Home » ਪੰਜਾਬ » ਸਵਾਲਾਂ ਦੇ ਘੇਰੇ ‘ਚ ਆਈ ਨਾਭਾ ਕੌਂਸਲ ਪ੍ਰਧਾਨ ਦੀ ਚੋਣ ਦੀ ‘ਸਰਵ ਸੰਮਤੀ’

ਸਵਾਲਾਂ ਦੇ ਘੇਰੇ ‘ਚ ਆਈ ਨਾਭਾ ਕੌਂਸਲ ਪ੍ਰਧਾਨ ਦੀ ਚੋਣ ਦੀ ‘ਸਰਵ ਸੰਮਤੀ’

Facebook
X
WhatsApp
Email

–ਭਾਜਪਾ ਕੌਂਸਲਰ ਯਾਦਵਿੰਦਰ ਯਾਦੂ ਨੇ ਸਰਵ ਸੰਮਤੀ ‘ਤੇ ਸਵਾਲ ਚੁੱਕੇ

ਨਾਭਾ, 24 ਜੂਨ (ਟੀ. ਕੇ. ਸ਼ਰਮਾ)- ਨਾਭਾ ਕੌਂਸਲ ਪ੍ਰਧਾਨ ਦੇ ਅਹੁਦੇ ਦੀ ਬੀਤੇ ਦਿਨ ਹੋਈ ਸਰਵ ਸੰਮਤੀ ਨਾਲ ਹੋਈ ਚੋਣ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਉਪਰੋਕਤ ਸਰਵ ਸੰਮਤੀ ਸੰਬੰਧੀ ਖੁਲਾਸਾ ਕਰ ਕੇ ਵਾਰਡ ਨੰਬਰ 12 ਤੋਂ ਭਾਜਪਾ ਦੇ ਜੇਤੂ ਨੌਜਵਾਨ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਹਲਕਾ ਨਾਭਾ ਵਿਖੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਦੱਸਣਯੋਗ ਹੈ ਕਿ ਨਾਭਾ ਕੌਂਸਲ ਦੇ ਕੁੱਲ 23 ਵਾਰਡ ਹਨ ਜਿਨਾਂ ਦੀਆਂ ਚੋਣਾਂ ਸੰਪੰਨ ਹੋਣ ਬਾਅਦ ਮੰਗਲਵਾਰ ਨੂੰ ਨਾਭਾ ਕੌਂਸਲ ਦੇ ਸੱਦੇ ਵਿਸ਼ੇਸ਼ ਇਜਲਾਸ ਦੌਰਾਨ ਸਰਵ ਸੰਮਤੀ ਨਾਲ ਪ੍ਰਧਾਨ ਦੇ ਅਹੁਦੇ ਲਈ ਕ੍ਰਮਵਾਰ ਜਸਦੀਪ ਸਿੰਘ ਖੰਨਾ ਨੂੰ ਸਰਵ ਸੰਮਤੀ ਨਾਲ ਚੁਣਨ ਦਾ ਐਲਾਨ ਹਲਕਾ ਵਿਧਾਇਕ ਗੁਰਦੇਵ ਸਿੰਘ ਨੇ ਕਰਦਿਆ ਨਵੇਂ ਪ੍ਰਧਾਨ ਨੂੰ ਜਿੰਮੇਵਾਰੀ ਸੋਂਪੀ ਸੀ ਪ੍ਰੰਤੂ ਭਾਜਪਾ ਦੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਉਪਰੋਕਤ ਨਿਯੁਕਤੀਆਂ ਦੀ ਸਰਵ ਸੰਮਤੀ ਨੂੰ ਨਿਸ਼ਾਨੇ ‘ਤੇ ਲੈਂਦਿਆ ਖੁਲਾਸਾ ਕੀਤਾ ਕਿ ਕੌਂਸਲ ਦੇ ਇਜਲਾਸ ਦੌਰਾਨ ਉਨ੍ਹਾਂ ਨੇ ਖੜੇ ਹੋ ਕੇ ਨਿਯੁਕਤ ਕੀਤੇ ਪ੍ਰਧਾਨ ਦੇ ਨਾਮ ਦਾ ਵਿਰੋਧ ਕੀਤਾ ਸੀ ਜਿਸ ਨੂੰ ਤਤਕਾਲੀਨ ਪ੍ਰਸ਼ਸ਼ਨਿਕ ਅਫਸਰ ਵੱਲੋਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਿਯੁਕਤ ਕੀਤੇ ਪ੍ਰਧਾਨ ਅਤੇ ਬਾਕੀ ਅਹੁਦਿਆਂ ਸਬੰਧੀ ਭਾਜਪਾ ਦੀ ਕੋਈ ਸਰਬ ਸੰਮਤੀ ਨਹੀਂ ਸੀ ਅਤੇ ਨਾ ਹੀ ਰਹੇਗੀ। ਉਹਨਾਂ ਕਿਹਾ ਕਿ ਇਜਲਾਸ ਦੌਰਾਨ ਆਪਣੇ ਪੱਧਰ ਉੱਤੇ ਹੀ ਉਪਰੋਕਤ ਨਿਯੁਕਤੀਆਂ ਦੀ ਸਰਬ ਸੰਮਤੀ ਨੂੰ ਪ੍ਰਚਾਰਿਤ ਕੀਤਾ ਗਿਆ ਹੈ ਜਦਕਿ ਚਾਹੀਦਾ ਤਾਂ ਇਹ ਸੀਂ ਕਿ ਪ੍ਰਧਾਨ ਦੇ ਪ੍ਰਸਤਾਵਿਤ ਨਾਮ ਦਾ ਵਿਰੋਧ ਹੋਣ ਬਾਅਦ ਵੋਟਿੰਗ ਕਰਵਾਈ ਜਾਂਦੀ। ਉਹਨਾਂ ਕਿਹਾ ਕਿ ਉਪਰੋਕਤ ਨਿਯੁਕਤੀ ਦੌਰਾਨ ਜਿੱਥੇ 13 ਜੇਤੂ ਮਹਿਲਾ ਕੌਂਸਲਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਉੱਥੇ ਐਸਸੀ ਭਾਈਚਾਰੇ ਨੂੰ ਵੀ ਕੋਈ ਨੁਮਾਇੰਦਗੀ ਨਹੀਂ ਦਿੱਤੀ ਗਈ ਜੋ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਨੀਤੀਆਂ ਦੀ ਪੋਲ ਖੋਲਦੀ ਹੈ। ਭਾਜਪਾ ਕੌਂਸਲਰ ਯਾਦਵਿੰਦਰ ਯਾਦੂ ਨੇ ਅੱਗੇ ਕਿਹਾ ਕਿ ਭਾਜਪਾ ਸਭ ਵਰਗਾਂ ਨੂੰ ਨਾਲ ਲੈ ਕੇ ਬਿਨਾਂ ਕਿਸੇ ਪੱਖ ਪੱਤ ਦੇ ਵਿਕਾਸ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਪਰੰਤੂ ਸੱਤਾਧਾਰੀ ਧਿਰ ਆਪਣੇ ਹਿਸਾਬ ਨਾਲ ਮਨਪਸੰਦ ਐਲਾਨ ਵੀ ਕਰਦੀ ਹੈ ਅਤੇ ਆਮ ਲੋਕਾਂ ਵਿੱਚ ਸਰਬ ਸੰਮਤੀ ਨੂੰ ਪ੍ਰਚਾਰਿਤ ਕਰਕੇ ਗੁੰਮਰਾਹ ਵੀ ਕਰ ਰਹੀ ਹੈ।

“ਕੀ ਕਹਿੰਦੇ ਹਨ ਐਸਡੀਐਮ ਨਾਭਾ″

ਨਾਬਾ ਕੌਂਸਲ ਪ੍ਰਧਾਨ ਦੀ ਨਿਯੁਕਤੀ ਸਮੇਂ ਸਰਬ ਸੰਮਤੀ ਨਾ ਹੋਣ ਦੇ ਦਾਅਵੇ ਦਾ ਖੰਡਨ ਕਰਦਿਆਂ ਐਸਡੀਐਮ ਨਾਭਾ ਏਪੀ ਸਿੰਘ ਨੇ ਕਿਹਾ ਕਿ ਇਹ ਠੀਕ ਹੈ ਕਿ ਭਾਜਪਾ ਕੌਂਸਲਰ ਨੇ ਪ੍ਰਧਾਨ ਦੇ ਪ੍ਰਸਤਾਵਿਤ ਨਾਮ ਦਾ ਵਿਰੋਧ ਕੀਤਾ ਸੀ ਪ੍ਰੰਤੂ ਨਿਯਮਾਂ ਅਨੁਸਾਰ ਸਿਰਫ ਵਿਰੋਧ ਹੀ ਨਹੀਂ ਕਰਨਾ ਹੁੰਦਾ ਬਲਕਿ ਕਿਸੇ ਦੂਜੇ ਪ੍ਰਸਤਾਵਿਤ ਨਾਮ ਨੂੰ ਵੀ ਅੱਗੇ ਕਰਨਾ ਪੈਂਦਾ ਹੈ। ਭਾਜਪਾ ਕੌਂਸਲਰ ਵਿਰੋਧ ਕਰਨ ਬਾਅਦ ਕੋਈ ਨਾਮ ਪ੍ਰਸਤਾਵਿਤ ਨਹੀਂ ਕਰ ਪਾਏ ਜਿਸ ਕਾਰਨ ਉਪਰੋਕਤ ਕਾਰਵਾਈ ਨੂੰ ਸਰਬ ਸੰਮਤੀ ਹੀ ਕਿਹਾ ਜਾ ਸਕਦਾ ਹੈ।

 

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News