Home » ਪੰਜਾਬ » ਨਾਭਾ ਕੌਂਸਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਜਸਦੀਪ ਸਿੰਘ ਖੰਨਾ

ਨਾਭਾ ਕੌਂਸਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਜਸਦੀਪ ਸਿੰਘ ਖੰਨਾ

Facebook
X
WhatsApp
Email

-ਕੌਂਸਲਰ ਹਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਕਮਲ ਕੁਮਾਰ ਮੀਤ ਪ੍ਰਧਾਨ ਚੁਣੇ ਗਏ

ਟੀ. ਕੇ. ਸ਼ਰਮਾ
ਨਾਭਾ, 23 ਜੂਨ– ਜਸਦੀਪ ਸਿੰਘ ਖੰਨਾ ਨਾਭਾ ਕੌਂਸਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਚੁਣੇ ਗਏ। ਇਸ ਤੋਂ ਪਹਿਲਾਂ ਉਹਨਾਂ ਨੇ ਬਤੌਰ ਕਾਰਜਕਾਰੀ ਪ੍ਰਧਾਨ ਨਾਭਾ ਕੌਂਸਲ ਦੀਆਂ ਸੇਵਾਵਾਂ ਵੀ ਨਿਭਾਈਆਂ ਸਨ। ਅੱਜ ਨਾਭਾ ਕੌਂਸਲ ਵਿਖੇ ਕੌਂਸਲਰਾਂ ਦੀ ਇੱਕ ਇਜਲਾਸ ਰੂਪੀ ਮੀਟਿੰਗ ਸੱਦੀ ਗਈ ਜਿਸ ਦੀ ਪ੍ਰਧਾਨਗੀ ਐਸਡੀਐਮ ਏਪੀ ਸਿੰਘ ਨਾਭਾ ਨੇ ਕੀਤੀ। ਇਸ ਮੌਕੇ ਹਲਕਾ ਵਿਧਾਇਕ ਨਾਲ ਪਟਿਆਲਾ ਨਗਰ ਨਿਗਮ ਦੇ ਡਿਪਟੀ ਮੇਅਰ ਜਗਦੀਪ ਜੱਗਾ ਨਾਲ ਸਮੂਹ 23 ਕੌਂਸਲਰ ਵੀ ਹਾਜਰ ਰਹੇ। ਇਜਲਾਸ ਵਿੱਚ ਕੌਂਸਲਰਾਂ ਦੇ ਸਹੁੰ ਚੁੱਕਣ ਬਾਦ ਪ੍ਰਧਾਨ ਵਜੋਂ ਜਸਦੀਪ ਸਿੰਘ ਖੰਨਾ, ਸੀਨੀਅਰ ਮੀਤ ਪ੍ਰਧਾਨ ਵਜੋਂ ਹਰਪ੍ਰੀਤ ਸਿੰਘ ਅਤੇ ਮੀਤ ਪ੍ਰਧਾਨ ਵਜੋਂ ਕਮਲ ਕੁਮਾਰ ਦੇ ਨਾਮ ਐਲਾਨੇ ਗਏ।

ਸਮਰਥਕਾਂ ਵੱਲੋ ਜਸਦੀਪ ਸਿੰਘ ਖੰਨਾ, ਹਰਪ੍ਰੀਤ ਸਿੰਘ ਅਤੇ ਕਮਲ ਕੁਮਾਰ ਨੂੰ ਨਵੇਂ ਅਹੁਦਿਆਂ ‘ਤੇ ਬਿਠਾਇਆ ਗਿਆ। ਦੱਸਣਯੋਗ ਹੈ ਕਿ 1982 ਤੋਂ ਬਾਦ ਜਸਦੀਪ ਸਿੰਘ ਖੰਨਾ 31ਵੇਂ ਪ੍ਰਧਾਨ ਵਜੋਂ ਚੁਣੇ ਗਏ ਹਨ ਜਦਕਿ 1981 ਬਾਦ ਹਰਪ੍ਰੀਤ ਸਿੰਘ 28ਵੇਂ ਸੀਨੀਅਰ ਮੀਤ ਪ੍ਰਧਾਨ ਅਤੇ 1999 ਬਾਦ ਕਮਲ ਕੁਮਾਰ 19ਵੈ ਮੀਤ ਪ੍ਰਧਾਨ ਵਜੋਂ ਚੁਣੇ ਗਏ ਹਨ। ਨਾਭਾ ਕੌਂਸਲ ਪ੍ਰਧਾਨ ਜਸਦੀਪ ਸਿੰਘ ਖੰਨਾ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਇੰਪਰੁਵਮੇਂਟ ਟਰੱਸਟ ਅਮਰਦੀਪ ਸਿੰਘ ਖੰਨਾ ਨੇ ਆਪ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੇ ਵਾਰਡ ਵਾਸੀਆ ਦੀ ਅਣਥੱਕ ਸੇਵਾ ਬਾਦ ਹਲਕੇ ਨੂੰ ਨਿਖਾਰਨ ਅਤੇ ਚੌਗਿਰਦੇ ਵਿਕਾਸ ਲਈ ਉਨ੍ਹਾਂ ਦਾ ਪੁੱਤਰ ਅਤੇ ਪਰਿਵਾਰ ਆਪਣੀ ਬਣਦੀ ਭੂਮਿਕਾ ਨਿਰਪੱਖਤਾ ਨਾਲ ਨਿਭਾਏਗਾ। ਨਾਭਾ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਜਸਦੀਪ ਸਿੰਘ ਖੰਨਾ ਨੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਕੇ ਮੈਂ ਹਲਕਾ ਨਾਭਾ ਦੀ ਸੀਮਤ ਸਮੇ ਲਈ ਸੇਵਾ ਕੀਤੀ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਹਾਈਕਮਾਂਡ ਵੱਲੋਂ ਮੈਨੂੰ ਨਾਭਾ ਕੌਂਸਲ ਦਾ ਪ੍ਰਧਾਨ ਲਗਾ ਕੇ ਵੱਡਾ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਹਰ ਪਾਰਟੀਬਾਜੀ ਤੋਂ ਉਪਰ ਉੱਠ ਕੇ ਉਹ ਪੂਰੀ ਤਨਦੇਹੀ ਅਤੇ ਪਾਰਦਰਸ਼ਤਾ ਨਾਲ ਹਲਕਾ ਵਾਸੀਆਂ ਨੂੰ ਸਾਫ ਸਫਾਈ ਅਤੇ ਹੋਰ ਲੋੜੀਂਦੇ ਵਿਕਾਸ ਲਈ ਦਿਨ ਰਾਤ ਸੇਵਾ

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News