ਕੌਂਸਲ ਮੱਲਾਂ/ਭੁਪਿੰਦਰ ਧਨੇਰ
ਹਠੂਰ,24,ਅਗਸਤ- –ਪੰਜਾਬ ਨੈਸ਼ਨਲ ਬੈਂਕ ਵੱਲੋ ਸੂਬੇ ਦੀਆ ਐਸ ਸੀ ਵਿਦਿਆਰਥਣਾ ਲਈ ਚਲਾਈ ਗਈ ਸਕੀਮ ਪੀ ਐਨ ਬੀ ਲਾਡਲੀ ਸਿੱਖਿਆ ਪ੍ਰੋਤਸਾਹਨ ਯੋਜਨਾ ਤਹਿਤ ਅੱਜ ਪੀ ਐਨ ਬੀ ਮੱਲ੍ਹਾ ਦੇ ਮੈਨੇਜਰ ਬਲਰਾਮ ਕ੍ਰਿਸ਼ਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੱਲ੍ਹਾ ਦੀਆ ਚਾਰ ਵਿਦਿਆਰਥਣਾ ਨੂੰ ਸਨਮਾਨ ਰਾਸੀ ਭੇਂਟ ਕੀਤੀ।ਇਸ ਮੌਕੇ ਮੈਨੇਜਰ ਬਲਰਾਮ ਕ੍ਰਿਸ਼ਨ ਨੇ ਦੱਸਿਆ ਕਿ ਰਾਜਵੀਰ ਕੌਰ ਕਲਾਸ ਦਸਵੀਂ, ਹਰਸਿਮਰਨ ਕੌਰ ਕਲਾਸ ਨੌਵੀਂ,ਜੈਸਮੀਨ ਕੌਰ ਕਲਾਸ ਅੱਠਵੀਂ ਅਤੇ ਦੀਪਿਕਾ ਕਲਾਸ ਸੱਤਵੀਂ ਇਹ ਵਿਦਿਆਰਥਣਾ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਤੇ ਦੋ ਵਿਦਿਆਰਥਣਾ ਨੂੰ ਪੰਜ-ਪੰਜ ਹਜਾਰ ਰੁਪਏ ਅਤੇ ਦੋ ਵਿਦਿਆਰਥਣਾ ਨੂੰ ਤਿੰਨ-ਤਿੰਨ ਹਜਾਰ ਰੁਪਏ ਸਨਮਾਨ ਰਾਸੀ ਇਨ੍ਹਾ ਦੇ ਬੈਂਕ ਖਾਤਿਆ ਵਿਚ ਪਾ ਦਿੱਤੀ ਗਈ ਹੈ।ਉਨ੍ਹਾ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਪੰਜਾਬ ਨੈਸ਼ਨਲ ਬੈਂਕ ਵੱਲੋ ਵਿਦਿਆਰਥੀਆ ਲਈ ਜਾਂ ਪਿੰਡ ਦੇ ਵਿਕਾਸ ਲਈ
ਕੋਈ ਯੋਜਨਾ ਆਉਦੀ ਹੈ ਤਾਂ ਪਿੰਡ ਮੱਲ੍ਹਾ ਵਾਸੀਆ ਨੂੰ ਪਹਿਲ ਦੇ ਅਧਾਰ ਤੇ ਪ੍ਰਦਾਨ ਕੀਤੀ ਜਾਵੇਗੀ।ਇਸ ਮੌਕੇ
ਪ੍ਰਿੰਸੀਪਲ ਮਨਮੋਹਣ ਸਿੰਘ,ਮੈਡਮ ਰਵਿੰਦਰ ਕੌਰ,ਅਮਰਜੀਤ ਸਿੰਘ ਚੀਮਾ,ਇਕਬਾਲ ਸਿੰਘ ਡਾਗੀਆਂ ਅਤੇ ਸਕੂਲ ਦੇ ਸਟਾਫ ਵੱਲੋ ਪੀ ਐਨ ਬੀ ਮੱਲ੍ਹਾ ਦੇ ਮੈਨੇਜਰ ਬਲਰਾਮ ਕ੍ਰਿਸ਼ਨ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਪੀ ਐਨ ਬੀ ਸਵੱਦੀ ਕਲਾਂ ਦੇ ਮੈਨੇਜਰ ਗੁਰਦੀਪ ਸਿੰਘ ਹਠੂਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਤਿੰਦਰ ਕੌਰ,ਮਨਜੀਤ ਕੌਰ,ਸੁਖਵਿੰਦਰ ਕੌਰ,ਸਪਨਾ ਮਲੋਹਤਰਾ,ਦਲਵਿੰਦਰ ਕੌਰ ਬੁੱਟਰ,ਸਰਬਜੀਤ ਸਿੰਘ ਮੱਲ੍ਹਾ,ਕਮਲਜੀਤ ਕੌਰ,ਖੁਸਦੀਪ ਕੌਰ,ਮਨਪ੍ਰੀਤ ਸਿੰਘ,ਮਨਪ੍ਰੀਤ ਕੌਰ,ਜੋਤੀ ਕੌਰ,ਇਕਬਾਲ ਸਿੰਘ ਵਿਰਕ,ਨਿਰਮਲ ਸਿੰਘ,ਹਰਜਿੰਦਰ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।
- 0
- 0
- 0
- 0














