Home » ਪੰਜਾਬ » ਗੇਜਾ ਰਾਮ ਬਾਲਮੀਕੀ ਅਤੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਭਾਜਪਾ ਦੇ ਕੌਮੀ ਸੰਗਠਨ ਮੰਤਰੀ ਦਾ ਕੀਤਾ ਸਨਮਾਨ

ਗੇਜਾ ਰਾਮ ਬਾਲਮੀਕੀ ਅਤੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਭਾਜਪਾ ਦੇ ਕੌਮੀ ਸੰਗਠਨ ਮੰਤਰੀ ਦਾ ਕੀਤਾ ਸਨਮਾਨ

Facebook
X
WhatsApp
Email

 –ਭਾਜਪਾ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ 117 ਸੀਟਾਂ ਆਪਣੇ ਦਮ ’ਤੇ ਲੜਾਂਗੇ : ਸੂਬਾ ਪ੍ਰਧਾਨ ਢਿਲੋਂ

ਜਗਰਾਉਂ, 26 ਅਗਸਤ (ਬੌਬੀ ਸਹਿਜ਼ਲ) ਪੰਜਾਬ ਦੇ ਦੋ ਦਿਨਾ ਦੌਰੇ ਤੇ ਆਏ ਭਾਜਪਾ ਦੇ ਕੌਮੀ ਸੰਗਠਨ ਮੰਤਰੀ ਦੀ ਫੇਰੀ ਦੌਰਾਨ ਉਹਨਾਂ ਨੂੰ ਭਗਵਾਨ ਬਾਲਮੀਕੀ ਜੀ ਦਾ ਸੁੰਦਰ ਸਵਰੂਪ ਦੇ ਕੇ ਪੰਜਾਬ ਦੀ ਧਰਤੀ ਤੇ ਆਉਣ ਲਈ ਅਤੇ ਪਾਰਟੀ ਵਰਕਰਾਂ ਨੂੰ ਮਾਰਗਦਰਸ਼ਨ ਦੇਣ ਲਈ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਗੇਜਾ ਰਾਮ ਬਾਲਮੀਕੀ ਅਤੇ ਜਗਰਾਉਂ ਭਾਜਪਾ ਦੇ ਜ਼ਿਲਾ ਪ੍ਰਧਾਨ ਡਾ:ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਕੌਮੀ ਜਨਰਲ ਸਕੱਤਰ ਸੰਗਠਨ ਬੀਐੱਲ ਸੰਤੋਸ਼ ਨੇ ਪੰਜਾਬ ਵਿਚ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰਦਿਆਂ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਇਕੱਲੇ ਲੜਨ ਦੀ ਸਿੱਖਿਆ ਦਿੱਤੀ।

ਉਨ੍ਹਾਂ ਦੱਸਿਆ ਕਿ ਕੌਮੀ ਜਨਰਲ ਸਕੱਤਰ ਸੰਗਠਨ ਬੀਐੱਲ ਸੰਤੋਸ਼ ਨੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਨਾਲ ਖੁੱਲ੍ਹੀਆਂ ਵਿਚਾਰਾਂ ਕਰਦਿਆਂ ਪੰਜਾਬ ਵਿਚ ਜਿੱਥੇ ਸੰਗਠਨ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਉੱਥੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਪਾਰਟੀ ਨਾਲ ਜੋੜਨ ’ਤੇ ਜੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਬੂਥ ਪੱਧਰ ’ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਪੱਸ਼ਟ ਕੀਤਾ ਕਿ ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਸਬੰਧੀ ਕੋਈ ਚਰਚਾ ਨਹੀਂ ਚੱਲ ਰਹੀ। ਪੰਜਾਬ ਵਿੱਚ ਭਾਜਪਾ ਆਪਣੇ ਮਿਹਨਤੀ ਵਰਕਰਾਂ ਅਤੇ ਲੋਕਾਂ ਦੇ ਭਰੋਸੇ ਦੇ ਸਹਾਰੇ ਇਕੱਲਿਆਂ ਮੈਦਾਨ ਵਿੱਚ ਉੱਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਦੱਸਿਆ ਕਿ ਭਾਜਪਾ ਦੀ ਹੋਈ ਸੰਗਠਨਾਤਮਕ ਮੀਟਿੰਗ ਵਿੱਚ ਰਾਸ਼ਟਰੀ ਉਪ ਪ੍ਰਧਾਨ ਮਨਪ੍ਰੀਤ ਬਾਦਲ, ਨਰਿੰਦਰ ਰੈਣਾ, ਸੰਗਠਨ ਮੰਤਰੀ ਸ਼੍ਰੀਨਿਵਾਸੂਲ, ਸਾਬਕਾ ਸਪੀਕਰ ਲੋਕ ਸਭਾ ਚਰਨਜੀਤ ਸਿੰਘ ਅਟਵਾਲ, ਹਨੀ ਚੀਮਾ ਪ੍ਰਧਾਨ ਐਸ ਸੀ ਮੋਰਚਾ ਖੰਨਾ,ਕੇ ਪੀ ਰਾਣਾ ਪ੍ਰਧਾਨ ਜ਼ਿਲਾ ਬਾਲਮੀਕੀ ਸਭਾ,ਪ੍ਰਦੀਪ ਸਿੰਘ ਪ੍ਰਧਾਨ ਬਾਲਮੀਕੀ ਸਭਾ ਕੈਨੇਡਾ , ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਜਗਰਾਉਂ ਸੁਮਿਤ ਅਰੋੜਾ, ਗੁਰਸਿਮਰਨ ਸਿੰਘ ਗਿੱਲ, ਪ੍ਰਦੀਪ ਜੰਡ, ਸਰਕਲ ਪ੍ਰਧਾਨ ਨਵਨੀਤ ਗੁਪਤਾ, ਟੋਨੀ ਵਰਮਾ,ਅਨਿਲ ਕੁਮਾਰ ਸ਼ੰਟੀ, ਗੌਰਵ ਗੁਪਤਾ, ਰਾਜਨ ਅਰੋੜਾ, ਨਵੀਨ ਜੈਨ, ਜ਼ਿਲ੍ਹਾ ਮੀਤ ਪ੍ਰਧਾਨ ਕ੍ਰਿਸ਼ਨ ਕੁਮਾਰ, ਅਨਿਲ ਕੁਮਾਰ ਸੈਂਟੀ, , ਬਾਲ ਕ੍ਰਿਸ਼ਨ,ਵਿਸ਼ਾਲ ਭਰਤ, ਮਹੀਪਾਲ ਕੁਮਾਰ, ਜਗਤਾਰ ਬਾਂਗੜ, ਗੁਰਭੇਜ ਸਿੰਘ, ਗੁਰਚਰਨ ਸਿੰਘ, ਗੁਰਦਿਆਲ ਸਿੰਘ, ਕੁਲਵੰਤ ਭੱਟੀ, ਸ਼ੁਭਮ ਮੁੱਲਾਂਪੁਰ, ਜਗਵੀਰ ਸਿੰਘ, ਜਰਨੈਲ ਸਿੰਘ, ਜਯੋਤੀ ਦਿਉਲ,ਮਨੋਜ ਗੋਇਲ ਸਮੇਤ ਜ਼ਿਲ੍ਹਾ ਜਗਰਾਓਂ ਦੇ ਸਰਕਲਾਂ ਦੇ ਪ੍ਰਧਾਨ ਤੇ ਮੰਡਲਾ ਦੇ ਅਹੁਦੇਦਾਰ ਹਾਜ਼ਰ ਸਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories