Home » ਪੰਜਾਬ » ਪਸੂ ਪਾਲਣ ਕਾਮਿਆ ਨੇ ਮੰਗਾਂ ਸਬੰਧੀ ਚੇਅਰਮੈਨ ਨਾਲ ਕੀਤੀ ਮੀਟਿੰਗ

ਪਸੂ ਪਾਲਣ ਕਾਮਿਆ ਨੇ ਮੰਗਾਂ ਸਬੰਧੀ ਚੇਅਰਮੈਨ ਨਾਲ ਕੀਤੀ ਮੀਟਿੰਗ

Facebook
X
WhatsApp
Email

–ਕੱਚੇ ਕਾਮਿਆਂ ਨੂੰ ਪੱਕਾ ਕਰਨ ਬਜਾਏ ਮਾਣਯੋਗ ਹਾਈਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਮੁਨਕਰ ਹੋਇਆ ਪਸ਼ੂ ਪਾਲਣ ਵਿਭਾਗ : ਚਮਕੌਰ ਸਿੰਘ

ਟੀ. ਕੇ. ਸ਼ਰਮਾ
ਨਾਭਾ, 24 ਜੂਨ —ਪਸ਼ੂ ਪਾਲਣ ਮੁਲਾਜ਼ਮ ਯੂਨੀਅਨ ਪੰਜਾਬ ਦਾ ਵਫਦ ਅੱਜ ਨਾਭਾ ਵਿਖੇ ਜੱਸੀ ਸੋਹੀਆਂ ਵਾਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ ਨਾਲ ਅਹਿਮ ਮੀਟਿੰਗ ਕੀਤੀ।ਮੀਟਿੰਗ ਵਿੱਚ ਯੂਨੀਅਨ ਪ੍ਰਧਾਨ ਚਮਕੌਰ ਸਿੰਘ ਧਾਰੋਕੀ, ਸਮਸ਼ੇਰ ਸਿੰਘ ਥੂਹੀ ਨੇ ਚੇਅਰਮੈਨ ਨੂੰ ਜਾਣਕਾਰੀ ਦਿੱਤੀ ਕਿ ਉਹ ਪਸ਼ੂ ਪਾਲਣ ਵਿਭਾਗ ਸੀਮਨ ਬੈਂਕ ਨਾਭਾ ਵਿਖੇ ਪਿਛਲੇ 25 ਤੋਂ 30 ਸਾਲਾ ਤੋਂ ਲਗਾਤਾਰ ਵਿਭਾਗ ਵਿਚ ਡੇਲੀਵੇਜ ਦਿਹਾੜੀਦਾਰ ਕੰਮ ਕਰਦੇ ਆ ਰਹੇ ਹਨ ਪਰ ਮੌਕੇ ਦੀਆਂ ਸਰਕਾਰਾਂ ਨੇ ਸਾਨੂੰ ਪੱਕਿਆਂ ਕਰਾਉਣ ਲਈ ਲਾਰਿਆਂ ਵਿੱਚ ਰੱਖਿਆ ਗਿਆ ਹੈ।

ਪੰਜਾਬ ਵਿੱਚ ਬਦਲਾਅ ਨਾਮ ਤੇ ਆਈ ਆਮ ਆਦਮੀ ਸਰਕਾਰ ਤੋਂ ਸਾਨੂੰ ਉਮੀਦਾਂ ਸਨ ਕਿ ਸਾਨੂੰ ਰੈਗੂਲਰ ਕੀਤਾ ਜਾਵੇਗਾ ਪਰ ਸਾਡੇ ਚਾਰ ਸਾਲ ਬੀਤਣ ਬਾਅਦ ਵੀ ਸਾਨੂੰ ਪੱਕਿਆ ਨਹੀ ਕੀਤਾ ਗਿਆ। ਪਸੂ ਪਾਲਣ ਵਿਭਾਗ ਦੇ ਉੱਚ ਆਧਿਕਾਰੀਆ ਵਲੋ ਪਸੂ ਪਾਲਣ ਵਿਭਾਗ ਦੇ ਕੱਚੇ ਕਾਮਿਆ ਦੀ ਸੀਨੀਅਰਤਾ ਸੂਚੀ ਨਹੀ ਬਣਾ ਜਾ ਰਹੀ, ਨਾ ਹੀ ਕਾਮਿਆ ਦਾ ਰਿਕਾਰਡ ਪੰਜਾਬ ਸਰਕਾਰ ਨੂੰ ਵੀ ਨਹੀ ਭੇਜਿਆ ਜਾ ਰਿਹਾ। ਇਸ ਤੋਂ ਇਲਾਵਾ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸਾਡੇ ਪੱਖ ਵਿਚ ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲਾ ਕਾਮਿਆ ਦੇ ਹੱਕ ਵਿੱਚ ਆਉਣ ਬਾਦ ਪਸੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਲਾਗੂ ਨਹੀ ਕੀਤਾ ਜਾ ਰਿਹਾ ਅਤੇ ਹਾਈਕੋਰਟ ਕੋਰਟ ਦੇ ਫੈਸਲੇ ਦੀਆਂ ਧੱਜੀਆਂ ਉਡਾਈਆ ਜਾ ਰਹੀਆ ਹਨ।

ਇਸ ਮੌਕੇ ਪਸੂ ਪਾਲਣ ਮੁਲਾਜ਼ਮ ਯੂਨੀਅਨ ਦੇ ਵਫਦ ਨੇ ਚੇਅਰਮੈਨ ਜੱਸੀ ਸੋਹੀਆ ਰਾਹੀਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁਡੀਆ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ। ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਵਿਸ਼ਵਾਸ ਦਿਵਾਇਆ ਕਿ ਕਾਮਿਆਂ ਦਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਪਸੂ ਪਾਲਣ ਮੰਤਰੀ ਤੱਕ ਪਹੁੰਚਾ ਕੇ ਉਨ੍ਹਾਂ ਦੀਆਂ ਮੰਗਾ ਦਾ ਹੱਲ ਕਰਨ ਕਰਵਾਇਆ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਛੰਨਾ ਸਤਨਾਮ ਸਿੰਘ ਬਿਸਲਪੁਰਾ ਰਾਜਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News