Home » ਪੰਜਾਬ » ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬਾਰਟਰੀ ਦਾ ਸ਼ੁਭ ਆਰੰਭ ਗੁਰਦੁਆਰਾ ਮਲੋ ਸ਼ਹੀਦ ਹਿੰਮਤਪੁਰਾ ਵਿਖੇ ਹੋਇਆ।

ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬਾਰਟਰੀ ਦਾ ਸ਼ੁਭ ਆਰੰਭ ਗੁਰਦੁਆਰਾ ਮਲੋ ਸ਼ਹੀਦ ਹਿੰਮਤਪੁਰਾ ਵਿਖੇ ਹੋਇਆ।

Facebook
X
WhatsApp
Email

–ਜਿਥੇ ਲੋਕਾਂ ਨੂੰ ਖੂਨ ਦੀ ਜਾਂਚ ਦੇ ਟੈਸਟਾਂ ਵਿੱਚ ਮਿਲੇਗੀ 75% ਦੀ ਛੂਟ

ਪੇਂਡੂ ਖੇਤਰ ਲਈ ਬਹੁਤ ਵੱਡਾ ਉਪਰਾਲਾ – ਬਾਬਾ ਜੀਤ ਸਿੰਘ

ਮਿੰਟੂ ਖੁਰਮੀ/ਸੁਖਮੰਦਰ ਹਿੰਮਤਪੁਰੀ 

ਮੋਗਾ/ਨਿਹਾਲ ਸਿੰਘ ਵਾਲਾ,25 ਜੂਨ :–  ਦਸਵੀ ਦੇ ਪਵਿੱਤਰ ਦਿਹਾੜੇ ਤੇ ਗੁਰੂਦੁਆਰਾ ਮਲੋ ਸ਼ਹੀਦ ਹਿੰਮਤਪੁਰਾ ਭਾਗੀਕੇ ਵਿਖੇ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬਾਰਟਰੀ ਦਾ ਸ਼ੁਭ ਆਰੰਭ ਧਾਰਮਿਕ ਮਰਿਆਦਾ ਅਨੁਸਾਰ ਅਰਦਾਸ ਉਪਰੰਤ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਡਾਕਟਰਾਂ, ਸਮਾਜ ਸੇਵਕਾਂ, ਪੱਤਰਕਾਰਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਲੈਬਾਰਟਰੀ ਦਾ ਉਦਘਾਟਨ ਅਵਤਾਰ ਸਿੰਘ ਬੈਨੀਪਾਲ, ਸਤੀਸ਼ (ਐਨਜੀਓ), ਸੰਤ ਬਾਬਾ ਜੀਤ ਸਿੰਘ ਜੀ, ਬਾਬਾ ਤਪਾ ਨੰਦ ਜੀ, ਸਰਪੰਚ ਬਾਦਲ ਸਿੰਘ ਹਿੰਮਤਪੁਰਾ ਅਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਹ ਚੈਰੀਟੇਬਲ ਲੈਬਾਰਟਰੀ ਪੇਂਡੂ ਖੇਤਰ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ, ਜਿੱਥੇ ਉਨ੍ਹਾਂ ਨੂੰ ਘੱਟ ਖਰਚੇ ‘ਤੇ ਮਿਆਰੀ ਅਤੇ ਭਰੋਸੇਯੋਗ ਲੈਬ ਟੈਸਟਾਂ ਦੀ ਸਹੂਲਤ ਉਪਲਬਧ ਹੋਵੇਗੀ।

ਸਮਾਗਮ ਵਿੱਚ ਐਚ.ਆਰ. ਹੋਮ ਕੇਅਰ ਮੋਗਾ ਦੀ ਸੰਸਥਾਪਕ ਬੀਬੀ ਕਰਮਜੀਤ ਕੌਰ, ਹਰਦੀਪ ਸਿੰਘ, ਹਰਜਿੰਦਰ ਸਿੰਘ ਭਗਤਾ, ਨਿੱਕਾ ਸਿੰਘ ਭਗਤਾ, ਡਾ. ਜਗਤਾਰ ਸਿੰਘ, ਡਾ. ਸੁਖਚੈਨ ਸਿੰਘ, ਡਾ. ਸਵਰਨ ਸਿੰਘ, ਡਾ. ਪਰਗਟ ਸਿੰਘ, ਡਾ. ਪ੍ਰਵੇਜ਼, ਡਾ. ਪਰਮਜੀਤ ਸਿੰਘ, ਡਾ. ਗੁਰਦੀਪ ਸਿੰਘ, ਡਾ. ਬੂਟਾ ਸਿੰਘ, ਸਾਬਕਾ ਸਰਪੰਚ ਅੱਪੂ ਜੋਸ਼ੀ, ਮਨਜੀਤ ਸਿੰਘ (ਸਾਬਕਾ ਖੇਤੀਬਾੜੀ ਅਫ਼ਸਰ), ਬਲਜੀਤ ਸਿੰਘ ਮੱਖਣ ਸਾਬਕਾ ਪੰਚ, ਕਰਮਜੀਤ ਸਿੰਘ ਭੰਗੂ, ਸਰਪੰਚ ਸੁੱਖਦੀਪ ਸਿੰਘ ਭਾਗੀਕੇ, ਸਰਪੰਚ ਬੇਅੰਤ ਸਿੰਘ ਥਰਾਜ਼, ਗੁਰਮੇਲ ਸਿੰਘ ਫੌਜੀ, ਪਰਮਜੀਤ ਸਿੰਘ ਅਤੇ ਮਹਾਂ ਸਿੰਘ (ਸਮਾਜ ਸੇਵਕ), ਪੱਤਰਕਾਰ ਰਣਜੀਤ ਬਾਵਾ, ਪਲਵਿੰਦਰ ਟਿਵਾਣਾ ਅਤੇ ਮਿੰਟੂ ਖੁਰਮੀ ਡਾਕਟਰ ਜਗਤਾਰ, ਡਾਕਟਰ ਸੁਖਮੰਦਰ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
ਸਮਾਗਮ ਦੌਰਾਨ ਲਾਈਫ ਕੇਅਰ ਫਾਊਂਡੇਸ਼ਨ ਦੇ ਇਸ ਲੋਕ-ਭਲਾਈ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਆਸ ਪ੍ਰਗਟਾਈ ਗਈ ਕਿ ਇਹ ਲੈਬਾਰਟਰੀ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News