Home » ਪੰਜਾਬ » ਸਾਧਾਰਨ ਕਿਸਾਨ ਦੀ ਧੀ ਹਰਜਿੰਦਰ ਕੌਰ ਨੇ ਦੂਜੀ ਵਾਰ ਚਮਕਾਇਆ ਦੇਸ਼ ਦਾ ਨਾਮ

ਸਾਧਾਰਨ ਕਿਸਾਨ ਦੀ ਧੀ ਹਰਜਿੰਦਰ ਕੌਰ ਨੇ ਦੂਜੀ ਵਾਰ ਚਮਕਾਇਆ ਦੇਸ਼ ਦਾ ਨਾਮ

Facebook
X
WhatsApp
Email

— ਗਲਾਸਗੋ-2026 ਰਾਸ਼ਟਰਮੰਡਲ ਖੇਡਾਂ ਵਿੱਚ ਹਰਜਿੰਦਰ ਕੌਰ ਨੇ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਮਗਾ ਕੀਤਾ ਹਾਸਲ

ਟੀ ਕੇ ਸ਼ਰਮਾ 

ਨਾਭਾ, 30 ਜੁਲਾਈ –ਨਾਭਾ ਦੇ ਪਿੰਡ ਮੈਹਸ ਦੀ 29 ਸਾਲਾ ਹੋਣਹਾਰ ਧੀ ਹਰਜਿੰਦਰ ਕੌਰ ਨੇ ਖੇਡਾਂ ਵਿੱਚ ਬੇਮਿਸਾਲ ਜੁਝਾਰੂ ਪ੍ਰਦਰਸ਼ਨ ਕਰਦਿਆਂ ਦੂਜੀ ਵਾਰ ਦੇਸ਼ ਦਾ ਨਾਮ ਚਮਕਾ ਦਿੱਤਾ। ਹਰਜਿੰਦਰ ਕੌਰ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੌਰਾਨ ਵੇਟਲਿਫਟਿੰਗ ‘ਚ ਦੇਸ਼ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ ਜਦਕਿ ਇਸ ਤੋਂ ਪਹਿਲਾਂ ਉਸ ਨੇ ਬਰਮਿੰਘਮ ‘ਚ ਹੋਈਆਂ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਦੇ 71 ਕਿਲੋ ਭਾਰ ਵਰਗ ਵਿੱਚ ਕੁੱਲ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਗਲਾਸਗੋ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾਵਾਂ ਦੇ 69 ਕਿਲੋ ਭਾਰ ਵਰਗ ਵਿੱਚ ਹਰਜਿੰਦਰ ਕੌਰ ਨੇ ਸਨੈਚ ਵਿੱਚ 101 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 126 ਕਿਲੋ ਸਮੇਤ ਕੁੱਲ 227 ਕਿਲੋ ਭਾਰ ਚੁੱਕਿਆ। ਹਰਜਿੰਦਰ ਕੌਰ ਨੂੰ ਕੈਨੇਡਾ ਦੀ ਸ਼ਾਰਲੈੱਟ ਤੋਂ ਸਖ਼ਤ ਚੁਣੌਤੀ ਮਿਲੀ ਜੋ ਕਿ ਪਹਿਲੇ ਸਥਾਨ ‘ਤੇ ਰਹੀ। ਹਰਜਿੰਦਰ ਨੇ ਆਪਣੇ ਕਰੀਅਰ ਦਾ ਹੁਣ ਤੱਕ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ 69 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਹਰਜਿੰਦਰ ਨੇ ਪਹਿਲਾਂ ਸਨੈਚ ਵਿੱਚ 99 ਕਿਲੋ ਭਾਰ ਚੁੱਕ ਕੇ ਖੇਡਾਂ ਦੇ ਰਿਕਾਰਡ ਤੋੜ ਪ੍ਰਦਰਸ਼ਨ ਨੂੰ ਆਖ਼ਰੀ ਕੋਸ਼ਿਸ਼ ਵਿੱਚ 101 ਕਿਲੋ ਕਰ ਦਿੱਤਾ। ਉਸ ਨੇ ਕਲੀਨ ਐਡ ਜਰਕ ਵਿੱਚ ਵੀ ਆਪਣਾ ਰਿਕਾਰਡ ਤੋੜ ਪ੍ਰਦਰਸ਼ਨ ਦਾ ਸਿਲਸਿਲਾ ਬਰਕਰਾਰ ਰੱਖ ਪਹਿਲਾਂ 101 ਕਿਲੋ ਅਤੇ ਫਿਰ 126 ਕਿਲੋ ਸਮੇਤ ਕੁੱਲ 227 ਕਿਲੋ ਭਾਰ ਚੁੱਕਣ ਵਿੱਚ ਸਫਲਤਾ ਹਾਸਲ ਕੀਤੀ।

ਇਨਕਮ ਟੈਕਸ ਵਿਭਾਗ ਨੂੰ ਸ਼ਲਾਘਾਯੋਗ ਸੇਵਾਵਾਂ ਦੇ ਰਹੀ ਹੈ ਹਰਜਿੰਦਰ ਕੌਰ

ਪਰਿਵਾਰਿਕ ਵਿੱਤੀ ਔਕੜਾਂ ‘ਤੇ ਨਾਭਾ ਦੀ ਧੀ ਹਰਜਿੰਦਰ ਕੌਰ ਨੇ ਕਬੱਡੀ ਤੋਂ ਵੇਟਲਿਫਟਿੰਗ ਤੱਕ ਦੇ ਖੇਡ ਜੀਵਨ ਦੀ ਸਫਲਤਾ ਨਾਲ ਜਿੱਤ ਹਾਸਲ ਕਰਨ ਦੌਰਾਨ ਬਰਬਿੰਗਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਅਤੇ ਇਨਕਮ ਟੈਕਸ ਵਿਭਾਗ ਵਿੱਚ ਨੌਕਰੀ ਹਾਸਲ ਕੀਤੀ ਅਤੇ ਆਪਣੇ ਖੇਡ ਪ੍ਰਦਰਸ਼ਨ ਨੂੰ ਨਾ ਸਿਰਫ ਬਦਸਤੂਰ ਜਾਰੀ ਰੱਖਿਆ ਬਲਕਿ ਆਪਣੀ ਦ੍ਰਿੜਤਾ ਅਤੇ ਮਿਹਨਤ ਨਾਲ ਨਿਖਾਰ ਵੀ ਲਿਆਂਦਾ।

ਵੇਟਲਿਫਟਿੰਗ ਮੁਕਾਬਲੇ ਦੇ ਨਤੀਜਿਆ ਨੇ ਪਿੰਡ ਵਾਸੀਆਂ ਨੂੰ ਝੂਮਣ ਲਾਇਆ।

ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੇ ਵੇਟਲਿਫਟਿੰਗ ਖੇਡਾਂ ਦੇ ਨਤੀਜਿਆ ਦੇ ਐਲਾਨ ਨੇ ਨਾਭਾ ਦੇ ਪਿੰਡ ਮੈਹਸ ਵਾਸੀਆਂ ਨੂੰ ਝੂਮਣ ਲਾ ਦਿੱਤਾ। ਪਿੰਡ ਦੀ ਹੋਣਹਾਰ ਧੀ ਹਰਜਿੰਦਰ ਦੇ ਸਰਬੋਤਮ ਪ੍ਰਦਰਸ਼ਨ ਦੀ ਘਰ-ਘਰ ਚਰਚਾ ਸ਼ੁਰੂ ਹੋ ਗਈ ਅਤੇ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਅਜਿਹੇ ਵਿੱਚ ਨਾਭਾ ਸਿਵਲ ਪ੍ਰਸ਼ਾਸਨ ਵੱਲੋਂ ਐਸਡੀਐਮ ਹਰਵਿੰਦਰ ਪਾਲ ਸਿੰਘ ਸੋਮਲ ਅਤੇ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਨੇ ਹਰਜਿੰਦਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹਰਜਿੰਦਰ ਦੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ। ਦੋਨੋਂ ਪ੍ਰਸ਼ਾਸਨਿਕੀ ਅਧਿਕਾਰੀਆਂ ਨੇ ਕਿਹਾ ਕਿ ਹਰਜਿੰਦਰ ਕੌਰ ਦੇ ਸਮੇ ਅਨੁਸਾਰ ਨਿਖਰਦੇਂ ਜਾ ਰਹੇ ਪ੍ਰਦਰਸ਼ਨ ਤੋਂ ਸਪਸ਼ਟ ਹੈ ਕਿ ਸੋਨੇ ਦਾ ਤਮਗਾ ਵੀ ਜਲਦ ਹੀ ਹਰਜਿੰਦਰ ਅਤੇ ਦੇਸ਼ ਦੇ ਕਬਜੇ ਵਿੱਚ ਹੋਵੇਗਾ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories