— ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਨੇ ਕੀਤੇ ਜਿੱਤ ਦੇ ਦਾਅਵ
ਟੀ. ਕੇ. ਸ਼ਰਮਾ
ਨਾਭਾ, 16 ਮਈ — ਕੌਂਸਲ ਅਤੇ ਨਿਗਮ ਚੋਣਾਂ ਦੀ ਨਾਮਜਾਦਗੀ ਦੇ ਆਖਰੀ ਦਿਨ ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ 35 ਉਮੀਦਵਾਰਾਂ ਨੇ ਇੱਕੋ ਦਿਨ ਨਾਮਜਦਗੀਆਂ ਭਰੀਆਂ। ਇਸ ਤੋਂ ਇਲਾਵਾ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਕਾਂਗਰਸ ਦੇ 35, ਅਕਾਲੀਆਂ ਦੇ 21 ਅਤੇ ਭਾਜਪਾ ਦੇ 25, ਬਸਪਾ ਦੇ 5 ਅਤੇ 16 ਆਜਾਦ ਚੋਣ ਉਮੀਦਵਾਰਾਂ ਸਮੇਤ ਕੁੱਲ 137 ਚੋਣ ਉਮੀਦਵਾਰਾਂ ਨੇ ਨਾਮਜਾਦਗੀਆਂ ਦਾਖਲ ਕੀਤੀਆਂ ਹਨ। ਉਪਰੋਕਤ ਉਮੀਦਵਾਰਾ ਵਿੱਚ ਕਵਰਿੰਗ ਉਮੀਦਵਾਰ ਵੀ ਸ਼ਾਮਲ ਹਨ ਜਿਨ੍ਹਾਂ ਦੀਆ ਨਾਮਜਦਗੀਆਂ ਉਮੀਦਵਾਰਾ ਦੇ ਫਾਰਮ ਜਾਂਚਣ ਬਾਦ ਵਾਪਸ ਗਿਣਿਆ ਜਾਣਗੀਆਂ। ਅੱਜ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੇ 23 ਚੋਣ ਉਮੀਦਵਾਰਾਂ ਨੂੰ ਲੈ ਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਇੱਕ ਵਿਸ਼ਾਲ ਰੋਡ ਸ਼ੋਅ ਕੱਢਦਿਆਂ ਆਮ ਆਦਮੀ ਪਾਰਟੀ ਦੇ ਚੋਣ ਉਮੀਦਵਾਰਾਂ ਦੀਆਂ ਨਾਮਯਾਦਗੀਆਂ ਦਾਖਲ ਕਰਵਾਈਆਂ। ਸੰਬੋਧਨ ਕਰਦਿਆਂ ਹਲਕਾ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਹਲਕਾ ਨਾਭਾ ਵਿੱਚ ਜਿੱਥੇ ਗੰਦਗੀ ਦੇ ਡੰਪਾਂ ਨੂੰ ਹਟਾ ਦਿੱਤਾ ਉੱਥੇ ਹਲਕੇ ਨੂੰ ਸੁੰਦਰ ਬਣਾਉਣ ਲਈ ਕਈ ਸ਼ਲਾਘਾਯੋਗ ਕਾਰਜ ਵੀ ਕੀਤੇ ਹਨ। ਉਹਨਾਂ ਬੜੇ ਵਿਸ਼ਵਾਸ ਭਰੇ ਲਹਿਜੇ ਨਾਲ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਬਹੁਮਤ ਨਾਲ ਨਾਭਾ ਕੌਂਸਲ ਦੀ ਚੋਣ ਜਿੱਤਣਗੇ ਅਤੇ ਨਾਭਾ ਨੂੰ ਸਮਾਰਟ ਸਿਟੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਮੇਂ ਹਲਕਾ ਨਾਭਾ ਦੀਆਂ ਸਾਰੀਆਂ ਸੜਕਾਂ ਇੰਟਰਲਾਕਿੰਗ ਕਰਨ ਨਾਲ ਪੰਜ ਪ੍ਰਮੁੱਖ ਗੇਟ ਉਸਾਰੇ ਗਏ ਜਦਕਿ ਹਲਕਾ ਨਾਭਾ ਦਾ ਵਾਟਰ ਟਰੀਟਮੈਂਟ ਪਲਾਂਟ ਵੀ ਕਾਂਗਰਸ ਸਰਕਾਰ ਦੀ ਹੀ ਦੇਣ ਹੈ। ਭਾਜਪਾ ਦੇ ਬਰਿੰਦਰ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਨੋਂ ਪਾਰਟੀਆ ਆਪਣਾ ਜਨ ਆਧਾਰ ਗੁਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਪ੍ਰਕਾਰ ਪੂਰੇ ਦੇਸ਼ ਵਿੱਚ ਭਾਜਪਾ ਦਾ ਗ੍ਰਾਫ ਉੱਠ ਰਿਹਾ ਹੈ, ਪੰਜਾਬੀਆਂ ਦੀ ਭਾਜਪਾ ਪ੍ਰਤੀ ਮਾਨਸਿਕਤਾ ਦਿਨ ਪ੍ਰਤੀ ਦਿਨ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੌਂਸਲ ਅਤੇ ਨਿਗਮ ਚੋਣਾਂ ਦੇ ਸੇਮੀਫ਼ਾਈਨਲ ਨੂੰ ਪੰਜਾਬ ਭਾਜਪਾ ਮਜ਼ਬੂਤੀ ਨਾਲ ਜਿੱਤੇਗਾ
- 0
- 0
- 0
- 0














