–ਪ੍ਰੀਤ ਕੰਬਾਈਨ ਦੇ ਡਾਇਰੈਕਟਰ ਪ੍ਰੇਮ ਸਿੰਘ, ਜੋਗੀ ਗਰੇਵਾਲ ਅਤੇ ਸੰਗਤਾਂ ਵੱਲੋਂ ਸੰਤਾਂ ਦੀ ਬਰਸੀ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ
ਟੀ. ਕੇ. ਸ਼ਰਮਾ
ਨਾਭਾ, 21 ਜੂਨ--ਵਿਸ਼ਵ ਪ੍ਰਸਿੱਧ ਗੁਰੂਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਸੰਤ ਸੁਖਦੇਵ ਸਿੰਘ ਦੀ 23ਵੀ ਸਾਲਾਨਾ ਬਰਸੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਅਲੌਹਰਾਂ ਸਾਹਿਬ ਵਿਖੇ ਸੰਤਾਂ ਦੀ ਬਰਸੀ ਸੰਬੰਧੀ ਪੋਸਟਰ ਜਾਰੀ ਕਰਨ ਸਮੇਂ ਸੰਤਾ ਦੇ ਚਰਨ ਸੇਵਕ ਨਰਿੰਦਰ ਸਿੰਘ, ਮਲਕੀਤ ਕੰਬਾਈਨ ਇੰਡਸਟਰੀ ਦੇ ਐਮ ਡੀ ਚਰਨ ਸਿੰਘ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਤ ਸੁਖਦੇਵ ਸਿੰਘ ਜੀ ਦੀ ਬਰਸੀ ਸੰਬੰਧੀ ਸ਼੍ਰੀ ਗੁਰੂ ਨਾਨਕ ਦੇਵ ਵੈਲਫੇਅਰ ਟਰੱਸਟ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਰਸੀ ਸਮਾਗਮ ਸੰਬੰਧੀ ਕੋਠੀ ਸਾਹਿਬ ਵਿਖੇ 15 ਸ਼੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਬਰਸੀ ਸਮਾਗਮ ਤੱਕ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਬਰਸੀ ਸਮਾਗਮ ਦੌਰਾਨ ਵਿਸ਼ਾਲ ਦੀਵਾਨ ਸਜਾਏ ਜਾਣਗੇ ਅਤੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਤ ਮਹਾਪੁਰਸ਼ਾ ਦੀ ਨਿੱਘੀ ਯਾਦ ਨੂੰ ਸਮਰਪਿਤ ਮੁੱਫਤ ਮੈਡੀਕਲ ਕੈਂਪ ਅਤੇ ਹੋਰ ਸਮਾਜਿਕ ਕਾਰਜ ਕੀਤੇ ਜਾਣਗੇ।ਇਸ ਮੌਕੇ ਸਿੱਖ ਚਿੰਤਕ ਅਤੇ ਕਿਸਾਨ ਆਗੂ ਅਬਜਿੰਦਰ ਸਿੰਘ ਜੋਗੀ ਗਰੇਵਾਲ ਅਤੇ ਪ੍ਰੀਤ ਕੰਬਾਈਨ ਦੇ ਡਾਇਰੈਕਟਰ ਪ੍ਰੇਮ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਰੂਹਾਨੀ ਅਤੇ ਇਲਾਹੀ ਬਾਣੀ ਨਾਲ ਜੁੜੇ ਰਹੇ ਸੰਤ ਬਾਬਾ ਸੁਖਦੇਵ ਸਿੰਘ ਨੇ ਸਿੱਖ ਧਰਮ ਦੀ ਚੜਤ ਅਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਸਾਰੀ ਉਮਰ ਉਦਮ ਕੀਤਾ ਜਿਸ ਕਾਰਨ ਇਲਾਕੇ ਤੋਂ ਇਲਾਵਾ ਦੇਸ਼ ਵਿਦੇਸ਼ਾਂ ਦੀ ਭਾਰੀ ਗਿਣਤੀ ਵਿੱਚ ਸੰਗਤਾਂ ਸੰਤ ਬਾਬਾ ਸੁਖਦੇਵ ਸਿੰਘ ਜੀ ਜੁੜੀਆਂ ਹੋਈਆਂ ਹਨ। ਇਸੇ ਕਾਰਨ ਸੰਤਾਂ ਦੀ ਸਾਲਾਨਾ ਬਰਸੀ ਮੌਕੇ ਦੇਸ਼ ਵਿਦੇਸਾਂ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਗੁਰੁਦਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨ ਸੇਵਕ ਨਰਿੰਦਰ ਸਿੰਘ ਜੀ, ਦਰਸ਼ਨ ਸਿੰਘ ਜੀ ਬਾਲੀਆਂ, ਜਗਤਾਰ ਸਿੰਘ ਪਲਾਸੌਰ ਕਾਦਰਾਬਾਦ, ਲਾਭ ਸਿੰਘ ਦੁਬਈ, ਗੁਰਨਾਮ ਸਿੰਘ ਗ੍ਰੰਥੀ, ਡਾਕਟਰ ਪਵਨ ਕੁਮਾਰ ਪੱਪੀ, ਪ੍ਰਧਾਨ ਦਰਸ਼ਨ ਸਿੰਘ ਧਾਰਨੀ, ਬਿੱਲੂ ਭਲਵਾਨ ਚਾਸਵਾਲ, ਜੋਗੀ ਅੜਕ ਸਾ: ਸਰਪੰਚ ਖਿਜਰਪੁਰ, ਹਰਦੀਪ ਸਿੰਘ ਘੁੱਲਾ, ਅਮਰਜੀਤ ਸਿੰਘ ਲੱਖੀ, ਕੁਲਦੀਪ ਸਿੰਘ, ਦਲਵੀਰ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਘਣੀਵਾਲ, ਕਰਮਜੀਤ ਸਿੰਘ, ਕੁਲਵਿੰਦਰ ਕੌਰ ਸਰਪੰਚ ਪਾਲੀਆ ਖੁਰਦ, ਜੋਗਿੰਦਰ ਸਿੰਘ ਨੰਬਰਦਾਰ, ਸਰਪੰਚ ਸਤਨਾਮ ਸਿੰਘ, ਹਰਨੇਕ ਸਿੰਘ ਪੰਜੇਟਾ, ਥਾਣੇਦਾਰ ਸੋਹਣ ਸਿੰਘ, ਮਨਜੀਤ ਸਿੰਘ ਬਬਲਾ, ਬਲਵਿੰਦਰ ਸਿੰਘ ਧਨੌਰਾ, ਰਣਜੀਤ ਸਿੰਘ ਸ਼ੰਕਰਪੁਰ, ਜਤਿੰਦਰ ਸਿੰਘ ਭੁੰਨਰਹੇੜੀ, ਪਾਹੁਲਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮੋਲਗੁਆਰ, ਕੇਵਲ ਸਿੰਘ ਤੁੰਗਾਂ, ਗੁਰਮੀਤ ਸਿੰਘ ਬਚੀ ਹੈਡ ਗ੍ਰੰਥੀ, ਪ੍ਰਗਟ ਸਿੰਘ ਸ਼ਤਰਾਣਾ, ਸੰਤ ਸਵਰਨ ਸਿੰਘ ਸ਼ੇਰਪੁਰ ਆਦਿ ਵੀ ਮੌਜੂਦ ਰਹੇ।
- 0
- 0
- 0
- 0















