— ਚੀਮਾ ਕਰਿਆਨਾ ਸਟੋਰ ਵੱਲੋਂ ਜ਼ਰਦਾ, ਬੀੜੀ, ਸਿਗਰਟ, ਸਟਿੰਗ ‘ਤੇ ਪੂਰਨ ਪਾਬੰਦੀ ਸੰਬੰਧੀ
ਟਾਈਮਜ਼ ਆਫ਼ ਪੰਜਾਬ ਬਿਊਰੋ
ਅਵਤਾਰ ਚੀਮਾ
ਚੀਮਾ/ਬਰਨਾਲਾ,19 ਅਕਤੂਬਰ — ਪਿੰਡ ਚੀਮਾ ਵਿਖੇ ਚੀਮਾ ਕਰਿਆਨਾ ਸਟੋਰ ਵਲ਼ੋਂ ਪਰਮਿੰਦਰ ਸਿੰਘ ਝੋਟੇ ਦੀ ਨਸ਼ਿਆਂ ਖਿਲਾਫ ਲੜਦੇ ਦੀ ਹੋਈ ਸ਼ਹਾਦਤ ਮਗਰੋਂ ਫੈਸਲਾ ਕੀਤਾ ਗਿਆ ਕਿ ਅੱਜ ਤੋਂ ਬਾਅਦ ਉਹ ਆਪਣੀ ਦੁਕਾਨ ਤੇ ਜ਼ਰਦਾ, ਬੀੜੀ, ਸਿਗਰਟ, ਸਟਿੰਗ ‘ਤੇ ਹੋਰ ਐਨਰਜੀ ਡਰਿੰਕ ਨਹੀਂ ਵੇਚੇਗਾ ਤੇ ਦੁਕਾਨ ਤੇ ਪਏ ਸਾਰੇ ਤੰਬਾਕੂ ਅੱਗ ਨਾਲ ਸਾੜ ਦਿੱਤੇ । ਇਸ ਸਮੇਂ ਹੋਰ ਦੁਕਾਨਦਾਰਾਂ ਨੇ ਵੀ ਅੱਗੇ ਤੋਂ ਤੰਬਾਕੂ ਤੇ ਐਨਰਜੀ ਡਰਿੰਕ ਨਾ ਵੇਚਣ ਦਾ ਪ੍ਰਣ ਲਿਆ ।ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਚੀਮਾ ਕਰਿਆਨਾ ਸਟੋਰ ਦਾ ਧੰਨਵਾਦ ਕਰਦਿਆਂ ਹੋਰ ਦੁਕਾਨਦਾਰਾਂ ਨੂੰ ਵੀ ਇਸ ਤਰ੍ਹਾਂ ਦੇ ਫੈਸਲੇ ਲੈਣ ਲਈ ਅਪੀਲ ਕੀਤੀ । ਦੁਕਾਨਦਾਰ ਵੱਲੋਂ ਮਤਾ ਪਾ ਕੇ ਜੋ ਪੰਚਾਇਤ ਨੂੰ ਸੌਂਪਿਆ ਗਿਆ ਉਹ ਹੇਠਾਂ ਮੌਜੂਦ ਹੈ
ਨਸ਼ਿਆਂ ਖਿਲਾਫ ਦੁਕਾਨਦਾਰ ਵਲੋਂ ਪਾਇਆ ਗਿਆ ਮਤਾ
ਸ਼੍ਰੀ ਮਾਨ ਜੀ ,ਸਮੁੱਚੀ ਪੰਚਾਇਤ ਕਲੱਬ ਮੈਂਬਰ ਨਗਰ ਨਿਵਾਸੀ, ਗੁਰੂ ਦਾ ਓਟ ਆਸਰਾ ਲੈਂਦੇ ਹੋਏ ਪਿਛਲੇ ਦਿਨੀਂ ਜੋ ਵੀ ਮਾਨਸਾ ਵਿਖੇ ਪਰਮਿੰਦਰ ਸਿੰਘ ਛੋਟਾ ਦਾ ਜੋ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਹੈ ਉਸਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਸ਼ਾਇਦ ਸ਼ਬਦ ਘੱਟ ਪੈ ਜਾਣ। ਆਪਾਂ ਸਮੂਹ ਪਿੰਡ ਨਿਵਾਸੀ ਉਸਦੀ ਜ਼ਿੰਦਗੀ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਉਸ ਆਤਮਾ ਦੀ ਸ਼ਾਂਤੀ ਲਈ ਉਸਦੇ ਨਸ਼ਿਆਂ ਸੰਬੰਧੀ ਚਲਾਈ ਮੁਹਿੰਮ ਨੂੰ ਮੋਢੇ ਨਾਲ ਮੋਢਾ ਜੋੜ ਕੇ ਨਸ਼ਾ ਖਤਮ ਕਰਨ ਦਾ ਉੱਦਮ ਜ਼ਰੂਰ ਚੁੱਕ ਸਕਦੇ ਹਾਂ।
ਇਸਦੀ ਸ਼ੁਰੂਆਤ ਮੈਂ ਆਪਣੀ ਦੁਕਾਨ ਚੀਮਾ ਕਰਿਆਨਾ ਸਟੋਰ ‘ਤੇ ਜੋ ਵੀ ਸਿਗਰਟ, ਜ਼ਰਦਾ, ਬੀੜੀ, ਸਟਿੰਗ ਮਿਲਦੀ ਹੈ, ਅੱਜ ਤੋਂ ਬਾਅਦ ਪੂਰਨ ਤੌਰ ‘ਤੇ ਬੰਦ ਕਰਕੇ ਨਸ਼ਾ ਰਹਿਤ ਦੁਕਾਨ ਮੁਹਿੰਮ ਦਾ ਹਿੱਸਾ ਬਣਦਾ ਹਾਂ।
ਆਉਣ ਵਾਲੇ ਸਮੇਂ ਵਿੱਚ ਸਰਪੰਚ ਸਾਹਿਬ ਵੱਲੋਂ ਸਮੁੱਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਨਸ਼ੇ ਸੰਬੰਧੀ ਜੋ ਵੀ ਕਦਮ ਚੁੱਕੇ ਜਾਣਗੇ ਉਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਵਾਂਗਾ ਅਤੇ ਜੋ ਵੀ ਆਰਥਿਕ ਪੱਖੋਂ ਮੱਦਦ ਦੀ ਲੋੜ ਹੋਵੇਗੀ ਕਰਾਂਗਾ।
ਦਿਲੋਂ ਧੰਨਵਾਦ
ਨਸ਼ਾ ਭਜਾਓ ਟੀਮ
ਪਿੰਡ: ਚੀਮਾ, ਕਲੱਬ ਮੈਂਬਰ, ਕਮੇਟੀਆਂ
- 0
- 0
- 0
- 0















