Home » ਪੰਜਾਬ » ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਧੜਾ-ਧੜ ਪਬਲਿਕ ਲਾਇਬ੍ਰੇਰੀਆਂ ਦੇ ਉਦਘਾਟਨ ਕੀਤੇ ਜਾ ਰਹੇ, ਪਰ ਸਾਂਭ ਸੰਭਾਲ ਕੋਈ ਪ੍ਰੋਫੈਸ਼ਨਲ ਲਾਇਬ੍ਰੇਰੀਅਨ ਨਹੀਂ ਰੱਖੇ : ਪ੍ਰਧਾਨ ਸਿਮਰ ਕਾਉਂਕੇ

ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਧੜਾ-ਧੜ ਪਬਲਿਕ ਲਾਇਬ੍ਰੇਰੀਆਂ ਦੇ ਉਦਘਾਟਨ ਕੀਤੇ ਜਾ ਰਹੇ, ਪਰ ਸਾਂਭ ਸੰਭਾਲ ਕੋਈ ਪ੍ਰੋਫੈਸ਼ਨਲ ਲਾਇਬ੍ਰੇਰੀਅਨ ਨਹੀਂ ਰੱਖੇ : ਪ੍ਰਧਾਨ ਸਿਮਰ ਕਾਉਂਕੇ

Facebook
X
WhatsApp
Email

ਜਸਵੰਤ ਰਾਏ
ਜਗਰਾਓਂ, 23 ਜੂਨ– ਕਈ ਸਾਲਾਂ ਤੋਂ ਸਰਕਾਰ ਦੇ ਪਿੱਛੇ ਨੌਕਰੀ ਦੀ ਭਾਲ ਲਈ ਭਟਕ ਰਹੇ ਬੇਰੁਜ਼ਗਾਰ ਲਾਇਬ੍ਰੇਰੀਅਨ ਹੁੱਣ ਆਪਣੀ ਉਮਰ ਹੱਦ ਵੀ ਟਪਾ ਚੁੱਕੇ ਹਨ, ਪੰਜਾਬ ’ਚ 2022 ’ਚ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਬੇਰੁਜ਼ਗਾਰ ਲਾਇਬ੍ਰੇਰੀਅਨ ਦੀ ਸਰਕਾਰੀ ਨੌਕਰੀ ਲਈ ਕੁਝ ਕੁ ਆਸ ਜਾਗੀ ਸੀ, ਪਰ ਸਰਕਾਰ ਦੇ ਸਾਢੇ ਚਾਰ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਦੀ ਆਸ ਨੂੰ ਕੋਈ ਬੂਰ ਨਹੀਂ ਪਿਆ। ਇਸ ਸਬੰਧੀ ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਿਮਰ ਸਿੰਘ ਕਾਉਂਕੇ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਲਾਇਬ੍ਰੇਰੀ ਦਾ ਕੋਰਸ ਕਰਕੇ ਆਪਣੀ ਉਮਰ ਹੱਦਾਂ ਟੱਪ ਚੁੱਕੇ ਹਨ, ਬੜੀ ਆਸ ਨਾਲ ਸ੍ਰੀ ਭਗਵੰਤ ਸਿੰਘ ਮਾਨ ਸਰਕਾਰ ਲਿਆਂਦੀ ਸੀ ਉਨ੍ਹਾਂ ਦੇ ਮੁੱਖ ਮੰਤਰੀ ਬਚਨ ਤੋਂ ਬਾਅਦ ਆਪ ਸਰਕਾਰ ਦੇ ਹਲਕਾ ਜਗਰਾਓਂ ਦੇ ਵਿਧਾਇਕਾ ਸਮੇਤ ਕਈ ਮੰਤਰੀਆਂ ਨੂੰ ਵੀ ਮੰਗ ਪੱਤਰ ਦਿੱਤੇ ਗਏ ਸਨ ਅਤੇ ਆਖ਼ਰੀ ਮੰਗ ਵਿਧਾਨ ਸਭਾ ਸਪੀਕਰ ਦਿੱਤਾ ਗਿਆ ਸੀ।

ਸਰਕਾਰ ਨੇ ਉਨ੍ਹਾਂ ਉਪਰ ਗੌਰ ਨਹੀਂ ਕੀਤੀ ਜਿਵੇਂ ਪਹਿਲਾਂ ਮੰਗ ਪੱਤਰ ਜਗਰਾਉਂ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ 22 ਮਾਰਚ 2022 ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮੰਗ ਦਿੱਤਾ ਸੀ ਸ਼ਾਇਦ ਬੀਬੀ ਜੀ ਨੇ ਉਸ ਨੂੰ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਦਿੱਤਾ, ਸਰਕਾਰ ਦੇ ਸਾਡੇ ਚਾਰ ਸਾਲ ਬੀਤ ਜਾਣ ’ਤੇ ਵੀ ਲਾਇਬ੍ਰੇਰੀਅਨ ਦੀ ਕੋਈ ਸਾਰ ਨਹੀਂ ਲਈ, ਜੇਕਰ ਸਰਕਾਰ ਆਉਣ ਸਾਰ ਹੀ ਬੇਰੁਜ਼ਗਾਰ ਲਾਇਬ੍ਰੇਰੀਅਨ ਵੱਲ ਧਿਆਨ ਦਿੰਦੀ ਤਾਂ ਬੇਰੁਜ਼ਗਾਰ ਲਾਇਬ੍ਰੇਰੀਅਨਾਂ ਦੇ ਮਾਸੂਮ ਬੱਚਿਆਂ ਨੂੰ ਉੱਚ ਪੱਧਰੀ ਸਿਖਿਆ ਕਰਵਾਉਣੀ ਔਖੀ ਨਾ ਹੁੰਦੀ ਦੂਜੇ ਪਾਸੇ

ਬੇਰੁਜ਼ਗਾਰ ਲਾਇਬ੍ਰੇਰੀਅਨ ਦੇ ਸੂਬਾ ਪ੍ਰਧਾਨ ਸਿਮਰ ਕਾਉਂਕੇ ਮੰਗ ਕੀਤੀ ਕਿ ਜਿਵੇਂ ਲੈਕਚਰਾਰਾਂ ਦੀ ਭਰਤੀ ਲਈ ਉਮਰ ਹੱਦ ਵਿੱਚ ਵਾਧਾ ਕੀਤਾ ਗਿਆ ਹੈ ਉਸੇ ਆਧਾਰ ’ਤੇ ਜ਼ਿਆਦਾ ਨਹੀਂ ਤਾਂ ਲਾਇਬ੍ਰੇਰੀਅਨ ਦੀ ਦਸ ਸਾਲ ਉਮਰ ਵਿੱਚ ਵਾਧਾ ਕਰਕੇ ਲਾਇਬ੍ਰੇਰੀ ’ਚ ਖਾਲੀ ਪਈਆਂ ਅਸਾਮੀਆਂ ਨੂੰ ਲਾਇਬ੍ਰੇਰੀ ਸਟਾਫ ਦੀ ਭਰਤੀ ਕੀਤੀ ਜਾਵੇ ਤਾਂ ਕਿ ਉਹ ਵੀ ਕਹਿ ਸਕਣ ਕਿ ਅਸੀਂ ਵੀ ਸਰਕਾਰੀ ਨੌਕਰੀ ਕੀਤੀ ਹੈ।  ਸੂਬਾ ਪ੍ਰਧਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਧੜਾ-ਧੜ ਪਬਲਿਕ ਲਾਇਬ੍ਰੇਰੀਆਂ ਦੇ ਉਦਘਾਟਨ ਕੀਤੇ ਜਾ ਰਹੇ, ਪਰ ਉਹਨਾਂ ਦੀ ਸਾਂਭ ਸੰਭਾਲ ਕੋਈ ਵੀ ਪ੍ਰੋਫੈਸ਼ਨਲ ਲਾਇਬ੍ਰੇਰੀਅਨ ਨਹੀਂ ਰੱਖੇ। ਕਾਉਂਕੇ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਜਗਰਾਓਂ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਦੀ ਲਾਇਬ੍ਰੇਰੀ ਬੰਦ ਹੈ ਇਸ ਲਾਇਬ੍ਰੇਰੀ ਨੂੰ ਐਕਟ ਪਾਸ ਕਰਕੇ ਚਾਲੂ ਕੀਤਾ ਜਾਵੇ ਅਤੇ ਸਰਕਾਰ ਬੇਰੁਜ਼ਗਾਰ ਲਾਇਬ੍ਰੇਰੀਅਨ ਨੂੰ ਸਿੱਖਿਆ ਵਿਭਾਗ ਵਿੱਚ ਸੇਵਾ ਕਰਨ ਦਾ ਮੌਕੇ ਪ੍ਰਦਾਨ ਕਰੇ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News