ਟੀ. ਕੇ. ਸ਼ਰਮਾ
ਨਾਭਾ, 02 ਨਵੰਬਰ– ਨਾਭਾ ਦੇ ਪਿੰਡ ਅਚਲ ਵਿਖੇ ਇੱਕ ਹੋਰ ਓਵਰਡੋਜ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 23 ਸਾਲ ਦੇ ਇਕਲੋਤੇ ਕਰਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਲਾਸ਼ ਕਥਿਤ ਤੌਰ ਤੇ ਇੱਕ ਨਸ਼ਾ ਤਸਕਰ ਦੇ ਘਰ ਤੋਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਜਸਪਾਲ ਕੌਰ ਨਾਮੀ ਪੀੜਿਤ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਵਿਕਦੇ ਨਸ਼ੇ ਦੇ ਲੜੀ ਵਿੱਚ ਉਹਨਾਂ ਦੇ ਪਿੰਡ ਅਚਲ ਵਿਖੇ ਨਸ਼ਾ ਤਸਕਰਾਂ ਨੇ ਸਾਰੇ ਚਿੱਟਾ ਵੇਚਿਆ ਜਾ ਰਿਹਾ ਹੈ। ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਬਾਵਜੂਦ ਇਸਦੇ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਕਰਨਪ੍ਰੀਤ ਸਿੰਘ ਇੱਕ ਜਿਮੀਦਾਰਾ ਪਰਿਵਾਰ ਆ ਦਾ ਇਕਲੌਤਾ ਸਹਾਰਾ ਸੀ ਜੋ ਬਾਰਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਦੇ ਸੁਪਨੇ ਵੇਖ ਰਿਹਾ ਸੀ। ਅਚਾਨਕ ਕੁਝ ਮਹੀਨੇ ਪਹਿਲਾਂ ਹੀ ਚਿੱਟੇ ਦੇ ਨਸ਼ੇ ਦੇ ਵਿੱਚ ਮਾੜੀ ਸੰਗਤ ਕਰਕੇ ਪੈ ਗਿਆ ਤੇ ਜਿਸ ਨੂੰ ਪਰਿਵਾਰ ਵੱਲੋਂ ਨਸ਼ਾ ਛੁਡਾਉਣ ਲਈ ਨਸ਼ਾ ਛੁੜਾਉ ਕੇਂਦਰ ਲਈ ਪਿਛਲੇ ਤਿੰਨ ਮਹੀਨੇ ਤੋਂ ਭੇਜਿਆ ਗਿਆ ਸੀ ਤੇ ਤਿੰਨ ਦਿਨ ਪਹਿਲਾਂ ਹੀ ਘਰ ਵਾਪਸ ਪਰਤਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਹੁਣ ਉਹ ਨਸ਼ਾ ਨਹੀਂ ਕਰੇਗਾ ਪਰ ਪਿੰਡ ਵਿੱਚ ਆਮ ਨਸ਼ਾ ਮਿਲਣ ਦੇ ਦੋਸ਼ਾਂ ਤਹਿਤ ਹੀ ਦੁਬਾਰਾ ਨਸ਼ਾ ਕੀਤਾ ਤੇ ਅੱਜ ਸਵੇਰੇ 10 ਵਜੇ ਉਸ ਦੀ ਲਾਸ਼ ਇੱਕ ਬੋਬੀ ਨਾਮ ਦੇ ਵਿਅਕਤੀ ਦੇ ਘਰ ਤੋਂ ਮਿਲੀ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ। ਪੀੜਿਤ ਮਾਪੇ ਆਪਣੇ ਬੱਚੇ ਨੂੰ ਜਦੋਂ ਸਿਵਿਲ ਹਸਪਤਾਲ ਨਾਭਾ ਲੈ ਕੇ ਆਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ।
ਥਾਣਾ ਸਦਰ ਅਧੀਨ ਪੈਂਦੀ ਚੌਂਕੀ ਛੀਟਾਵਾਲਾ ਦੇ ਇੰਚਾਰਜ ਜੈ ਪ੍ਰਕਾਸ਼ ਨੇ ਦੱਸਿਆ ਕਿ ਉਹਨਾਂ ਨੂੰ ਨੌਜਵਾਨ ਕਰਨਪ੍ਰੀਤ ਸਿੰਘ ਦੀ ਮੌਤ ਬਾਰੇ ਜਾਣਕਾਰੀ ਮਿਲੀ ਹੈ ਤੇ ਪੀੜਿਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪਰ ਉਹ ਇਸ ਗੱਲ ਦਾ ਸਪਸ਼ਟ ਜਵਾਬ ਨਾ ਦੇ ਸਕੇ ਕਿ ਜੇਕਰ ਪਰਿਵਾਰ ਨੇ ਪਹਿਲਾਂ ਹੀ ਨਸ਼ਾ ਤਸਕਰਾ ਸੰਬੰਧੀ ਉਹਨਾਂ ਨੂੰ ਜਾਣੂ ਕਰਵਾਇਆ ਸੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ। ਦੂਜੇ ਪਾਸੇ ਸਿਵਲ ਹਸਪਤਾਲ ਨਾਭਾ ਦੇ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਕਰਨਪ੍ਰੀਤ ਸਿੰਘ ਨਾਮ ਦੇ ਇੱਕ ਨੌਜਵਾਨ ਦੀ ਲਾਸ਼ ਆਈ ਹੈ ਜਿਸ ਦੀ ਪੋਸਟ ਮਾਰਟਾਮ ਰਿਪੋਰਟ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗੇਗਾ
- 0
- 0
- 0
- 0














