— ਸਫ਼ਾਈ ਕਰਮਚਾਰੀਆਂ ਦੀ ਕੀਤੀ ਕੁੱਟਮਾਰ ਸਰਕਾਰ ਅਤੇ ਪੁਲਿਸ ਦੀ ਵੱਡੀ ਨਾਲਾਇਕੀ –ਰਾਜਵਿੰਦਰ ਸਿੰਘ
ਟਾਈਮਜ਼ ਆਫ਼ ਪੰਜਾਬ ਬਿਊਰੋ
ਸੁਖਮੰਦਰ ਹਿੰਮਤਪੁਰੀ/ ਜਗਵੀਰ ਅਜਾਦ
ਨਿਹਾਲ ਸਿੰਘ ਵਾਲਾ, 30 ਜੁਲਾਈ – ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਬਰਨਾਲਾ ਵਿਖੇ ਪੁਲਿਸ ਪ੍ਰਸਾਸ਼ਨ ਵਲੋਂ ਸਫ਼ਾਈ ਕਰਮਚਾਰੀਆਂ ’ਤੇ ਕੀਤੇ ਲਾਠੀਚਾਰਜ ਨੂੰ ਲੈਕੇ ਦਿੱਤੇ ਪੰਜਾਬ ਬੰਦ ਦੇ ਸੱਦੇ ’ਤੇ ਸਫ਼ਾਈ ਸੇਵਕ ਯੂਨੀਅਨ ਸਫ਼ਾਈ ਸੇਵਕ ਯੂਨੀਅਨ ਨਿਹਾਲ ਸਿੰਘ ਵਾਲਾ ਵਲੋਂ ਨਗਰ ਪੰਚਾਇਤ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਅਤੇ ਹੋਰ ਭਰਾਤਰੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ, ਸੀ.ਪੀ.ਆਈ. ਬਹੁਜਨ, ਭਕਿਯੂ ਉਗਰਾਹਾਂ, ਅਧਿਆਪਕ ਦਲ, ਪੰਜਾਬ ਗੌਰਮਿੰਟ ਪੈਨਸ਼ਨ ਯੂਨੀਅਨ ਤੋਂ ਇਲਾਵਾ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ।
ਇਸ ਮੌਕੇ ਖਣਮੁਖ ਭਾਰਤੀ ਪੱਤੋ, ਰਾਜਵਿੰਦਰ ਸਿੰਘ ਧਰਮਕੋਟ, ਭੁਪਿੰਦਰ ਸਿੰਘ ਸਾਹੋਕੇ, ਮੁਖਤਿਆਰ ਸਿੰਘ ਸੰਧੂ, ਸੁਖਚੈਨ ਸਿੰਘ ਢਿੱਲੋਂ, ਗੁਰਮੁਖ ਸਿੰਘ ਹਿੰਮਤਪੁਰਾ, ਇੰਦਰਜੀਤ ਗਰਗ ਜੌਲੀ, ਕੇਵਲ ਸਿੰਘ ਸੈਦੋਕੇ, ਕੁਲਵਿੰਦਰ ਸਿੰਘ, ਗੁਰਦਿੱਤ ਸਿੰਘ ਦੀਨਾਂ, ਜਗਰਾਜ ਸਿੰਘ, ਜਸਵੀਰ ਕੌਰ ਆਦਿ ਨੇ ਸੰਬੋਧਨ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਅਰੰਭੇ ਸੰਘਰਸ਼ ਦਾ ਪੂਰਾ ਸਾਥ ਦਿੱਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਸਫ਼ਾਈ ਸੇਵਕ ਕਾਮੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈਕੇ ਕੰਮ ਛੋੜ ਹੜਤਾਲ ’ਤੇ ਹਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਕਰਦੇ ਕਾਮਿਆਂ ਉੱਪਰ ਬਰਨਾਲਾ ਵਿਖੇ ਪੁਲਿਸ ਪ੍ਰਸਾਸ਼ਨ ਵਲੋਂ ਔਰਤਾਂ ਉੱਪਰ ਬੇਹਿਤਾਸ਼ਾ ਲਾਠੀਚਾਰਜ ਕੀਤਾ ਗਿਆ ਜੋ ਕਿ ਬਹੁਤ ਹੀ ਨਿੰਦਣਯੋਗ ਹੈ।
ਇਸ ਮੌਕੇ ਪ੍ਰਧਾਨ ਰੱਤੀ ਰਾਮ, ਕੁਲਵੰਤ ਸਿੰਘ ਬੱਬੂ ਐਮ.ਸੀ., ਲਖਵਿੰਦਰ ਸਿੰਘ ਗੋਰਾ ਐਮ.ਸੀ., ਜਗਰੂਪ ਸਿੰਘ ਜੂਪਾ ਐਮ.ਸੀ., ਬਲਵਿੰਦਰ ਸਿੰਘ ਭੱਟੀ, ਕੌਰ ਸਿੰਘ ਸੂਬੇਦਾਰ ਮਾਛੀਕੇ, ਜਗਮੋਹਣ ਸਿੰਘ ਸੈਦੋਕੇ, ਰਾਮਪਾਲ ਚੇਅਰਮੈਨ ਵਾਲਮੀਕ ਸਭਾ, ਮੰਗਤ ਰਾਏ, ਉਜਾਗਰ ਸਿੰਘ, ਜਗਤਾਰ ਸਿੰਘ ਰਾਮਾ, ਕਾਮਰੇਡ ਜਗਜੀਤ ਸਿੰਘ, ਚੇਅਰਮੈਨ ਸੁੰਦਰਪਾਲ, ਸਕੱਤਰ ਕ੍ਰਿਸ਼ਨ ਕੁਮਾਰ, ਹਰਪ੍ਰੀਤ ਸਿੰਘ, ਬੂਟਾ ਸਿੰਘ, ਮੰਦਰ ਸਿੰਘ, ਜਗਸੀਰ ਸਿੰਘ, ਸ਼ਨੀ ਰਾਮ, ਰਾਮ ਰਾਹੁਲ, ਇੰਦਰ ਕੁਮਾਰ, ਮਨਪ੍ਰੀਤ ਕੌਰ, ਪੱਪੂ ਰਾਮ, ਮਨਦੀਪ ਸਿੰਘ, ਮਨਜੀਤ ਸਿੰਘ, ਘਣਸ਼ਾਮ, ਫਤਿਹ ਸਿੰਘ, ਰਜਿੰਦਰ ਕੁਮਾਰ, ਰਾਜੇਸ਼, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।
- 0
- 0
- 0
- 0














