Home » ਪੰਜਾਬ » ਨਾਭਾ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਆਪਣੇ ਹੀ ਆਪ ਦੇ ਖਿਲਾਫ ਹੋਏ

ਨਾਭਾ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਆਪਣੇ ਹੀ ਆਪ ਦੇ ਖਿਲਾਫ ਹੋਏ

Facebook
X
WhatsApp
Email

–ਪੰਕਜ ਪੱਪੂ ਦੇ ਇਸ਼ਾਰੇ ‘ਤੇ ਕਾਂਗਰਸੀ ਪ੍ਰਧਾਨ ਚੁਣਨ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਹੋਵੇਗਾ ਨੁਕਸਾਨ : ਨਾਰਾਜ ਆਪ ਆਗੂ

ਨਾਭਾ, 23 ਜੂਨ (ਟੀ. ਕੇ. ਸ਼ਰਮਾ)-ਹਲਕਾ ਨਾਭਾ ਵਿਖੇ ਅੱਜ ਉਸ ਸਮੇਂ ਦਿਲਚਸਪ ਸਿਆਸੀ ਸਥਿਤੀ ਪੈਦਾ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੇ ਆਪਣਿਆਂ ਨੇ ਹੀ ਆਪ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਨਾਭਾ ਕੌਂਸਲ ਦੀ ਪ੍ਰਧਾਨਗੀ ਨਾਲ ਜੁੜਿਆ ਹੋਇਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ਰਾਹੀਂ ਆਪਣੇ ਸੰਦੇਸ਼ ਨੂੰ ਵਾਇਰਲ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਤੇ ਟਰੱਕ ਯੂਨੀਅਨ ਨਾਭਾ ਪ੍ਰਧਾਨ ਮਨਪ੍ਰੀਤ ਸਿੰਘ ਧਾਰੋਕੀ, ਮਾਰਕੀਟ ਕਮੇਟੀ ਭਾਦਸੋਂ ਚੇਅਰਮੈਨ ਅਤੇ ਬਲਾਕ ਸੰਮਤੀ ਮੈਂਬਰ ਦੀਪਾ ਰਾਮਗੜ੍ਹ, ਲਵਪ੍ਰੀਤ ਸਿੰਘ ਸ਼ੋਸ਼ਲ ਮੀਡੀਆ ਇੰਚਾਰਜ, ਪ੍ਰਭਜੋਤ ਸਿੰਘ ਹਲਕਾ ਨਾਭਾ ਸੋਸ਼ਲ ਮੀਡੀਆ ਕੋ ਆਰਡੀਨੇਟਰ, ਦਵਿੰਦਰ ਸਿੰਘ ਕੁਲਾਰਾਂ ਸਰਪੰਚ ਅਤੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ, ਰੁਪਿੰਦਰ ਸਿੰਘ ਸਾਬਕਾ ਟਰੱਕ ਯੂਨੀਅਨ ਪ੍ਰਧਾਨ, ਸਾਬਕਾ ਮੀਤ ਪ੍ਰਧਾਨ ਨਗਰ ਪੰਚਾਇਤ ਭਾਦਸੋ ਅਤੇ ਮੌਜੂਦਾ ਕੌਂਸਲਰ ਨਾਰਾਜ ਆਪ ਆਗੂਆਂ ਅਤੇ ਵਲੰਟੀਅਰਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਤੋਂ ਚੋਰੀ ਹੋਏ ਸਮਾਨ ਦੀ ਨਾਭਾ ਤੋਂ ਬਰਾਮਦਗੀ ਦੇ ਮਾਮਲੇ ਵਿੱਚ ਕਥਿਤ ਦੋਸ਼ੀ ਵਜੋਂ ਵਿਚਰ ਰਹੇ ਹਲਕੇ ਤੋਂ ਸਰਗਰਮ

ਆਪ ਆਗੂ ਅਤੇ ਸਾਬਕਾ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ ਦੇ ਇਸ਼ਾਰਿਆਂ ‘ਤੇ ਕਾਂਗਰਸ ਪਾਰਟੀ ਤੋਂ ਆਪ ਵਿੱਚ ਸ਼ਾਮਿਲ ਹੋਏ ਕਾਂਗਰਸੀ ਨੂੰ ਆਮ ਆਦਮੀ ਪਾਰਟੀ ਦੇ ਜੁਝਾਰੂ ਅਤੇ ਟਕਸਾਲੀ ਵਲੰਟੀਅਰਾਂ ਨੂੰ ਨਜ਼ਰ ਅੰਦਾਜ਼ ਕਰਕੇ ਨਾਭਾ ਕੌਂਸਲ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ। ਨਾਰਾਜ ਆਪ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿੱਚ ਇਸ ਵਿਅਕਤੀ ਕਾਰਨ ਆਮ ਆਦਮੀ ਪਾਰਟੀ ਦੀ ਸਾਖ ਅਤੇ ਅਕਸ ਨੂੰ ਵੱਡੀ ਢਾਹ ਲੱਗੀ ਸੀ ਅਤੇ ਇਹ ਵੀ ਨਿਸ਼ਚਿਤ ਹੈ ਕਿ ਜੇਕਰ ਇਸੇ ਆਗੂ ਨੂੰ ਹੁਲਾਰਾ ਮਿਲਦਾ ਰਿਹਾ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਾਫੀ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ। ਨਾਰਾਜ ਆਗੂਆਂ ਦਾ ਦਾਅਵਾ ਹੈ ਕਿ ਉਹਨਾਂ ਨਾਲ ਹਲਕੇ ਦੇ ਲਗਭਗ 35 ਤੋਂ 40 ਪਿੰਡਾਂ ਦੇ ਪੰਚ ਸਰਪੰਚ ਵੀ ਉਹਨਾਂ ਦੇ ਨਾਲ ਹੀ ਹਨ। ਦੱਸਣਯੋਗ ਹੈ ਕਿ ਆਪਣੀ ਗਤੀਵਿਧੀ ਸਬੰਧੀ ਉਕਤ ਨਾਰਾਜ ਆਗੂਆਂ ਨੇ ਨਾਭਾ ਤੋਂ ਪੰਕਜ ਪੱਪੂ ਨਾਮੀ ਸਿਆਸੀ ਆਗੂ ਨੂੰ ਦਿੱਤੀ ਜਾ ਰਹੀ ਤਰਜੀਹ ਵਿਰੁੱਧ ਹਲਕਾ ਵਿਧਾਇਕ ਦੇ ਮੋਬਾਈਲ ‘ਤੇ ਮੈਸੇਜ ਵੀ ਭੇਜਨ ਦਾ ਦਾਅਵਾ ਕੀਤਾ। ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਅਜਿਹੇ ਸਿਆਸੀ ਵਰਤਾਰੇ ਨੂੰ ਰੋਕਿਆ ਜਾਵੇ ਜਿਸ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰਾ ਦੇ ਸਨਮਾਨ ਨੂੰ ਠੇਸ ਪਹੁੰਚਦੀ ਹੋਵੇ।

ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਕਤ ਨਾਰਾਜ ਆਪ ਆਗੂਆਂ ਦੀ ਨਰਾਜਗੀ ਨੂੰ ਆਮ ਆਦਮੀ ਪਾਰਟੀ ਨਜਰ ਅੰਦਾਜ਼ ਕਰਦੀ ਹੈ ਜਾ ਕੋਈ ਵੱਡਾ ਸਿਆਸੀ ਵਰਤਾਰਾ ਹਲਕੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਲਈ ਸਮੇਂ ਦਾ ਇੰਤਜ਼ਾਰ ਕਰ ਰਿਹਾ ਹੈ। ਦੂਜੇ ਪਾਸੇ ਜਦੋਂ ਮਾਮਲੇ ਸਬੰਧੀ ਪੱਖ ਜਾਣਨ ਲਈ ਹਲਕਾ ਵਿਧਾਇਕ ਦੇਵਮਾਨ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਦਾ ਮੋਬਾਇਲ ਸੋਸ਼ਲ ਮੀਡੀਆ ਸੰਦੇਸ਼ ਉੱਤੇ ਰੱਖਿਆ ਗਿਆ ਸੀ ਜਦਕਿ ਪੰਕਜ ਪੱਪੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਬਾਵਜੂਦ ਰਾਬਤਾ ਕਾਇਮ ਨਾ ਹੋਇਆ।

 

 

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News