—ਨਾਮਜਦਗੀ ਵਾਪਸੀ ਦੇ ਆਖਰੀ ਦਿਨ ਕਵਰਿੰਗ ਉਮੀਦਵਾਰਾਂ ਸਣੇ 36 ਨੇ ਨਾਮਜਦਗੀਆਂ ਵਾਪਸ ਲਈਆਂ
ਟੀ. ਕੇ. ਸ਼ਰਮਾ
ਨਾਭਾ, 19 ਮਈ — ਨਾਭਾ ਕੌਂਸਲ ਚੋਣਾਂ ਲਈ ਨਾਮਜਦਗੀ ਵਾਪਸੀ ਦੇ ਆਖਰੀ ਦਿਨ ਕਵਰਿੰਗ ਉਮੀਦਵਾਰਾਂ ਸਣੇ ਕੁਲ 36 ਚੋਣ ਉਮੀਦਵਾਰਾਂ ਨੇ ਨਾਮਜਾਦਗੀਆਂ ਵਾਪਿਸ ਲੈ ਲਈਆਂ। ਨਾਭਾ ਕੌਂਸਲ ਦੀ ਚੋਣ ਦੇ ਮੈਦਾਨ ਵਿੱਚ ਹੁਣ ਕੁੱਲ 99 ਚੋਣ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ। ਦੱਸਣਯੋਗ ਹੈ ਕਿ ਨਗਰ ਕੌਂਸਲ ਨਾਭਾ ਅਧੀਨ ਕੁਲ 23 ਵਰਡ ਪੈਂਦੇ ਹਨ ਜਿਨ੍ਹਾਂ ਲਈ ਲਗਭਗ ਸਾਰੀਆਂ ਸੀਟਾਂ ‘ਤੇ ਆਪਣੇ ਚੋਣ ਉਮੀਦਵਾਰ ਉਤਾਰ ਕੇ ਆਮ ਆਦਮੀ ਪਾਰਟੀ ਮੁੱਢਲੇ ਤੌਰ ‘ਤੇ ਹਾਵੀ ਹੁੰਦੀ ਨਜਰ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਸਾਰੀਆਂ ਕੁਲ 23 ਸੀਟਾਂ ‘ਤੇ ਆਪਣੇ ਚੋਣ ਉਮੀਦਵਾਰ ਉਤਾਰੇ ਹਨ ਜਦਕਿ ਕਾਂਗਰਸ ਅਤੇ ਭਾਜਪਾ ਵੱਲੋਂ ਵੱਖਰੇ ਤੌਰ ‘ਤੇ 22-22 ਵਾਰਡਾਂ ਵਿੱਚ, ਅਕਾਲੀ ਦਲ ਵੱਲੋਂ 16, ਬਸਪਾ ਵੱਲੋਂ 04 ਉਤਾਰੇ ਚੋਣ ਉਮੀਦਵਾਰਾਂ ਤੋਂ ਇਲਾਵਾ 12 ਆਜਾਦ ਚੋਣ ਉਮੀਦਵਾਰ ਕੌਂਸਲ ਚੋਣਾਂ ਵਿੱਚ ਉਤਾਰੇ ਗਏ ਹਨ। ਉਪਰੋਕਤ ਅੰਕੜਿਆਂ ਦੀ ਪੁਸ਼ਟੀ ਕਰਦਿਆਂ ਐਸਡੀਐਮ ਕਮ ਰਿਟਰਨਿੰਗ ਅਫ਼ਸਰ ਨਾਭਾ ਅਰਵਿੰਦਰ ਸਿੰਘ ਸੋਮਲ ਨੇ ਦੱਸਿਆ ਕਿ ਨਾਭਾ ਕੌਂਸਲ ਦੀਆਂ ਚੋਣਾਂ ਲਈ ਕੁੱਲ 137 ਨਾਮਜਦਗੀਆਂ ਪ੍ਰਾਪਤ ਹੋਈਆਂ ਸਨ ਜਿਨਾਂ ਵਿੱਚੋਂ ਦੋ ਕਵ੍ਰਿੰਗ ਉਮੀਦਵਾਰ ਦੀ ਰੱਦ ਹੋਈਆਂ ਨਾਮਜਦਗੀਆਂ ਬਾਦ ਆਖਰੀ ਦਿਨ 36 ਹੋਰ ਕਵਰਿੰਗ ਅਤੇ ਚੋਣ ਉਮੀਦਵਾਰਾਂ ਵੱਲੋਂ ਆਪਣੀ ਨਾਮਜਦਗੀ ਵਾਪਸ ਲੈਣ ਬਾਦ ਕੁੱਲ 99 ਚੋਣ ਉਮੀਦਵਾਰ ਚੋਣਾਂ ਲੜਨਗੇ ਜਿਨ੍ਹਾਂ ਵਿੱਚ ਸਿਆਸੀ ਪਾਰਟੀਆਂ ਦੇ ਕੁੱਲ 87 ਚੋਣ ਉਮੀਦਵਾਰਾਂ ਨਾਲ 12 ਆਜਾਦ ਉਮੀਦਵਾਰ ਸ਼ਾਮਲ ਹਨ। ਇਸ ਮੌਕੇ ਐਸ ਡੀ ਐਮ ਅਰਵਿੰਦਰਪਾਲ ਸਿੰਘ ਸੋਮਲ ਅਤੇ ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਆਮ ਲੋਕਾਂ ਨੂੰ ਬਿਨਾ ਕਿਸੇ ਡਰ ਜਾਂ ਭੈਅ 26 ਮਈ ਨੂੰ ਵੋਟਿੰਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਵੋਟ ਕਰਨਾ ਹਰ ਭਾਰਤੀ ਨਾਗਰਿਕ ਦਾ ਸੰਵਿਧਾਨਿਕ ਅਧਿਕਾਰ ਹੈ। ਹਰ ਵੋਟਰ ਨੂੰ ਆਪਣੀ ਮਰਜੀ ਨਾਲ ਆਪਣੇ ਸੰਵਿਧਾਨਿਕ ਅਧਿਕਾਰ ਨੂੰ ਵਰਤਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਜਾਂ ਚੋਣਾਂ ਦੇ ਪ੍ਰਚਾਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਸੰਬੰਧੀ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਿਸ ਬਾਦ ਤੁਰੰਤ ਪ੍ਰਭਾਵੀ ਕਾਰਵਾਈ ਅਮਲ ਵਿੱਚ ਲਿਆਂਦੀ ਨਜਰ ਆਏਗੀ।
- 0
- 0
- 0
- 0














