 19 ਮਈ – ਉੱਘੇ ਐਨ.ਆਰ.ਆਈ ਪ੍ਰਮੋਟਰ ਸ਼ਿੰਕੂ ਆਸਟ੍ਰੇਲੀਆ ਤੇ ਉਨਾਂ ਦੀ ਪਤਨੀ ਕਲਪਨਾ ਮੋਦਗਿਲ ਨੇ ਪੰਜਾਬ ‘ਚ ਵਧ ਰਹੀਆਂ ਰਾਜਨੀਤਿਕ ਦੂਸ਼ਣਬਾਜੀਆਂ, ਆਪਸੀ ਟਕਰਾਵਾਂ ਅਤੇ ਇਸ ਕਾਰਨ ਸਾਹਮਣੇ ਆ ਰਹੀਆਂ ਖੂਨੀ ਘਟਨਾਵਾਂ ‘ਤੇ ਡੂੰਗੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਰੁਝਾਨ ਪੰਜਾਬ ਦੀ ਸਮਾਜਿਕ ਅਤੇ ਰਾਜਨੀਤਿਕ ਸਿਹਤ ਲਈ ਬਹੁਤ ਹੀ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਹੈ। ਸੱਤ ਸਮੁੰਦਰੋਂ ਪਾਰ ਬੈਠੇ ਸਿੰਕੂ ਆਸਟ੍ਰੇਲੀਆ ਨੇ ਕਿਹਾ ਕਿ ਸਿਆਸਤ ਲੋਕ ਸੇਵਾ ਦਾ ਮਾਧਿਅਮ ਹੋਣੀ ਚਾਹੀਦੀ ਹੈ ਪਰ ਮੌਜੂਦਾ ਸਮੇਂ ‘ਚ ਰਾਜਨੀਤਿਕ ਮਾਹੌਲ ‘ਚ ਵੱਧ ਰਹੀ ਕੜਵਾਹਟ ਅਤੇ ਨਫਰਤ ਸਮਾਜ ਲਈ ਖਤਰਨਾਕ ਸਾਬਤ ਹੋ ਰਹੀ ਹੈ। ਸਿੰਕੂ ਆਸਟ੍ਰੇਲੀਆ ਨੇ ਕਿਹਾ ਕਿ ਪੰਜਾਬ ਹਮੇਸ਼ਾ ਭਾਈਚਾਰਕ ਸਾਂਝ, ਸ਼ਾਂਤੀ ਅਤੇ ਆਪਸੀ ਸਤਿਕਾਰ ਦੀ ਧਰਤੀ ਰਿਹਾ ਹੈ ਪਰ ਬੀਤੇ ਕੁਝ ਸਮੇਂ ਤੋਂ ਰਾਜਨੀਤਿਕ ਧਿਰਾਂ ਵਿਚਕਾਰ ਵਧ ਰਹੀ ਬਿਆਨਬਾਜੀ ਅਤੇ ਟਕਰਾਅ ਨੇ ਸਮਾਜ ‘ਚ ਗਲਤ ਸੰਦੇਸ਼ ਦਿੱਤਾ ਹੈ। ਉਨਾ ਕਿਹਾ ਕਿ ਜਦੋਂ ਸਿਆਸੀ ਵਿਰੋਧ ਨਿੱਜੀ ਵੈਰ ਵਿਰੋਧ ‘ਚ ਬਦਲਣ ਲੱਗ ਪੈਣ ਤਾਂ ਇਸ ਦਾ ਨੁਕਸਾਨ ਸਿਰਫ ਰਾਜਨੀਤਿਕ ਪਾਰਟੀਆਂ ਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਪਹਿਲਾਂ ਹੀ ਕਈ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ‘ਚ ਰਾਜਨੀਤਿਕ ਹਿੰਸਾ ਅਤੇ ਦੂਸ਼ਣਬਾਜੀ ਉਨਾਂ ਨੂੰ ਗਲਤ ਦਿਸ਼ਾ ਵੱਲ ਧੱਕ ਸਕਦੀ ਹੈ। ਉਨਾਂ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬੋਲੀ ਅਤੇ ਵਿਵਹਾਰ ਵਿੱਚ ਸੰਜਮ ਵਰਤਣ ਅਤੇ ਲੋਕਾਂ ਸਾਹਮਣੇ ਇੱਕ ਸਕਾਰਾਤਮਕ ਮਿਸਾਲ ਪੇਸ਼ ਕਰਨ। ਐਨ.ਆਰ.ਆਈ ਪ੍ਰਮੋਟਰ ਸ਼ਿੰਕੂ ਨਾਭਾ ਨੇ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਵੀ ਆਪਣੇ ਪੰਜਾਬ ਦੇ ਮਾਹੌਲ ‘ਤੇ ਗਹਿਰੀ ਨਜ਼ਰ ਰੱਖਦੇ ਹਨ ਅਤੇ ਪੰਜਾਬ ‘ਚ ਸ਼ਾਂਤੀ, ਤਰੱਕੀ ਅਤੇ ਸਥਿਰਤਾ ਦੇਖਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਲਾਜ਼ਮੀ ਹੈ ਕਿ ਸਾਰੇ ਰਾਜਨੀਤਿਕ ਤੇ ਲੋਕਤੰਤਰਿਕ ਮਰਿਆਦਾਵਾਂ ਅੰਦਰ ਰਹਿ ਕੇ ਕੰਮ ਕਰਨ ਅਤੇ ਨਫਰਤ ਦੀ ਬਜਾਏ ਵਿਕਾਸ ਦੇ ਮੁੱਦਿਆਂ ‘ਤੇ ਧਿਆਨ ਦੇਣ। ਪ੍ਰਮੋਟਰ ਸਿੰਕੂ ਨਾਭਾ ਤੇ ਉਨਾਂ ਦੀ ਪਤਨੀ ਕਲਪਨਾ ਮੋਦਗਿਲ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰੇ ਨੂੰ ਮਜਬੂਤ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਨਫਰਤ ਜਾਂ ਹਿੰਸਾ ਤੋਂ ਦੂਰ ਰਹਿ ਕੇ ਪੰਜਾਬ ਦੀ ਸ਼ਾਂਤੀ, ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ‘ਚ ਆਪਣਾ ਅਹਿਮ ਯੋਗਦਾਨ ਪਾਉਣ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News